ਬਿਜਲੀ ਦਾ ਟੁੱਟਿਆ ਖੰਭਾ ਬਣ ਸਕਦਾ ਹਾਦਸੇ ਦਾ ਕਾਰਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 3 October 2017

ਬਿਜਲੀ ਦਾ ਟੁੱਟਿਆ ਖੰਭਾ ਬਣ ਸਕਦਾ ਹਾਦਸੇ ਦਾ ਕਾਰਣ

ਜੰਡਿਆਲਾ ਗੁਰੂ 3 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਅੰਮ੍ਰਿਤਸਰ ਤੋ ਫਤਿਹਗੜ੍ਹ ਚੂੜੀਆ ਰੋਡ ਨਜਦੀਕ ਪਿੰਡ ਨੰਗਲੀ ਵਿਖੇ ਸੜਕ ਕਿਨਾਰੇ ਬਿਜਲੀ ਦਾ ਇਕ ਟੁੱਟਿਆ ਹੋਇਆ ਖੰਭਾ ਕਿਸੇ ਵੀ ਟਾਈਮ ਹਾਦਸੇ ਦਾ ਕਾਰਣ ਬਣ ਸਕਦਾ ਹੈ । ਇਹ ਖੰਭਾ ਪਿਛਲੇ ਕੁਝ ਮਹੀਨੇ ਤੋ ਟੁੱਟਿਆ ਹੋਇਆ ਹੈ । ਇਹ ਖੰਭਾ ਮੇਨ ਸੜਕ ਤੇ ਲੰਘਦੇ ਲੋਕਾ ਲਈ ਕਿਸੇ ਵੀ ਟਾਇਮ ਮੁਸੀਬਤ ਬਣ ਸਕਦਾ ਹੈ । ਇਸ ਟੁਟੇ ਖੰਭੇ ਬਾਰੇ ਇਥੋ ਦੇ ਵਸਨੀਕ ਨਰਿੰਦਰ ਸਿੰਘ ਬਾਜਵਾ , ਗੁਰਪ੍ਰੀਤ ਸਿੰਘ, ਸਾਜਨ ਅਤੇ ਰਾਜਬੀਰ ਸਿੰਘ ਅਦਿ ਨੇ ਸਬੰਧਤ ਅਧਿਕਾਰੀ ਅਤੇ ਪ੍ਰਸ਼ਾਸਨ ਤੋ ਮੰਗ ਕੀਤੀ ਹੈ ਕਿ ਇਸ ਟੁਟੇ ਹੋਏ ਖੰਭੇ ਨੂੰ ਜਲਦੀ ਬਦਲਿਆ ਜਾਵੇ ।

No comments:

Post Top Ad

Your Ad Spot