ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਰਬੱਤ ਦੇ ਭਲੇ ਲਈ ਗੁਰਬਾਣੀ ਕੀਰਤਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 October 2017

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਰਬੱਤ ਦੇ ਭਲੇ ਲਈ ਗੁਰਬਾਣੀ ਕੀਰਤਨ

ਸਮੁੱਚਾ ਗਿਆਨ ਉਹ ਹੈ ਜੋ ਅੰਦਰਲੇ ਹਨੇਰੇ ਨੂੰ ਦੂਰ ਕਰੇ- ਜਥੇਦਾਰ ਹਰਪ੍ਰੀਤ ਸਿੰਘ
 
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਥਾਨਕ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਅਤੇ ਗੁਰਮਤਿ ਸਮਾਗਮ ਆਯੋਜਿਤ ਕੀਤੇ ਗਏ। ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁੱਖ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਚੇਚੇ ਤੌਰ 'ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਉਨਾਂ ਇਸ ਸ਼ੁਭ ਕਾਰਜ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਸਮੂਹ ਮੈਨੇਜਮੈਂਟ, ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦੇ ਪਾਤਰ ਦਰਸਾਇਆ।
ਜਥੇਦਾਰ ਹਰਪ੍ਰੀਤ ਸਿੰਘ ਨੇ ਸੰਗਤਾਂ ਨਾਲ ਆਪਣੇ ਵਚਨ ਸਾਂਝੇ ਕਰਦਿਆਂ ਕਿਹਾ ਕਿ ਸਾਨੂੰ ਸਭਨਾਂ ਨੂੰ ਗਿਆਨ ਹਾਸਲ ਕਰਕੇ ਜੀਵਨ ਨੂੰ ਪਰਉਪਕਾਰੀ ਬਨਾਉਣ ਦੀ ਬਹੁਤ ਜਿਆਦਾ ਜਰੂਰਤ ਹੈ। ਯੂਨੀਵਰਸਿਟੀ ਦੇ ਚਾਂਸਲਰ ਡਾ. ਜਸਮੇਲ ਸਿੰਘ ਧਾਲੀਵਾਲ ਨੇ ਇਸ ਮੌਕੇ ਆਪਣੇ ਸੰਦੇਸ਼ ਚ ਕਿਹਾ ਕਿ ਮਨੁੱਖ ਨੂੰ ਕਰਮੀ ਹੋਣ ਦੇ ਨਾਲ ਨਾਲ ਧਰਮੀ ਬਨਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਉਹ ਚੰਗੇਰੇ ਇਨਸਾਨ ਬਣ ਕੇ ਦੇਸ਼ ਤੇ ਲੋਕਾਈ ਦੇ ਭਲੇ ਲਈ ਕੰਮ ਕਰ ਸਕਦਾ ਹੈ। ਉਨਾਂ ਕਿਹਾ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਹਮੇਸ਼ਾ ਹੀ ਲੋਕਾਂ ਦੇ ਭਲੇ ਲਈ ਕਾਰਜ ਆਰੰਭਦੀ ਰਹੀ ਹੈ। ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਸਮੂਹ ਆਯੋਜਕਾਂ ਦੇ ਇਸ ਸਰਬੱਤ ਦੇ ਭਲੇ ਵਾਲੇ ਕਾਰਜ ਲਈ ਧੰਨਵਾਦ ਕੀਤਾ ਅਤੇ ਖੁਸ਼ੀ ਭਰੇ ਸ਼ਬਦ ਕਹੇ। ਜਨਰਲ ਸਕੱਤਰ ਇ. ਸੁਖਵਿਦਰ ਸਿੰਘ ਸਿੱਧੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਸਮੁੱਚੀ ਮਾਨਵਤਾ ਲਈ ਸਰਬ-ਸਾਂਝੇ ਉਪਦੇਸ਼ ਨੂੰ ਜਿੰਦਗੀ ਵਿੱਚ ਅਪਨਾਉਣ ਲਈ ਪ੍ਰੇਰਨਾ ਮਈ ਸ਼ਬਦ ਕਹੇ। ਇਸ ਮੌਕੇ ਜਿੱਥੇ ਹਜੂਰੀ ਰਾਗੀ ਸਿੰਘਾਂ ਵੱਲੋ ਰਸ ਭਿੰਨਾ ਕੀਰਤਨ ਕੀਤਾ ਗਿਆ ਉੱਥੇ ਗਿਆਨੀ ਜਗਤਾਰ ਸਿੰਘ ਹਜੂਰੀ ਕਥਾ ਵਾਚਕ ਤਖਤ ਸ਼੍ਰੀ ਦਮਦਮਾ ਸਾਹਿਬ ਨੇ ਵੀ ਮਨੁੱਖ ਨੂੰ ਚੰਗੇਰਾ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ ਤੇ ਕਿਹਾ ਕਿ ਵਿੱਦਿਆ ਦਾ ਪਸਾਰ, ਮਨੁੱਖਤਾ ਦੇ ਭਲੇ ਲਈ ਹੋਣਾ ਚਾਹੀਦਾ ਹੈ।
ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਬੜੀ ਹੀ ਸ਼ਰਧਾ ਭਾਵਨਾ ਸਹਿਤ ਹੱਥੀਂ ਸੇਵਾ ਕਰਦਿਆਂ ਗੁਰਬਾਣੀ ਪਾਠ ਸਰਵਣ ਕਰਕੇ ਲਾਹਾ ਲਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਾਧ ਸੰਗਤ ਨੂੰ ਲੰਗਰ ਵਰਤਾਏ ਗਏ। ਇਸ ਮੌਕੇ ਉਪ-ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਸਮੂਹ ਮਨੇਜਮੈਂਟ, ਹੋਰ ਮਹਿਮਾਨਾਂ ਅਤੇ ਆਯੋਜਕਾਂ ਲਈ ਧੰਨਵਾਦੀ ਸ਼ਬਦ ਕਹੇ ਅਤੇ ਸਮੂਹ ਸਟਾਫ ਅਤ ਵਿਦਿਆਰਥੀਆਂ ਨੂੰ ਪੂਰੀ ਤਨਦੇਹੀ ਨਾਲ ਸੇਵਾਵਾਂ ਨਿਭਾਉਣ ਲਈ ਧੰਨਵਾਦ ਕੀਤਾ। ਹੋਰਨਾਂ ਤੋਂ ਇਲਾਵਾ ਪ੍ਰੋ. ਵਾਈਸ ਚਾਂਸਲਰ ਡਾ. ਜਗਪਾਲ ਸਿੰਘ, ਡਾ. ਜਗਤਾਰ ਸਿੰਘ ਧੀਮਾਨ (ਰਜਿਸਟਰਾਰ), ਡਾ. ਨਰਿੰਦਰ ਸਿੰਘ, ਡਾ. ਅਸ਼ਵਨੀ ਸੇਠੀ,  ਡਾ. ਅਮਿਤ ਟੁਟੇਜਾ ਅਤੇ ਯੂਨੀਵਰਸਿਟੀ ਦੇ ਹੋਰ ਡੀਨ ਡਾਇਰੈਕਟਰਜ਼ ਮੌਜੂਦ ਸਨ। ਸਟੇਜ ਦਾ ਸੰਚਾਲਨ ਪ੍ਰੋ. ਗੁਰਜੀਤ ਸਿੰਘ ਖਾਲਸਾ ਨੇ ਕੀਤਾ ਅਤੇ ਇਸ ਮੌਕੇ ਤੇ ਪਤਵੰਤੇ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

No comments:

Post Top Ad

Your Ad Spot