ਮਾਸਟਰ ਜੌਹਰ ਸਿੰਘ 'ਤੇ ਗੁਰੂ ਘਰ ਵਿੱਚ ਕੀਤੇ ਕਾਤਲਾਨਾ ਹਮਲੇ ਦੀ ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਨਿਖੇਧੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਮਾਸਟਰ ਜੌਹਰ ਸਿੰਘ 'ਤੇ ਗੁਰੂ ਘਰ ਵਿੱਚ ਕੀਤੇ ਕਾਤਲਾਨਾ ਹਮਲੇ ਦੀ ਸਰਬੱਤ ਖਾਲਸਾ ਜਥੇਦਾਰਾਂ ਵੱਲੋਂ ਨਿਖੇਧੀ

ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਕਾਹਨੂਵਾਲ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਮਾਸਟਰ ਜੌਹਰ ਸਿੰਘ ਉੱਪਰ ਰਾਤ ਦੇ ਹਨੇਰੇ ਵਿੱਚ ਹੋਏ ਕਾਤਲਾਨਾ ਹਮਲੇ ਦੀ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਬਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਖਤ ਸ਼ਬਦਾਂ 'ਚ ਨਿਖੇਧੀ ਕੀਤੀ ਗਈ। ਅੱਜ ਇੱਥੇ ਮੀਡੀਆ ਨੂੰ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਉਕਤ ਜਥੇਦਾਰਾਂ ਨੇ ਕਿਹਾ ਕਿ ਇਹ ਹਮਲਾ ਪੂਰੀ ਪਲੈਨਿੰਗ ਨਾਲ ਪੰਥ ਵੱਲੋਂ ਰੱਦ ਕੀਤੇ ਜਥੇਦਾਰ ਗੁਰਬਚਨ ਸਿੰਘ ਅਤੇ ਬਾਦਲਾਂ ਦੇ ਇਸਾਰੇ 'ਤੇ ਕੀਤਾ ਗਿਆ ਹੈ ਕਿਉਂਕਿ ਮਾ. ਜੌਹਰ ਸਿੰਘ ਨੇ ਸਰਕਾਰੀ ਜਥੇਦਾਰਾਂ ਦੀਆਂ ਧਮਕੀਆਂ ਨੂੰ ਨਕਾਰਦੇ ਹੋਏ ਸਰਬੱਤ ਖਾਲਸਾ ਜਥੇਦਾਰਾਂ ਅੱਗੇ ਪੇਸ਼ ਹੋਣਾ ਸੀ। ਜਥੇਦਾਰਾਂ ਨੇ ਦੱਸਿਆ ਕਿ ਮਾ. ਜੌਹਰ ਸਿੰਘ ਦੇ ਪ੍ਰਧਾਨਗੀ ਮੌਕੇ ਗੁਰੂਘਰ ਦੇ ਪ੍ਰਬੰਧਾਂ ਵਿੱਚ ਬੇਨਿਯਮੀਆਂ ਪਾਈਆਂ ਗਈਆਂ ਸਨ ਜਿਸ ਲਈ ਮਾਸਟਰ ਨੂੰ ਅਕਾਲ ਤਖਤ ਸਾਹਿਬ 'ਤੇ 12 ਅਕਤੂਬਰ ਨੂੰ ਤਲਬ ਕਰਕੇ ਪ੍ਰਧਾਨਗੀ ਤੋਂ ਬਰਖਾਸਤ ਕਰਕੇ ਗੁਰਮਰਿਆਦਾ ਅਨੁਸਾਰ ਸੱਤ ਦਿਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰੰਿਮ੍ਰਤਸਰ ਸਾਹਿਬ ਵਿਖੇ ਸੇਵਾ ਕਰਨ ਅਤੇ ਘੱਲੂਘਾਰਾ ਸਾਹਿਬ ਵਿਖੇ ਇੱਕ ਅਖੰਡ ਪਾਠ ਸਾਹਿਬ ਕਰਵਾਕੇ ਅਰਦਾਸ ਕਰਵਾਉਣ ਦੀ ਸੇਵਾ ਲਗਾਈ ਸੀ ਜਿਸਨੂੰ ਉਕਤ ਨੇ ਖਿੜੇ ਮੱਥੇ ਪ੍ਰਵਾਨ ਵੀ ਕੀਤਾ ਸੀ ਪ੍ਰੰਤੂ ਬਾਦਲੀ ਜਥੇਦਾਰਾਂ ਨੂੰ ਚੋਟ ਲੱਗੀ ਸੀ। ਜਿਸ ਦੇ ਚਲਦਿਆਂ ਮਾਸਟਰ ਜੌਹਰ ਸਿੰਘ ਨੂੰ ਲੱਗੀ ਸੇਵਾ ਕਰਨ ਤੋਂ ਰੋਕਣ ਲਈ ਦਰਬਾਰ ਸਾਹਿਬ ਅੰਦਰ ਟਾਸਕ ਫੋਰਸ ਨੇ ਰੋਕ ਲਗਾ ਦਿੱਤੀ ਸੀ ਅਤੇ ਮਾਸਟਰ ਨੇ ਉਕਤ ਸੇਵਾ ਗਲਿਆਰੇ ਵਿੱਚ ਝਾੜੂ ਲਗਾ ਕੇ ਪੂਰੀ ਕੀਤੀ ਸੀ। ਮਾਸਟਰ ਜੌਹਰ ਸਿੰਘ ਦੁਆਰਾ ਘੱਲੂਘਾਰਾ ਸਾਹਿਬ ਵਿਖੇ ਪ੍ਰਕਾਸ਼ ਕਰਵਾਏ ਅਖੰਡ ਪਠ ਵਿੱਚ ਵਿਘਨ ਪਾਉਣ ਲਈ ਸਰਕਾਰੀ ਜਥੇਦਾਰਾਂ ਨੇ ਕਥਿਤ ਬਾਦਲ ਦਲੀਆਂ ਤੋਂ ਕਥਿਤ ਹਮਲਾ ਕਰਵਾਇਆ ਹੈ ਜਿਸ ਦੀ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਵੱਲੋਂ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਨੂੰ ਹਮਲਾ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ ਹੈ ਤਾਂ ਕਿ ਗੁਰੂਘਰਾਂ ਦੀ ਹਦੂਦ ਅੰਦਰ ਕੀਤੇ ਖੂਨਖਰਾਬੇ ਦੇ ਦੋਸ਼ੀਆਂ ਨੂੰ ਸਜਾਵਾਂ ਮਿਲ ਸਕਣ।

ਸਰਬੱਤ ਖਾਲਸਾ ਜਥੇਦਾਰਾਂ ਦੀ ਮੀਡੀਆ ਨਾਲ ਗੱਲਬਾਤ ਕਰਨ ਦੀ ਫਾਈਲ ਫੋਟੋ

No comments:

Post Top Ad

Your Ad Spot