ਬਾਬਾ ਚੰਨਣਕੇ ਨੇ ਦੀਵਾਲੀ ਮੌਕੇ ਗਰੀਬ ਬੱਚਿਆਂ ਨੂੰ ਮਠਿਆਈ ਵੰਡੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 19 October 2017

ਬਾਬਾ ਚੰਨਣਕੇ ਨੇ ਦੀਵਾਲੀ ਮੌਕੇ ਗਰੀਬ ਬੱਚਿਆਂ ਨੂੰ ਮਠਿਆਈ ਵੰਡੀ

ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਗਰੀਬ ਬੱਚਿਆਂ ਨੂੰ ਮਠਿਆਈ ਵੰਡਣ ਸਮੇਂ
ਜੰਡਿਆਲਾ ਗੁਰੂ, 19 ਅਕਤੂਬਰ (ਕੰਵਲਜੀਤ ਸਿੰਘ)- ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਨੇ ਦੀਵਾਲੀ ਦੇ ਤਿਉਹਾਰ ਮੌਕੇ ਗਰੀਬ ਬੱਚਿਆਂ ਨੂੰ ਮਠਿਆਈ ਵੰਡੀ ਅਤੇ ਪ੍ਰਦੂਸ਼ਣ ਫੈਲਾਉਣ ਅਤੇ ਤੇਜ ਅਵਾਜ ਵਾਲੇ ਪਟਾਕੇ ਨਾਂ ਚਲਾ ਕੇ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦੀ ਸਮਾਜ ਨੂੰ ਸਲਾਹ ਦਿੱਤੀ, ਉਨਾ੍ਹਂ ਕਿਹਾ ਕਿ ਪਟਾਕਿਆਂ ਦੇ ਪ੍ਰਦੂਸ਼ਣ ਨਾਲ ਦੂਸ਼ਿਤ ਹੋਈ ਹਵਾ ਸਾਹ ਦੀ ਬੀਮਾਰੀ ਤੋਂ ਪੀੜਤ ਮਰੀਜਾਂ ਲਈ ਭਾਰੀ ਨੁਕਸਾਨ ਦੇਹ ਹੈ, ਬਾਬਾ ਚੰਨਣਕੇ ਨੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਬੱਚਿਆਂ ਨੂੰ ਪ੍ਰਦੂਸ਼ਣ ਫੈਲਉਣ ਤੇ ਤੇਜ ਅਵਾਜ ਵਾਲੇ ਪਟਾਕੇ ਨਾਂ ਚਲਾਉਣ ਦੇ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ 'ਚ ਅਪਣਾ ਅਹਿਮ ਯੋਗਦਾਨ ਪਾਉਣ।

No comments:

Post Top Ad

Your Ad Spot