ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ "ਮਿਡ-ਡੇ-ਮੀਲ ਵੰਲਟੀਅਰ" ਨਾਂਮੀ ਟੀਮ ਦਾ ਗਠਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 October 2017

ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ "ਮਿਡ-ਡੇ-ਮੀਲ ਵੰਲਟੀਅਰ" ਨਾਂਮੀ ਟੀਮ ਦਾ ਗਠਨ

ਸਥਾਨਕ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ “ਮਿਡ-ਡੇ-ਮੀਲ ਵੰਲਟੀਅਰ” ਨੂੰ ਆਡੀ ਕਾਰਡ ਜਾਰੀ ਕਰਦੇ ਹੋਏ ਸ਼੍ਰੀ ਗੁਰਸ਼ਰਨ ਸਿੰਘ ਜ਼ਿਲਾ ਸਾਇੰਸ ਸੁਪਰਵਾਈਜ਼ਰ ਕਪੂਰਥਲਾ, ਸ਼੍ਰੀ ਬਲਕਾਰ ਸਿੰਘ ਮੁੱਖ ਅਧਿਆਪਕ ਅਤੇ  ਸ਼੍ਰੀ ਕੁਲਵਿੰਦਰ ਕੈਰੋਂ ਵੋਕੇਸ਼ਨਲ ਅਧਿਆਪਕ।
ਕਪੂਰਥਲਾ 31 ਅਕਤੂਬਰ (ਜਸਵਿੰਦਰ ਆਜ਼ਾਦ)- ਬੱਚਿਆ ਨੁੰ  ਸਿਹਤਮੰਦ ਤੇ ਤੰਦਰੁਸਤ ਰੱਖਣ ਦੇ ਮਕਸਦ ਤਹਿਤ ਚਲਾਈ ਗਈ ਮਿਡ-ਡੇ-ਮੀਲ ਸਕੀਮ ਨੂੰ ਸੰਚਾਰੂ ਤੇ ਵਧੀਆ ਢੰਗ ਨਾਲ ਚਲਾਉਣ ਲਈ ਅੱਜ ਸਥਾਨਕ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਕਪੂਰਥਲਾ ਵਿਖੇ "ਮਿਡ-ਡੇ-ਮੀਲ ਵੰਲਟੀਅਰ" ਨਾਂਮੀ ਟੀਮ ਦਾ ਗਠਨ ਕੀਤਾ ਗਿਆ। ਇਸ ਮੋਕੇ 'ਤੇ ਸ਼੍ਰੀ ਗੁਰਸ਼ਰਨ ਸਿੰਘ ਜ਼ਿਲਾ ਸਾਇੰਸ ਸੁਪਰਵਾਈਜ਼ਰ ਕਪੂਰਥਲਾ ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆ ਸ਼੍ਰੀ ਬਲਕਾਰ ਸਿੰਘ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਵਿਚ ਛੇਵੀ ਤੋ ਅੱਠਵੀਂ ਜਮਾਤ ਦੇ 207 ਬੱਚੇ ਮਿਡ-ਡੇ-ਮੀਲ ਸਕੀਮ ਦਾ ਲ਼ਾਭ ਪ੍ਰਾਪਤ ਕਰ ਰਹੇ ਹਨ। ਦੁਪਹਿਰ ਦੇ ਭੋਜਨ ਸਮੇ ਬੱਚਿਆ ਨੂੰ ਅਨੁਸ਼ਾਸ਼ਨ ਰੱੱਖਣ ਲਈ ਸਕੂਲ ਦੇ ਬੱਚਿਆ ਵਿਚੋ ਮਿਸ ਸੋਨਿਆ ਨੂੰ ਟੀਮ ਲੀਡਰ ਅਤੇ ਤੇਜਿੰਦਰ ਸਿੰਘ , ਮਿਸ ਮੰਜ਼ੂ , ਮਿਸ ਅਰਾਧਨਾਂ ਘਾਰੂ , ਮਿਸ ਰੰਜ਼ੂ , ਮਿਸ ਮਾਲਤੀ  ਅਤੇ ਰੀਨਾ ਰਾਣੀ ਸਮੇਤ 06 ਮੈਂਬਰੀ ਮਿਡ-ਡੇ-ਮੀਲ ਵੰਲਟੀਅਰ ਟੀਮ ਦਾ ਗਠਨ ਕੀਤਾ ਗਿਆ ਹੈ। ਇਸ ਮੋਕੇ 'ਤੇ ਸ਼੍ਰੀ ਗੁਰਸ਼ਰਨ ਸਿੰਘ ਜ਼ਿਲਾ ਸਾਇੰਸ ਸੁਪਰਵਾਈਜ਼ਰ ਕਪੂਰਥਲਾ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ,ਇਨ੍ਹਾਂ   ਵਿਚ ਸੇਵਾ ਭਾਵਨਾ ਅਤੇ ਅਨੁਸ਼ਾਸ਼ਨ ਕਾਇਮ ਰੱਖਣ ਸਕੂਲਾਂ ਵਿਚ ਅਜਿਹੀਆ ਟੀਮਾਂ ਨੂੰ ਗੱਠਨ ਕਰਨਾ ਸਮੇ ਦੀ ਮੱਖ ਲੋੜ ਹੈ , ਇਸਤੋ ਇਲਾਵਾ ਹਰ ਸਕੂਲ ਵਿਚ ਬੱਚਿਆ ਨੂੰ ਪੜ੍ਹਾਈ ਦੇ ਨਾਲ-ਨਾਲ ਸਮਾਜ-ਸੇਵੀ ਗੁਣਾਂ ਪ੍ਰਤੀ ਪ੍ਰੇਰਿਤ  ਕਰਨ ਵਾਸਤੇ ਯੁਵਕ ਕੱਲਬਾਂ ਦਾ ਗੱਠਨ ਵੀ ਕਰਨਾ ਚਾਹੀਦਾ ਹੈ। ਇਸ ਮੋਕੇ 'ਤੇ ਸ਼੍ਰੀ ਸਤਬੀਰ ਸਿੰਘ , ਸ਼੍ਰੀ ਸ਼ਰਨਜੋਤ ਸਿੰਘ , ਸ਼ੀ੍ਰ  ਮਨਪ੍ਰੀਤ ਸਿੰਘ , ਸ਼੍ਰੀ ਅਮਿਤ ਸਾਰੇ ਨਿਰੀਖਣ ਟੀਮ ਮੈਂਬਰ , ਸ਼੍ਰੀ ਦੀਪਕ ਅੰਨਦ ਹਿੰਦੀ ਮਾਸਟਰ, ਸ਼੍ਰੀ ਕੁਲਵਿੰਦਰ ਕੈਰੋਂ ਵੋਕੇਸ਼ਨਲ ਅਧਿਆਪਕ ਅਤੇ ਸ਼੍ਰੀਮਤੀ ਗੁਰਮੀਤ ਕੋਰ ਕੰਪਿਊਟਰ ਅਧਿਆਪਕ ਸ਼ਾਮਲ ਸਨ।

No comments:

Post Top Ad

Your Ad Spot