ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਧਾਨ ਬਿਕਰਮ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਗਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 27 October 2017

ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਦੇ ਪ੍ਧਾਨ ਬਿਕਰਮ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਗਟ

ਜੰਡਿਆਲਾ ਗੁਰੂ 27 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜਿਲ੍ਹਾ ਸੇਲ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ ਨੇ ਜੀ ਐਸ ਟੀ ਕੌਂਸਲ ਅਤੇ ਕੇਂਦਰ ਸਰਕਾਰ ਦੇ ਜੀ ਐਸ ਟੀ ਪ੍ਰਤੀ ਗੈਰ ਜਿੰਮੇਵਾਰ ਰਵਈਏ ਪ੍ਰਤੀ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮ ਸਿੰਘ ਮਲਹੋਤਰਾ ਦੀ ਅਗਵਾਈ ਹੇਠ ਇਕ ਦਿਨ ਦੀ ਹੜਤਾਲ ਕਰਕੇ ਰੋਸ ਪ੍ਰਗਟ ਕੀਤਾ।  ਇਸ ਦੌਰਾਨ ਸਮੂਹ ਮੈਂਬਰਾਂ ਵਲੋਂ ਵਿਤ ਮੰਤਰੀ ਅਰੁਣ ਜੇਤਲੀ ਦੇ ਨਾਮ ਇਕ ਯਾਦ ਪੱਤਰ ਸ੍ਰ ਹਰਿੰਦਰਪਾਲ ਸਿੰਘ ਡਿਪਟੀ ਐਕਸਾਈਜ ਐਂਡ ਟੈਕਸਟੇਸ਼ਨ ਕਮਿਸ਼ਨਰ ਅੰਮ੍ਰਿਤਸਰ ਨੂੰ ਸੌਂਪਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਸੰਜੇ ਸ਼ਰਮਾ ਮੀਤ ਪ੍ਰਧਾਨ, ਅਸ਼ਵਨੀ ਮਜੀਠੀਆ ਸੈਕਟਰੀ , ਗੌਰਵ ਮਹਾਜਨ ਜੋਇੰਟ ਸੈਕਟਰੀ , ਅਮਰੀਕ ਸਿੰਘ ਮਲਹੋਤਰਾ , ਜੀ ਐਸ ਚਾਵਲਾ , ਐਸ ਕੇ ਚੋਪੜਾ, ਆਰ ਕੇ ਮਲਹੋਤਰਾ, ਬਲਬੀਰ ਸਹਿਦੇਵ , ਮਨੀਸ਼ ਕੁਮਾਰ, ਰਾਜੇਸ਼ ਮਹਾਜਨ , ਦੀਪਕ ਸਹਿਦੇਵ, ਰਮਨ ਸ਼੍ਰੀ ਵਾਸਤਵ , ਸਤੀਸ਼ ਸ਼ਰਮਾ, ਰਾਜ ਚੋਹਾਨ , ਆਦਿ ਹਾਜਿਰ ਸਨ।

No comments:

Post Top Ad

Your Ad Spot