ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਗ ਖੂਨ ਭਿੱਜਿਆ ਮੰਗ ਪੱਤਰ ਡੀ. ਜੀ. ਐਸ. ਸੀ. ਦੇ ਨਾਮ ਤੇ ਪ੍ਰਸ਼ਾਸਨ ਨੂੰ ਸੌਂਪਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਮੰਗ ਖੂਨ ਭਿੱਜਿਆ ਮੰਗ ਪੱਤਰ ਡੀ. ਜੀ. ਐਸ. ਸੀ. ਦੇ ਨਾਮ ਤੇ ਪ੍ਰਸ਼ਾਸਨ ਨੂੰ ਸੌਂਪਿਆ

  • ਪੰਜਾਬ ਸਰਕਾਰ ਤੇ ਡੀ. ਜੀ. ਐਸ. ਸੀ. ਕ੍ਰਿਸ਼ਨ ਕੁਮਾਰ ਦਾ ਪੁਤਲਾ ਸਾੜ ਕੇ ਕੀਤਾ ਰੋਸ ਪ੍ਰਦਰਸ਼ਨ
  • ਸਰਕਾਰੀ ਅਧਿਆਪਕਾਂ ਦੇ ਬੱਚੇ ਲੈ ਰਹੇ ਨੇ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ
ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਨਰਸਰੀ ਕਲਾਸਾਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਰੱਖਣ ਲਈ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਤਲਵੰਡੀ ਸਾਬੋ ਬਾਲ ਤੇ ਵਿਕਾਸ ਵਿਭਾਗ ਦੇ ਸਾਹਮਣੇ ਡੀ. ਜੀ. ਐਸ. ਸੀ. ਦੇ ਨਾਮ 'ਤੇ ਖੂਨ ਨਾਲ ਭਿੱਜਿਆ ਮੰਗ ਪੱਤਰ ਤਲਵੰਡੀ ਸਾਬੋ ਦੇ ਕਾਨੂੰਨਗੋ ਰਾਜ ਕੁਮਾਰ ਨੂੰ ਸੌਪ ਕੇ ਪੰਜਾਬ ਸਰਕਾਰ ਤੇ ਡੀ. ਜੀ. ਐਸ. ਸੀ. ਕ੍ਰਿਸ਼ਨ ਕੁਮਾਰ ਦਾ ਪੁਤਲਾ ਸਾੜਿਆ ਅਤੇ  ਸ਼ਹਿਰ ਦੇ ਬਜਾਰਾਂ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਗਈ ਜਿਸ ਮੌਕੇ ਆਂਗਣਵਾੜੀ ਵਰਕਰਾਂ ਵੱਲੋਂ ਰੱਜ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਬਲਾਕ ਪ੍ਰਧਾਨ ਸਤਵੰਤ ਕੌਰ ਰਾਮਾਂ ਤੇ ਜਿਲ੍ਹਾ ਸਕੱਤਰ ਬਲਵੀਰ ਕੌਰ ਲਹਿਰੀ ਨੇ ਦੱਸਿਆ ਕਿ ਪ੍ਰੀ ਨਰਸਰੀ ਕਲਾਸਾਂ 42 ਸਾਲਾਂ ਤੋਂ ਪੜ੍ਹਾ ਰਹੇ ਹਾਂ ਤੇ ਹੁਣ ਸਾਡੇ ਤੋਂ ਖੋਹ ਕੇ ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਜਿਸ ਵਿਰੁੱਧ ਉਹਨਾਂ ਵੱਲੋਂ ਰੋਸ ਰੈਲੀ ਕੱਢ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਖੂੁਨ ਭਿੱਜਿਆ ਮੰਗ ਪੱਤਰ ਪ੍ਰਸ਼ਾਸਨ ਨੂੰ ਸੌਂਪ ਕੇ ਡੀ. ਜੀ. ਐਸ. ਸੀ. ਕ੍ਰਿਸ਼ਨ ਕੁਮਾਰ ਨੂੰ ਸਪੀਡ ਪੋਸਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਆਪਕਾਂ ਦੇ ਆਪਣੇ ਬੱਚੇ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਸਿੱਖਿਆ ਲੈ ਰਹੇ ਹਨ ਤੇ ਉਹ ਸਾਡੇ ਕੋਲ ਸਿੱਖਿਆ ਲੈਣ ਵਾਲੇ ਬੱਚੇ ਖੋਹ ਕੇ ਆਪਣੀਆਂ ਨੌਕਰੀਆਂ ਬਚਾਉਣਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਸਰਕਾਰੀ ਅਧਿਆਪਕ ਹੁਣ ਸਕੂਲ ਵਿੱਚ ਬੱਚਿਆਂ ਨਾਲ ਗੱਪਾਂ ਮਾਰਕੇ ਤੇ ਮੋਬਾਇਲਾਂ ਨਾਲ ਖੇਡ ਕੇ ਘਰ ਚਲੇ ਜਾਂਦੇ ਹਨ ਜਿਸ ਕਰਕੇ ਲੋਕਾਂ ਦਾ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਉਹ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜਾਉਣ ਨੂੰ ਤਰਜੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਵਿੱਚ 80 % ਮੁਲਾਜਮ ਬੀ. ਏ., ਐਮ. ਏ. ਪੜ੍ਹੀਆਂ ਲਿਖੀਆਂ ਹਨ ਤੇ ਕਈ ਮੁਲਾਜਮਾਂ ਦੀ ਤਾਂ ਪੀ. ਐਚ. ਡੀ ਪਾਸ ਕੀਤੀ ਹੋਈ ਹੈ ਜਦੋਂ ਕਿ ਈ. ਜੀ. ਐਸ ਅਧਿਆਪਕਾਂ ਉਨ੍ਹਾਂ ਨੂੰ ਘੱਟ ਪੜ੍ਹੀਆਂ ਲਿਖੀਆਂ ਦੱਸਦੀਆਂ ਹਨ। ਇਸ ਮੌਕੇ ਉਨ੍ਹਾਂ ਪਟਿਆਲਾ ਵਿੱਚ ਵਰਕਰਾਂ ਤੇ ਹੈਲਪਰਾਂ ਉੱਪਰ ਸਰਕਾਰ ਵੱਲੋਂ ਤਸ਼ੱਦਦ ਕਰਕੇ ਜੇਲ ਭੇਜਣ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਸਿੱਖਿਆ ਸਕੱਤਰ ਨੂੰ ਆੜੇ ਹੱਥੀਂ ਲੈਦਿਆਂ ਕਿਹਾ ਕਿ ਕ੍ਰਿਸ਼ਨ ਕੁਮਾਰ ਸਰਵ ਸਿੱਖਿਆ ਅਭਿਆਨ ਤਹਿਤ ਪ੍ਰੀ ਨਰਸਰੀ ਕਿੱਟਾਂ ਖਰੀਦਣ ਦੇ ਇੱਛੁਕ ਹਨ ਤਾਂ ਜੋ ਉਸ ਵਿੱਚ ਕੋਈ ਕਥਿਤ ਤੌਰ 'ਤੇ ਘਪਲਾ ਕੀਤਾ ਜਾ ਸਕੇ ਜਦੋਂ ਕਿ ਕਿੱਟਾਂ ਲਈ ਸਾਡੀ ਯੂਨੀਅਨ ਨੇ ਸਘੰਰਸ਼ ਕਰਕੇ ਕੇਂਦਰ ਸਰਕਾਰ ਤੋਂ ਪ੍ਰਾਪਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 30 ਸਾਲ ਦਾ ਤਜਰਬਾ ਹੈ ਉਹ ਬੱਚਿਆਂ ਨੂੰ ਬੇਹਤਰ ਢੰਗ ਨਾਲ ਪੜ੍ਹਾ ਸਕਦੀਆਂ ਹਨ। ਉਹਨਾਂ ਮੰਗ ਕੀਤੀ ਕਿ ਪ੍ਰੀ ਨਰਸਰੀ ਕਲਾਸਾਂ ਆਂਗਣਵਾੜੀ ਸੈਂਟਰਾਂ ਵਿੱਚ ਹੀ ਰੱਖੀਆਂ ਜਾਣ ਜੇਕਰ ਇਹ ਮੰਗ ਪੂਰੀ ਨਹੀਂ ਕੀਤੀ ਤਾਂ ਉਹਨਾਂ ਵੱਲੋਂ 29 ਅਕਤੂਬਰ ਨੂੰ ਸਿੱਖਿਆ ਮੰਤਰੀ ਰਜੀਆ ਸੁਲਤਾਨਾ ਦਾ ਤੇ 31 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਸਿੱਖਿਆ ਸਕੱਤਰ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਪਰਮਜੀਤ ਕੌਰ ਤਲਵੰਡੀ ਸਾਬੋ, ਬਲਜੀਤ ਕੌਰ ਜੱਜਲ, ਸੁਰਜੀਤ ਕੌਰ ਬੰਗੀ, ਮਨਜੀਤ ਕੌਰ ਕਲਾਲਵਾਲਾ, ਨਸੀਬ ਕੌਰ ਲਹਿਰੀ, ਗੁਰਬਿੰਦਰ ਕੌਰ ਨਥੇਹਾ, ਕੁਲਵਿੰਦਰ ਭਾਗੀਵਾਦਰ, ਇੰਦਰਜੀਤ ਕੌਰ ਰਿੰਪੀ, ਕਿਰਨਜੀਤ ਕੌਰ, ਸਵਰਨਜੀਤ ਸੇਖਪੁਰਾ, ਬਰੀਤਾ ਰਾਮਾਮੰਡੀ, ਰਮਨਦੀਪ ਕੌਰ ਲਹਿਰੀ, ਰਾਜ ਰਾਣੀ, ਕਿਰਨਦੀਪ ਕੌਰ, ਹਰਵਿੰਦਰ ਕੌਰ, ਚਿੰਤ ਕੌਰ, ਜਸਵਿੰਦਰ ਕੌਰ, ਵੀਰਪਾਲ ਚੱਠਾ ਵੱਡੀ ਤਦਾਦ ਵਿੱਚ ਆਂਗਣਵਾੜੀ ਵਰਕਰ ਤੇ ਹੈਲਪਰ ਮੌਜੂਦ ਸਨ।

No comments:

Post Top Ad

Your Ad Spot