ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਇੱਕ ਨਵੰਬਰ ਨੂੰ ਸਿੱਖ ਸੰਗਤਾਂ ਕਰਨ ਨਾਮ ਸਿਮਰਨ-ਜਥੇਦਾਰ ਗਿਆਨੀ ਹਰਪ੍ਰੀਤ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 October 2017

ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ ਇੱਕ ਨਵੰਬਰ ਨੂੰ ਸਿੱਖ ਸੰਗਤਾਂ ਕਰਨ ਨਾਮ ਸਿਮਰਨ-ਜਥੇਦਾਰ ਗਿਆਨੀ ਹਰਪ੍ਰੀਤ ਸਿੰਘ

ਮਾਮਲਾ ਨਵੰਬਰ 1984 ਕਤਲੇਆਮ ਦਾ
ਤਲਵੰਡੀ ਸਾਬੋ, 31 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਾਕਾ ਨੀਲਾ ਤਾਰਾ ਦੇ ਰੋਸ ਵਜੋਂ ਸਿੱਖ ਨੌਜਵਾਨਾਂ ਵੱਲੋਂ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਕਰ ਦੇਣ ਤੋਂ ਬਾਅਦ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਯਾਦ ਵਿੱਚ 1 ਨਵੰਬਰ ਨੂੰ ਸਿੱਖ ਸੰਗਤਾਂ ਸ਼ਾਮ ਨੂੰ ਛੇ ਵਜੇ ਘੱਟੋ-ਘੱਟ ਇੱਕ ਮਿੰਟ ਨਾਮ ਸਿਮਰਨ ਜਰੂਰ ਕਰੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇੰਦਰਾ ਗਾਂਧੀ ਦੇ ਕਤਲ ਉਪਰੰਤ 1 ਤੋਂ 3 ਨਵੰਬਰ ਤੱਕ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਹੋਰਨਾਂ ਸੂਬਿਆਂ ਦੇ ਹਿੱਸਿਆਂ ਵਿੱਚ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਜਿਸ ਵਿੱਚ ਹਜਾਰਾਂ ਸਿੰਘ, ਸਿੰਘਣੀਆਂ ਅਤੇ ਭੁਝੰਗੀਆਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸੈਂਕੜੇ ਬੀਬੀਆਂ ਤੇ ਬੇਟੀਆਂ ਦੀ ਪੱਤ ਲੁੱਟ ਲਈ ਗਈ ਪ੍ਰੰਤੂ ਅਫਸੋਸਨਾਕ ਹੈ ਕਿ ਉਕਤ ਕਤਲੇਆਮ ਦੇ ਦੋਸ਼ੀ ਅੱਜ ਤੱਕ ਸ਼ਰੇਆਮ ਘੁੰਮ ਫਿਰ ਹੀ ਨਹੀਂ ਰਹੇ ਸਗੋਂ ਸਰਕਾਰੀ ਅਹੁਦਿਆਂ ਦਾ ਆਨੰਦ ਮਾਣ ਰਹੇ ਹਨ ਤੇ ਉਨਾਂ ਨੂੰ ਸਰਕਾਰੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਉਨਾਂ ਕਿਹਾ ਕਿ ਨਵੰਬਰ 1984 ਦੇ ਕਤਲੇਆਮ ਨੂੰ ਕੋਈ ਵੀ ਨਾਨਕ ਨਾਮ ਲੇਵਾ ਸਿੱਖ ਕਦੇ ਵੀ ਭੁਲਾ ਨਹੀਂ ਸਕਦਾ। ਜਥੇਦਾਰ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਕੀਤੀ ਅਪੀਲ ਦੇ ਮੱਦੇਨਜਰ ਦੇਸ਼ ਵਿਦੇਸ਼ ਵਿੱਚ ਵਸਦਾ ਹਰ ਨਾਨਕ ਨਾਮ ਲੇਵਾ ਸਿੱਖ 1 ਨਵੰਬਰ ਨੂੰ ਸ਼ਾਮ ਛੇ ਵਜੇ ਘੱਟੋ-ਘੱਟ ਇੱਕ ਮਿੰਟ ਕਤਲੇਆਮ ਦੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਨਾਮ ਸਿਮਰਨ ਜਰੂਰ ਕਰੇ। ਉਨਾਂ ਕਿਹਾ ਕਿ ਇੱਕ ਮਿੰਟ ਤੋਂ ਵੱਧ ਜਿੰਨਾ ਸਮਾਂ ਵੀ ਕੋਈ ਨਾਮ ਸਿਮਰਨ ਕਰ ਸਕਦਾ ਹੈ ਉਹ ਜਰੂਰ ਕਰੇ।

No comments:

Post Top Ad

Your Ad Spot