ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਵਿਖੇ ਰਾਜ ਪੱਧਰੀ ਇੰਟਰ-ਪਾਲੀਟੈਕਨਿਕ ਯੁਵਕ ਮੇਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਵਿਖੇ ਰਾਜ ਪੱਧਰੀ ਇੰਟਰ-ਪਾਲੀਟੈਕਨਿਕ ਯੁਵਕ ਮੇਲਾ

ਬਠਿੰਡਾ/ਤਲਵੰਡੀ ਸਾਬੋ, 23 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਅਤੇ ਚੰਡੀਗੜ ਦੇ ਸਮੂਹ ਪਾਲੀਟੈਕਨਿਕ ਕਾਲਜਾਂ ਦਾ 20ਵਾਂ ਰਾਜ ਪੱਧਰੀ ਇੰਟਰਪਾਲੀਟੈਕਨਿਕ ਯੁਵਕ ਮੇਲਾ (ਲੜਕੇ) 26 ਅਕਤੂਬਰ ਤੋਂ 27 ਅਕਤੂਬਰ ਨੂੰ ਸਰਕਾਰੀ ਪਾਲੀਟੈਕਨਿਕ ਕਾਲਜ, ਬਠਿੰਡਾ ਵਿਖੇ ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ (ਪੀ. ਟੀ. ਆਈ. ਐਸ.) ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਪੰਜਾਬ ਅਤੇ ਚੰਡੀਗੜ ਦੇ ਪਾਲੀਟੈਕਨਿਕ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਦਰਸ਼ਨ ਸਿੰਘ ਸਿੱਧੂ ਨੇ ਦੱਸਿਆ ਕਿ 26 ਅਕਤੂਬਰ ਨੂੰ ਇਸ ਯੁਵਕ ਮੇਲੇ ਦਾ ਉਦਘਾਟਨ ਮਾਨਯੋਗ ਸ੍ਰੀ ਮੋਹਨਬੀਰ ਸਿੰਘ ਸਿੱਧੂ, ਪੈਟਰਨ ਪੀ. ਟੀ. ਆਈ. ਐਸ-ਕਮ-ਵਧੀਕ ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਕਰਨਗੇ। ਮੇਲੇ ਦੇ ਦੂਜੇ ਅਤੇ ਆਖਰੀ ਦਿਨ 27 ਅਕਤੂਬਰ ਨੂੰ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਮਾਨਯੋਗ ਸ੍ਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਪੰਜਾਬ ਸਰਕਾਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਹੋਣਗੇ।
ਕਾਲਜ ਦੇ ਪ੍ਰੈਸ ਸਕੱਤਰ ਸ੍ਰੀ ਸੋਮ ਨਾਥ ਸ਼ਰਮਾ, ਮੁਖੀ ਵਿਭਾਗ ਮਕੈਨੀਕਲ ਨੇ ਯੁਵਕ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੁਵਕ ਮੇਲੇ ਦੇ ਪਹਿਲੇ ਦਿਨ 26 ਅਕਤੂਬਰ ਨੂੰ ਲੋਕ ਗੀਤ, ਕੋਰੀਓਗਰਾਫੀ ਅਤੇ ਮੋਨੋ ਐਕਟਿੰਗ ਦੇ ਮੁਕਾਬਲੇ, ਦੂਜੇ ਅਤੇ ਆਖਰੀ ਦਿਨ 27 ਅਕਤੂਬਰ ਨੂੰ ਸੋਲੋ ਡਾਂਸ ਅਤੇ ਭੰਗੜੇ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹਨਾਂ ਮੁਕਾਬਲਿਆਂ ਦੀ ਜੱਜਮੈਂਟ ਰਾਸ਼ਟਰੀ ਪੱਧਰ ਦੇ ਲੋਕ ਗਾਇਕ, ਕੋਰੀਓਗ੍ਰਾਫਰ ਤੇ ਭੰਗੜਾ ਕੋਚ ਕਰਨਗੇ।

No comments:

Post Top Ad

Your Ad Spot