ਗ਼ਦਰੀ ਬਾਬਿਆਂ ਦੇ ਮੇਲੇ ਨੇ ਦੂਜੇ ਦਿਨ ਭਰੀ ਕਲਾ ਦੀ ਉੱਚੀ ਪਰਵਾਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 31 October 2017

ਗ਼ਦਰੀ ਬਾਬਿਆਂ ਦੇ ਮੇਲੇ ਨੇ ਦੂਜੇ ਦਿਨ ਭਰੀ ਕਲਾ ਦੀ ਉੱਚੀ ਪਰਵਾਜ਼

  • ਕੁਇਜ਼, ਚਿੱਤਰਕਲਾ, ਕਵੀ-ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮਾਂ ਦਾ ਖਿੜਿਆ ਰੰਗ
  • ਪਹਿਲੀ ਨਵੰਬਰ ਸਾਰਾ ਦਿਨ ਸਾਰੀ ਰਾਤ ਸਿਖ਼ਰਾਂ ਛੋਹੇਗਾ ਮੇਲਾ
ਜਲੰਧਰ 31 ਅਕਤੂਬਰ (ਜਸਵਿੰਦਰ ਆਜ਼ਾਦ)- ਗ਼ਦਰੀ ਬਾਬਿਆਂ ਦੇ 26ਵੇਂ ਮੇਲੇ ਦੇ ਦੂਜੇ ਦਿਨ ਕੁਇਜ਼, ਚਿੱਤਰਕਲਾ ਮੁਕਾਬਲੇ, ਵਿਗਿਆਨਕ ਵਿਚਾਰ ਚਰਚਾ, ਕਵੀ-ਦਰਬਾਰ ਅਤੇ ਦਸਤਾਵੇਜ਼ੀ ਫ਼ਿਲਮਾਂ ਦੀਆਂ ਵੰਨਗੀਆਂ ਦੇ ਵੰਨ-ਸੁਵੰਨੇ ਰੰਗਾਂ ਨੇ ਮੇਲਾ-ਪ੍ਰੇਮੀਆਂ ਨੂੰ ਮੋਹਿਤ ਕਰਕੇ ਰੱਖਿਆ। ਪਿਛਲੇ ਮੇਲਿਆਂ ਨਾਲੋਂ ਵੀ ਗਿਣਤੀ ਅਤੇ ਕਲਾਤਮਕ ਮਿਆਰ ਪੱਖੋਂ ਮੇਲੇ ਦਾ ਰੰਗ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰੇਗੰਢ 'ਤੇ ਹੋਰ ਖਿੜਿਆ ਹੈ। ਕੁਇਜ਼ ਮੁਕਾਬਲੇ ਵਿੱਚ 33 ਟੀਮਾਂ ਸ਼ਾਮਲ ਹੋਈਆਂ। ਇਹਨਾਂ ਟੀਮਾਂ ਵਿੱਚੋਂ ਉਪਰਲੇ ਪੰਜ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਵਿੱਚ ਅੰਤਿਮ ਮੁਕਾਬਲਾ ਹੋਇਆ। ਇਹਨਾਂ ਟੀਮਾਂ ਵਿੱਚ ਪਹਿਲਾ ਦਰਜਾ ਜ਼ਿਲਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ, ਦੂਜਾ ਸਥਾਨ ਸੈਕਿੰਡ ਇਨਿੰਗਜ਼ ਫਾਊਂਡੇਸ਼ਨ ਜਲੰਧਰ ਅਤੇ ਤੀਜਾ ਸਥਾਨ ਸੰਤ ਹੀਰਾ ਦਾਸ ਕੰਨਿਆ ਮਹਾਂਵਿਦਿਆਲਯ ਕਾਲਾ ਸੰਘਿਆ ਨੇ ਹਾਸਲ ਕੀਤਾ।
