ਅਜਾਦ ਕੌਂਸਲਰ ਸ਼ਾਲੂ ਭੱਟੀ ਨੂੰ ਧਰਮਸੌਤ ਨੇ ਕੀਤਾ ਕਾਂਗਰਸ ਵਿੱਚ ਸ਼ਾਮਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 7 October 2017

ਅਜਾਦ ਕੌਂਸਲਰ ਸ਼ਾਲੂ ਭੱਟੀ ਨੂੰ ਧਰਮਸੌਤ ਨੇ ਕੀਤਾ ਕਾਂਗਰਸ ਵਿੱਚ ਸ਼ਾਮਲ

ਕੌਂਸਲਰ ਸ਼ਾਲੂ ਭੱਟੀ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਕੈਬਨਿਟ ਮੰਤਰੀ  ਸਾਧੂ ਸਿੰਘ ਧਰਮਸੌਤ, ਵਿਧਾਇਕ ਜੋਗਿੰਦਰਪਾਲ ਤੇ ਹੋਰ।
ਭੋਆ, 7 ਅਕਤੂਬਰ (ਅਸ਼ਵਨੀ ਭਗਤ)- ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਦੌਰਾਨ ਭੋਆ ਹਲਕੇ ਵਿੱਚ ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਅਤੇ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਦੀ ਅਗਵਾਈ ਹਰ ਰੋਜ ਸੈਂਕੜ ਪਾਰਟੀਆਂ ਦੇ ਆਗੂ ਤੇ ਵਰਕਰ ਹਰ ਰੋਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜਿਸ ਕਰਕੇ ਪੂਰਾ ਭੋਆ ਹਲਕੇ ਵਿੱਚ ਕਾਂਗਰਸ ਪੱਖੀ ਲਹਿਰ ਚੱਲੀ ਹੋਈ ਹੈ। ਇਸੇ ਕੜੀ ਤਹਿਤ ਅੱਜ ਅਜਾਦ ਕੌਂਸਲਰ ਸ਼ਾਲੂ ਭੱਟੀ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਸ.ਧਰਮਸੌਤ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਿਸ ਨਾਲ ਕਾਂਗਰਸ ਪਾਰਟੀ ਦੀ ਚੋਣ ਮੁੁਹਿੰਮ ਬੁਲੰਦੀਆਂ ਨੂੰ ਛੂਹਣ ਲੱਗੀ ਹੈ। ਇਸ ਮੋਕੇ ਗੱਲਬਾਤ ਕਰਦੇ ਹੋਏ ਸ.ਧਰਮਸੌਤ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਕਰਕੇ ਅੱਜ ਵੱਡੀ ਗਿਣਤੀ ਵਿੱਚ ਹੋਰਨਾਂ ਪਾਰਟੀਆਂ ਦੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਰਕੇ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਅਤੇ ਭਾਜਪਾ ਸਰਕਾਰ ਤੋਂ ਮੋਂਹ ਭੰਗ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਵੱਲੋਂ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੂੰ ਝੂਠੇ ਸਬਜਬਾਗ ਹੀ ਦਿਖਾਏ ਹਨ। ਜਦੋਂ ਕਿ ਦੇਸ਼ ਦੀ ਤਰੱਕੀ ਵੱਲ ਕੋਈ ਕਦਮ ਨਹੀਂ ਚੁੱਕਿਆ। ਹਰ ਰੋਜ ਦੇਸ਼ ਬਰਬਾਦੀ ਵੱਲ ਵੱਧਦਾ ਜਾ ਰਿਹਾ ਹੈ। ਪਰ ਪ੍ਰਧਾਨ ਮੰਤਰੀ ਨੂੰ ਦੇਸ਼ ਅਤੇ ਦੇਸ਼ ਦੇ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਦੀ ਬਣਾਈ ਹੋਈ ਇਕ ਵੀ ਨੀਤੀ ਕਾਮਯਾਬ ਨਹੀਂ ਹੋਈ। ਜਿਸ ਕਰਕੇ ਮੁੱੜ ਕਾਂਗਰਸ ਪਾਰਟੀ ਦੀਆਂ ਬਣਾਈਆਂ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ। ਮੋਦੀ ਤੇ ਵਰਦਿਆਂ ਸ.ਧਰਮਸੌਤ ਨੇ ਕਿਹਾ ਕਿ ਜਿਹੜਾ ਵਿਅਕਤੀ ਆਪਣੇ ਪਰਿਵਾਰ ਦਾ ਨਹੀਂ ਬਣੀਆਂ ਉਹ ਦੇਸ਼ ਦੇ ਲੋਕਾਂ ਦਾ ਕਿਵੇਂ ਬਣ ਸਕਦਾ ਹੈ। ਇਸ ਮੋਕੇ ਵਿਧਾਇਕ ਭੋਆ ਜੋਗਿੰਦਰ ਪਾਲ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਆਦੇਸ਼ ਭੱਟੀ, ਬਰਿੰਦਰ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ, ਸਕੱਤਰ ਯਸ਼ਪਾਲ ਧੀਮਾਨ, ਮੋਹਿਤ ਸਰਨਾ, ਅਸ਼ੋਕ ਗੁਪਤਾ, ਰਾਜ ਕੁਮਾਰ ਸਿਉੜਾ, ਅਮਿੱਤ ਮਹਾਜਨ, ਵਿਸ਼ਾਲ ਤਰਨਾਜ, ਅਜੇ ਮਹਾਜਨ, ਚੇਅਰਮੈਨ ਜੱਗਾ ਰਾਮ, ਪਰਮਜੀਤ ਕੌਰ ਲਾਲਕਾ ਸਮੇਤ ਵੱਡੀ ਗਿਣਤੀ ਵਿੱਚ ਹਲਕਾ ਵਾਸੀ ਮੌਜੂਦ ਸਨ।

No comments:

Post Top Ad

Your Ad Spot