ਪਸ਼ੂ ਪਾਲਣ ਵਿਭਾਗ ਵੱਲੋਂ ਦੋ ਰੋਜ਼ਾ ਦੁੱਧ ਚੁਆਈ ਅਤੇ ਪਸ਼ੂ ਧਨ ਮੁਕਾਬਲੇ ਕਰਵਾਏ ਗਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 14 October 2017

ਪਸ਼ੂ ਪਾਲਣ ਵਿਭਾਗ ਵੱਲੋਂ ਦੋ ਰੋਜ਼ਾ ਦੁੱਧ ਚੁਆਈ ਅਤੇ ਪਸ਼ੂ ਧਨ ਮੁਕਾਬਲੇ ਕਰਵਾਏ ਗਏ

  • ਕਿਸਾਨ ਪੰਜਾਬ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈਣ- ਚੋਧਰੀ
  • ਕਿਸਾਨ ਪਸ਼ੂ ਪਾਲਣ ਸਬੰਧੀ ਮਾਹਿਰਾਂ ਦੇ ਸੁਝਾਵਾਂ ਨੂੰ ਅਮਲ ਵਿੱਚ ਲਿਆਉਣ-ਪਰਗਟ
ਜਲੰਧਰ 14 ਅਕਤੂਬਰ (ਜਸਵਿੰਦਰ ਆਜ਼ਾਦ)- ਮੈਂਬਰ ਪਾਰਲੀਮੈਂਟ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਵੱਲੋਂ ਡੇਅਰੀ ਫਾਰਮਿੰਗ ਦੇ ਵਿਕਾਸ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਕੇ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਕੇ ਆਪਣੀ ਆਰਥਿਕ ਮਜਬੂਤੀ ਲਈ ਨਵੇਂ ਰਾਹ ਖੋਲਣ। ਪਸ਼ੂ ਪਾਲਣ ਵਿਭਾਗ ਵੱਲੋਂ ਜ਼ਿਲੇ ਦੇ ਪਿੰਡ ਸਮਰਾਏ ਜੰਡਿਆਲਾ ਦੇ ਉਜਾਗਰ ਸਿੰਘ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਦੋ ਰੋਜ਼ਾ ਦੁੱਧ ਚੁਆਈ ਅਤੇ ਪਸ਼ੂ ਧਨ ਮੁਕਾਬਲਿਆਂ ਦੇ ਆਖਰੀ ਦਿਨ ਮੁੱਖ ਮਹਿਮਾਨ ਵੱਜੋਂ ਸ਼ਾਮਲ ਹਏ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਵਧੀਆਂ ਖੇਤੀ ਲਾਗਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸਾਨ ਮਾਹਿਰਾਂ ਦੀ ਰਾਇ ਅਨੁਸਾਰ ਪਸ਼ੂ ਪਾਲਣ ਤੇ ਹੋਰ ਸਹਾਇਕ ਧੰਦਿਆਂ ਨੂੰ ਅਪਨਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਹਲਕਾ ਵਿਧਾਇਕ ਸ੍ਰੀ ਪਰਗਟ ਸਿੰਘ ਅਤੇ ਮਾਰਕਫੈੱਡ ਦੇ ਚੇਅਰਮੈਨ ਸ੍ਰੀ ਅਮਰਜੀਤ ਸਿੰਘ ਸਮਰਾ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਪਸ਼ੂ ਪਾਲਣ ਸਬੰਧੀ ਮਾਹਿਰਾਂ ਦੇ ਸੁਝਾਵਾਂ ਨੂੰ ਅਮਲ  ਵਿੱਚ ਲਿਆਉਣ ਤਾਂ ਜੋ ਸਹਾਇਕ ਧੰਦੇ ਕਿਸਾਨਾਂ ਲਈ ਵੱਧ ਤੋ ਵੱਧ ਲਾਹੇਵੰਦ ਸਿੱਧ ਹੋ ਸਕਣ। ਉਨਾਂ ਕਿਹਾ ਕਿ ਪਸ਼ੂ ਧਨ ਮੁਕਾਬਲਿਆਂ ਵਰਗੇ ਯਤਨ ਕਿਸਾਨਾਂ ਤੇ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂ ਪਾਲਣ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਸ੍ਰੀ ਚੌਧਰੀ, ਸ੍ਰੀ ਸਮਰਾ ਤੇ ਸ੍ਰੀ ਪਰਗਟ ਸਿੰਘ ਵੱਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਇਕਬਾਲ ਸਿੰਘ ਜੋਸਨ ਨੇ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਸ੍ਰੀ ਮੰਗਲ ਸਿੰਘ ਮੰਗੀ ਪਿੰਡ ਬੱਗਾ ਦੀ ਮੁਰੱਹਾ ਨਸਲ ਦੀ ਮੱਝ 17 ਕਿਲੋ ਦੁੱਧ ਦੇ ਕੇ, ਸੁਖਜਿੰਦਰ ਸਿੰਘ ਜੈਤੋਵਾਲੀ ਦੀ ਨੀਲੀ ਰਾਵੀ  ਨਸਲ ਦੀ ਮੱਝ 15 ਕਿੱਲੋ ਦੁੱਧ ਦੇ ਕੇ, ਮਨਪ੍ਰੀਤ ਸਿੰਘ ਨੰਗਲ ਅੰਬੀਆਂ ਦੀ ਵਿਦੇਸ਼ੀ ਨਸਲ ਦੀ ਗਾਂ ਐਚ.ਐਫ 33.5 ਕਿਲੋ ਦੁੱਧ ਦੇ ਕੇ, ਕੁਲਜੀਤ ਸਿੰਘ ਤੂਰ ਪਿੰਡ ਪਰਜੀਆਂ ਕਲਾਂ ਦੀ  ਜਰਸੀ ਨਸਲ ਦੀ  ਗਾਂ ਨੇ 19 ਕਿਲੋ  ਅਤੇ ਰਾਮ ਲਾਲ ਪਿੰਡ ਕਾਨਪੁਰ ਦੀ ਬੱਕਰੀ ਨੇ 3.5 ਕਿਲੋ ਦੁੱਧ ਦੇ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਜੁਆਇੰਟ ਡਾਇਰੈਕਟਰ ਡਾ.ਅਮਰਜੀਤ ਸਿੰਘ ਮੁਲਤਾਨੀ, ਮੇਲੇ  ਦੇ ਨੋਡਲ ਅਫਸਰ ਡਾ.ਐਚ.ਐਸ.ਕਾਹਲੋਂ, ਡਾ. ਤੀਰਥ ਸਿੰਘ, ਡਾ. ਸਤਬੀਰ ਸਿੰਘ, ਡਾ. ਗੁਰਦੀਪ ਸਿੰਘ, ਡਾ. ਰਾਮ ਮੂਰਤੀ, ਡਾ. ਬਲਬੀਰ ਸਿੰਘ, ਡਾ. ਜੀ.ਐਸ.ਬੇਦੀ, ਡਾ. ਹਰਮਨਿੰਦਰ ਸਿੰਘ, ਡਾ. ਅਮਰਇਕਬਾਲ ਸਿੰਘ, ਡਾ. ਹਰਜੀਤ ਸਿੰਘ, ਇੰਸ ਸੰਤੋਖ ਸਿੰਘ , ਡਾ.ਜਤਿੰਦਰ ਕੁਮਾਰ ਚੋਪੜਾ ਸਾਬਕਾ ਡਿਪਟੀ ਡਾਇਰੈਕਟਰ ਜਲੰਧਰ, ਇੰਸ.ਪਰਮਜੀਤ ਸਿੰਘ, ਓਮ ਪ੍ਰਕਾਸ਼ ਨੇ ਮੇਲੇ ਦੇ ਪ੍ਰਬੰਧਾਂ ਨੂੰ ਸੁਚਾਰੂ ਬਣਾੳਬਣ ਲਈ ਸਖਤ ਮਹਿਨਤ ਕੀਤੀ।

No comments:

Post Top Ad

Your Ad Spot