ਚਿੱਤਰਕਲਾ ਮੁਕਾਬਲੇ ਦਾ ਆਗਾਜ਼ ਨਾਮਵਰ ਚਿੱਤਰਕਾਰ ਸੁਖਵੰਤ ਨੂੰ ਖੜੇ ਹੋ ਕੇ ਸ਼ਰਧਾਜ਼ਲੀ ਦੇਣ ਨਾਲ ਹੋਇਆ। ਇਸ ਮੌਕੇ ਉਨਾਂ ਦਾ ਪੁੱਤਰ ਅਨਮੋਲਦੀਪ ਅਤੇ ਪੁੱਤਰੀ ਹਰਪ੍ਰੀਤ ਕੌਰ ਵੀ ਸਮਾਗਮ ਵਿੱਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਅਤੇ ਮਗਰੋਂ ਜੇਤੂ ਪ੍ਰਤੀਯੋਗੀਆਂ ਨੂੰ ਇਨਾਮ-ਸਨਮਾਨ ਨਾਲ ਸਨਮਾਨਿਤ ਵੀ ਕੀਤਾ। ਚਿੱਤਰਕਲਾ ਮੁਕਾਬਲੇ ਦੇ ਗਰੁੱਪ ਏ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਲਤੀਕਾ (ਐਚ.ਐਮ.ਵੀ. ਕਾਲਜ, ਜਲੰਧਰ), ਹਰਪ੍ਰੀਤ ਕੌਰ (ਐਸ.ਜੀ.ਜੀ.ਐਸ. ਖਾਲਸਾ ਕਾਲਜ, ਮਾਹਿਲਪੁਰ) ਤੇ ਅਮਨਦੀਪ ਸਿੰਘ (ਪਿੰਡ ਹੇਰੀਆਂ) ਨੇ ਹਾਸਲ ਕੀਤਾ। 
ਪਰਮਜੋਤ ਸਿੰਘ (ਜੀ.ਐਨ.ਡੀ.ਯੂ. ਕਾਲਜ, ਜਲੰਧਰ), ਸ਼ਿਵਮ ਪਾਂਡੇ (ਮੇਹਰ ਚੰਦ ਟੈਕਨੀਕਲ ਇੰਸਚੀਊਟ ਜਲੰਧਰ), ਹਰਦੀਪ ਕੌਰ (ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ), ਪ੍ਰਭਜੋਤ ਸਿੰਘ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ), ਮੁਸਕਾਨ (ਪੀ.ਸੀ.ਐਮ. ਐਸ.ਡੀ. ਕਾਲਜੀਏਟ ਸਕੂਲ) ਅਤੇ ਸਾਕਸ਼ੀ (ਐਮ.ਜੀ.ਐਨ. ਕਾਲਜ ਆਫ਼ ਐਜੁਕੇਸ਼ਨ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ। ਗਰੁੱਪ ਬੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਮੰਥਨ ਮੇਹਮੀ (ਮਾਨਵ ਸਹਿਯੋਗ ਸਕੂਲ), ਮਨਪ੍ਰੀਤ ਕੌਰ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਅਤੇ ਨਵਜੋਤ ਸਿੰਘ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਮਰਾਏ ਜੰਡਿਆਲਾ) ਨੇ ਹਾਸਲ ਕੀਤਾ।
