ਗਰੇਸ ਪਬਲਿਕ ਸਕੂਲ ਵਲੋਂ ਕ੍ਰਿਕਟ ਟੂਰਨਾਮੈਟ ਮੈਚ ਕਰਵਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਗਰੇਸ ਪਬਲਿਕ ਸਕੂਲ ਵਲੋਂ ਕ੍ਰਿਕਟ ਟੂਰਨਾਮੈਟ ਮੈਚ ਕਰਵਾਇਆ ਗਿਆ

ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦੇ ਹੋਏ ਡਾਇਰੈਕਟਰ ਜੇ ਐਸ ਰੰਧਾਵਾ ਤੇ ਸਮੂਹ ਸਟਾਫ
ਜੰਡਿਆਲਾ ਗੁਰੂ 25 ਅਕਤੂਬਰ (ਕੰਵਲਜੀਤ ਸਿੰਘ)- ਸਥਾਨਕ ਗਰੇਸ ਪਬਲਿਕ ਸਕੂਲ ਦੀ ਗਰਾਊਡ'ਚ ਕ੍ਰਿਕਟ ਟੂਰਨਾਮੈਂਟ ਮੈਚ ਕਰਵਾਇਆ ਗਿਆ। ਇਹ ਕ੍ਰਿਕਟ ਮੈਚ ਟੀਮ ਰੈਡ ਅਤੇ ਬਲਿਉ ਟੀਮ ਦੇ ਵਿਚਕਾਰ ਖੇਡਿਆ ਗਿਆ। ਜਿਸ 'ਚ ਰੈਡ ਟੀਮ ਜੇਤੂ ਰਹੀ।ਇਸ ਮੌਕੇ ਸਕੂਲ ਦੇ ਡਾਇਰੈਕਟਰ ਜੇ ਐਸ ਰੰਧਾਵਾ ਨੇ ਖਿਡਾਰੀਆ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡ ਚਾਹੇ ਕੋਈ ਵੀ ਹੋਵੇ ਸਾਨੂੰ ਸਾਰੀਆਂ ਹੀ ਖੇਡਾਂ ਰਲ-ਮਿਲ ਕੇ ਖੇਡਣੀਆਂ ਚਾਹੀਦੀਆ ਹਨ,ਜਿਸ ਨਾਲ ਹਰੇਕ ਖਿਡਾਰੀ ਵਿੱਚ ਏਕਤਾ ਪੈਦਾ ਹੁੰਦੀ ਹੈ।ਇਸ ਮੌਕੇ ਪ੍ਰਿੰਸੀਪਲ ਰਮਨਜੀਤ ਕੌਰ ਰੰਧਾਵਾ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨੋਜਵਾਨ ਨਸ਼ਿਆ ਦੇ ਆਦੀ ਹੋ ਚੁੱਕੇ ਹਨ,ਉਹ ਆਪਣਾ ਧਿਆਨ ਖੇਡਾਂ ਵੱਲ ਲਗਾਉਣ ਤਾਂ ਹੀ ਉਨ੍ਹਾਂ ਨੂੰ ਨਸ਼ੇ ਵਰਗੀ ਨਾਮੁਰਾਦ ਬੀਮਾਰੀ ਤੋਂ ਛੁਟਕਾਰਾ ਮਿਲ ਸਕਦਾ ਹੈ। ਉਪਰੰਤ ਸਕੂਲ ਦੇ ਡਾਇਰੈਕਟਰ ਜੇ ਐਸ ਰੰਧਾਵਾ 'ਤੇ ਪ੍ਰਿੰਸੀਪਲ ਰਮਨਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮੈਡਮ ਨਿਮਰਤਾ, ਪ੍ਰਦੀਪ, ਸਕੂਲ ਦਾ ਸਟਾਫ 'ਤੇ ਵਿਦਿਆਰਥੀ  ਹਾਜਰ ਸਨ।

No comments:

Post Top Ad

Your Ad Spot