ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲੇ ਮੋਹਿੰਦਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 5 October 2017

ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਮਿਲੇ ਮੋਹਿੰਦਰਾ

ਸੁਜਾਨਪੁਰ 5 ਅਕਤੂਬਰ (ਜਸਵਿੰਦਰ ਆਜ਼ਾਦ)- ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਨੇ ਅੱਜ ਚਿੰਤਪੁਰਨੀ ਮੈਡੀਕਲ ਕਾਲਜ਼ ਦੇ 150 ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਤੇ ਉਨਾਂ ਦੇ ਦੁਖ ਸੁਣੇ। ਮੋਹਿੰਦਰਾ ਨੇ ਉਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ ਕਿ ਕਿਸੇ ਵੀ ਤਰੀਕੇ ਨਾਲ ਉਨਾਂ ਦਾ ਭਵਿੱਖ ਖਰਾਬ ਨਾ ਹੋਵੇ ਤੇ ਉਨਾਂ ਪੂਰੀ ਤਰਾਂ ਅਡਜਸਟਮੇਂਟ ਹੋਵੇ। ਯਾਦ ਰਹੇ ਕਿ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਸਵਰਨ ਸਲਾਰੀਆ ਦੇ ਇਸ ਚਿੰਤਪੁਰਨੀ ਮੈਡੀਕਲ ਕਾਲਜ ਦੀ ਮਾਨਤਾ ਨੂੰ ਮੈਡੀਕਲ ਕੌਂਸਲ ਆਫ ਇੰਡੀਆ ਤੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਖਾਰਜ ਕਰ ਦਿੱਤਾ ਗਿਆ ਸੀ। ਇਸ ਨਾਲ ਕਰੀਬ 250 ਵਿਦਿਆਰਥੀਆਂ ਦੀ ਪੜਾਈ 'ਤੇ ਸਿੱਧਾ ਅਸਰ ਪਿਆ ਹੈ। ਅੱਜ ਉਨਾਂ ਦੇ ਮਾਪੇ ਇਸ ਸਿਲਸਿਲੇ ਵਿੱਚ ਮੋਹਿੰਦਰਾ ਨਾਲ ਮਿਲੇ ਤੇ ਦੱਸਿਆ ਕਿ ਕਿਸ ਤਰਾਂ ਨਾਲ ਉਨਾਂ ਦੇ ਭਵਿੱਖ ਨਾਲ ਭਾਜਪਾ ਉਮੀਦਵਾਰ ਸਲਾਰੀਆ ਨੇ ਖਿਲਵਾੜ ਕੀਤਾ ਹੈ। ਇਸ ਦੌਰਾਨ ਪਰਮਜੀਤ ਸਿੰਘ, ਰਮਨ ਸਿੰਘ, ਅਜੈ ਕੱਕੜ, ਵਿਨੈ ਮਹਾਜਨ, ਜਗਜੀਤ ਸਿੰਘ, ਗੁਰਚਰਨ ਸਿੰਘ, ਅਵਿਨਾਸ਼ ਪਰਾਸ਼ਰ ਸਮੇਤ ਕਈ ਮਾਪੇ ਮੌਜ਼ੂਦ ਰਹੇ।

No comments:

Post Top Ad

Your Ad Spot