ਰਵੀ ਕੁਮਾਰ (ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਮਨੀਸ਼ਾ (ਜਲੰਧਰ ਮਾਡਲ ਸਕੂਲ, ਜਲੰਧਰ), ਪਵਨਪ੍ਰੀਤ ਸਿੰਘ (ਸੰਤ ਹੀਰਾ ਦਾਸ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਕਾਲਾ ਸੰਘਿਆਂ), ਪੁਨਿਆ ਪ੍ਰਤੀਸ਼ਠਾ (ਸੇਂਟ ਜੋਸਫ਼ ਕਾਨਵੈਂਟ ਸਕੂਲ, ਜਲੰਧਰ), ਅਨੁਜ ਯਾਦਵ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) , ਅਮਰ (ਦਸਮੇਸ਼ ਪਬਲਿਕ ਸਕੂਲ, ਜਲੰਧਰ) ਅਤੇ ਹੁਨਰਜੋਤ ਕੌਰ (ਐਮ.ਜੀ.ਐਨ. ਸਕੂਲ, ਆਦਰਸ਼ ਨਗਰ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ। ਗਰੁੱਪ ਸੀ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਕ੍ਰਮਵਾਰ ਵਿਸ਼ੇਸ਼ ਵਿੱਜ (ਏ.ਪੀ.ਜੇ. ਸਕੂਲ, ਜਲੰਧਰ), ਨਿਯਾਤੀ ਅਗਰਵਾਲ (ਲਾਲਾ ਜਗਤ ਨਰਾਇਣ ਸਕੂਲ, ਜਲੰਧਰ) ਅਤੇ ਕਾਮਿਆਂ (ਜਲੰਧਰ ਮਾਡਲ ਸਕੂਲ, ਜਲੰਧਰ) ਨੇ ਹਾਸਲ ਕੀਤਾ।
ਇੰਦਰ (ਆਰ.ਕੇ.ਐਮ.ਜੀ.ਐਮ. ਸੀਨੀਅਰ ਸੈਕੰਡਰੀ ਸਕੂਲ, ਜਲੰਧਰ), ਜਸ਼ਨਦੀਪ ਸਹੋਤਾ (ਮਾਨਵ ਸਹਿਯੋਗ ਸਕੂਲ, ਜਲੰਧਰ), ਭਵਦੀਪ ਲਾਲ (ਐਸ.ਆਰ.ਟੀ. ਡੀ.ਏ.ਵੀ. ਸਕੂਲ, ਬਿਲਗਾ), ਤਮੰਨਾ ਕਲੇਰ (ਗੁਰੂਕੁਲ ਸਕੂਲ, ਜਲੰਧਰ), ਜੈਵੀਰ ਕੌਰ (ਸੇਂਟ ਥੌਮਸ ਸਕੂਲ, ਜਲੰਧਰ) , ਧੈਰਿਆ (ਦਯਾਨੰਦ ਮਾਡਲ ਸਕੂਲ, ਮਾਡਲ ਟਾਊਨ, ਜਲੰਧਰ) ਅਤੇ ਅਭੀਸ਼ੇਕ ਕੁਮਾਰ (ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਜਲੰਧਰ) ਨੂੰ ਹੌਸਲਾ ਵਧਾਊ ਇਨਾਮ ਨਾਲ ਸਨਮਾਨਤ ਕੀਤਾ ਗਿਆ।
ਵੱਖ-ਵੱਖ ਜੇਤੂਆਂ ਨੂੰ ਇਨਾਮ-ਸਨਮਾਨ ਦੇਣ ਸਮੇਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਅਜਮੇਰ ਸਿੰਘ, ਸੀਨੀਅਰ ਟਰੱਸਟੀ ਗੰਧਰਵ ਸੇਨ ਕੋਛੜ, ਨੌਨਿਹਾਲ ਸਿੰਘ, ਕਮੇਟੀ ਮੈਂਬਰ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਸਿੰਘ ਮਾੜੀਮੇਘਾ, ਹਰਬੀਰ ਕੌਰ ਬੰਨੋਆਣਾ, ਬਲਬੀਰ ਕੌਰ ਬੁੰਡਾਲਾ, ਚਰੰਜੀ ਲਾਲ ਕੰਗਣੀਵਾਲ, ਦੇਵ ਰਾਜ ਨਯੀਅਰ, ਕੁਲਬੀਰ ਸਿੰਘ ਸੰਘੇੜਾ, ਸੁਰਿੰਦਰ ਜਲਾਲਦੀਵਾਲ, ਡਾ. ਕਰਮਜੀਤ ਕੌਰ, ਮਨਜੀਤ ਅਤੇ ਰਮਿੰਦਰ ਪਟਿਆਲਾ ਮੰਚ 'ਤੇ ਸਸ਼ੋਭਤ ਸਨ।
ਡਾ. ਸੁਰਜੀਤ ਜੱਜ, ਡਾ. ਕਰਮਜੀਤ ਸਿੰਘ ਅਤੇ ਦਰਸ਼ਨ ਸਿੰਘ ਖਟਕੜ ਦੀ ਪ੍ਰਧਾਨਗੀ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਵਿੰਦਰ ਭੰਡਾਲ ਦੀ ਮੰਚ ਸੰਚਾਲਨਾ ਵਿੱਚ ਹੋਏ ਕਵੀ ਦਰਬਾਰ ਵਿੱਚ ਕਵੀਆਂ ਨੇ ਭਗਵੇਂਕਰਨ, ਦਲਿਤ ਪੀੜਾ, ਅੰਧ-ਵਿਸ਼ਵਾਸ, ਖਪਤ ਸਭਿਆਚਾਰ ਅਤੇ ਮੰਡੀ ਦੇ ਯੁੱਗ ਅੰਦਰ ਚਪੇੜਾਂ ਖਾ ਰਹੀ ਕਿਰਤ ਦੇ ਸੁਆਲ ਨੂੰ ਆਪਣੀਆਂ ਕਵਿਤਾਂ ਵਿੱਚ ਪਰੋਦਿਆਂ ਜਾਗਰੂਕ ਕਵੀ ਦਾ ਸਬੂਤ ਦਿੰਦਿਆਂ ਆਪਣੇ ਸ਼ਾਨਾਮੱਤੇ ਵਿਰਸੇ ਨਾਲ ਜੋੜਨ ਲਈ ਪ੍ਰੇਰਦੀਆਂ ਨਜ਼ਮਾਂ ਪੇਸ਼ ਕੀਤੀਆਂ। ਕਵੀ-ਦਰਬਾਰ ਉਪਰੰਤ 'ਦਸ ਦਿਨ ਜਿਨਾਂ ਦੁਨੀਆਂ ਹਿਲਾ ਦਿੱਤੀ' ਅਤੇ 'ਸ਼ੈਲਾਬ' ਦਸਤਾਵੇਜ਼ੀ ਫ਼ਿਲਮਾਂ ਪੀਪਲਜ਼ ਵਾਇਸ ਦੁਆਰਾ ਪੇਸ਼ ਕੀਤੀਆਂ ਗਈਆਂ। ਮੇਲੇ ਦੇ ਸਿਖਰਲੇ ਦਿਨ ਪਹਿਲੀ ਨਵੰਬਰ ਸਵੇਰੇ 10 ਵਜੇ ਝੰਡਾ ਲਹਿਰਾਉਣ ਰਸਮ ਅਦਾ ਕਰਨ ਉਪਰੰਤ ਸਾਰਾ ਦਿਨ ਸਾਰੀ ਰਾਤ ਨਾਟਕ, ਲਘੂ ਨਾਟਕ, ਗੀਤ-ਸੰਗੀਤ ਅਤੇ ਵਿਚਾਰ-ਚਰਚਾ ਦੇ ਦੌਰ ਚਲਦੇ ਰਹਿਣਗੇ ਅਤੇ ਨਵੇਂ ਸੂਰਜ ਨੂੰ ਸਿਰਜਦਾ ਕਰਦੇ ਹੋਏ 2 ਨਵੰਬਰ ਸਰਘੀ ਵੇਲੇ ਮੇਲਾ ਪੂਰੇ ਜੋਰ-ਖਰੋਸ਼ ਨਾਲ ਆਪਣੀ ਚਰਮ-ਸੀਮਾ 'ਤੇ ਪੁੱਜੇਗਾ।

No comments:

Post Top Ad

Your Ad Spot