ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਭੋਆ ਹਲਕੇ ਵਿੱਚ ਧੂੰਆਂਧਾਰ ਪ੍ਰਚਾਰ ਜਾਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 7 October 2017

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਭੋਆ ਹਲਕੇ ਵਿੱਚ ਧੂੰਆਂਧਾਰ ਪ੍ਰਚਾਰ ਜਾਰੀ

ਇਕ ਦਿਨ ਵਿੱਚ ਖੋਲੇ 5 ਜੋਨਾਂ ਦੇ ਵੱਖ-ਵੱਖ ਦਫਤਰ, ਪੂਰੇ ਹਲਕੇ ਵਿੱਚ ਚੱਲੀ ਕਾਂਗਰਸ ਪੱਖੀ ਹਵਾ 
ਭੋਆ, 2 ਅਕਤੂਬਰ (ਅਸ਼ਵਨੀ ਭਗਤ)-
ਲੋਕ ਸਭਾ ਹਲਕਾ ਗੁਰਦਾਸਪੁਰ ਦੀ ਜਿਮਨੀ ਚੋਣ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਸੁਨੀਲ ਜਾਖਣ ਦੇ ਹੱਕ ਵਿੱਚ ਪੰਜਾਬ ਦੇ ਜੰਗਲਾਤ, ਪ੍ਰੀਟਿੰਗ ਅਤੇ ਸਟੇਸ਼ਨਰੀ ਤੇ ਐਸ.ਸੀ.ਬੀ.ਸੀ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਵੱਲੋਂ ਜਿਸ ਦਿਨ ਤੋਂ ਭੋਆ ਹਲਕੇ ਵਿੱਚ ਚੋਣ ਦੀ ਕਮਾਂਡ ਸੰਭਾਲੀ ਗਈ ਹੈ ਉਸ ਦਿਨ ਤੋਂ ਹੀ ਕਾਂਗਰਸ ਪਾਰਟੀ ਦਾ ਚੋਣ ਪ੍ਰਚਾਰ ਸਿਖਰਾਂ ਵੱਲ ਵੱਧਦਾ ਜਾ ਰਿਹਾ ਹੈ। ਚੋਣ ਪ੍ਰਚਾਰ ਨੂੰ ਹੋਰ ਤੇਜ ਕਰਨ ਲਈ ਸ.ਧਰਮਸੌਤ ਵੱਲੋਂ ਅੱਜ ਭੋਆ ਹਲਕੇ ਦੇ 5 ਵੱਖ-ਵੱਖ ਜੋਨਾਂ ਦੇ ਦਫਤਰ ਖੋਲੇ ਗਏ ਤੇ ਕਾਂਗਰਸੀ ਉਮੀਦਵਾਰ ਜਾਖੜ ਦੇ ਹੱਕ ਵਿਚ ਧੂੰਆਂਧਾਰ ਪ੍ਰਚਾਰ ਕੀਤਾ ਗਿਆ। ਜਿਸ ਨਾਲ ਭੋਆ ਹਲਕੇ ਵਿਚ ਕਾਂਗਰਸ ਪੱਖੀ ਹਵਾ ਚੱਲ ਪਈ ਤੇ ਵਿਰੋਧੀਆਂ ਦੇ ਹੋਸਲੇ ਪਸਤ ਹੋ ਗਏ ਹਨ। ਸ.ਧਰਮਸੌਤ ਵੱਲੋਂ ਅੱਜ ਜੋਨ ਤਾਰਾ ਗੱੜ, ਬਮਿਆਲ, ਨਰੋਟ ਜੈਮਲ ਸਿੰਘ, ਸਰਨਾ ਤੇ ਰਛਪਾਲਵਾਨ ਵਿਖੇ ਦਫਤਰ ਖੋਲ ਕੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ ਦੇ ਲੋਕਾਂ ਨੂੰ ਝੂਠੇ ਸਬਜਬਾਗ ਦਿਖਾ ਕੇ ਗੁੰਮਰਾਹ ਕੀਤਾ ਹੈ। ਅੱਜ ਕੇਂਦਰ ਵਿੱਚ ਭਾਜਪਾ ਸਰਕਾਰ ਬਣਿਆਂ ਨੂੰ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੁੱਕਿਆ ਹੈ ਮੋਦੀ ਨੇ ਦੇਸ਼ ਲਈ ਕੁੱਝ ਵੀ ਨਹੀਂ ਕੀਤਾ ਉਲਟਾ ਨੋਟਬੰਧੀ ਕਰਕੇ ਅਤੇ ਜੀ.ਐਸ.ਟੀ ਲਗਾ ਕੇ ਦੇਸ਼ ਨੂੰ ਬਰਬਾਦੀ ਦੀ ਰਾਹ ਤੇ ਤੋਰ ਦਿੱਤਾ ਹੈ। ਜੀ.ਐਸ.ਟੀ ਲੱਗਣ ਨਾਲ ਦੇਸ਼ ਦੇ ਲੋਕਾਂ ਦੇ ਵਪਾਰ ਤਬਾਹ ਹੋ ਚੁੱਕੇ ਹਨ। ਸ.ਧਰਮਸੌਤ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨ ਪਹਿਲਾ ਹੀ 10 ਸਾਲ ਪੰਜਾਬ ਨੂੰ ਲੁਟਿਆ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਕੇਵਲ ਦੇਸ਼ ਦੇ ਚੰਦ ਅਮੀਰ ਘਰਾਣਿਆ ਦੇ ਹਿਸਾਬ ਨਾਲ ਫੈਸਲੇ ਲੈ ਕੇ ਦੇਸ਼ ਦੇ ਵਪਾਰ ਤਬਾਹ ਕਰ ਦਿੱਤੇ ਹਨ ਵੱਡੇ ਘਰਾਣਿਆ ਨੂੰ ਹੀ ਲਾਭ ਦਿੱਤਾ ਹੈ। ਜਿਹੜਾ ਭਾਜਪਾ ਦਾ ਉਮੀਦਵਾਰ ਬਣਾਇਆ ਗਿਆ ਹੈ ਉਹ ਵੀ ਇਨਾਂ ਵਿਚੋਂ ਹੀ ਇਕ ਹੈ ਜਿਸ ਨੂੰ ਹਲਕੇ ਦੇ ਲੋਕਾਂ ਨਾਲ ਕਈ ਸਰੋਕਾਰ ਨਹੀਂ ਹੈ ਤੇ ਉਸਦਾ ਮਕਸਦ ਵੀ ਲੋਕਾਂ ਨੂੰ ਲੁੱਟਣਾਂ ਹੈ ਤੇ ਦੂਜ ਪਾਸੇ ਕਾਂਗਰਸੀ ਉਮੀਦਵਾਰ ਸੁਨੀਲ ਜਾਖੜ ਹਨ ਜੋ ਕਿ ਇਕ ਬਹੁਤ ਹੀ ਪੜੇ ਲਿਖੇ ਤੇ ਸੂਝਵਾਨ ਅਤੇ ਲੋਕਾਂ ਦੇ ਹੱਕਾਂ ਲਈ ਹਮੇਸ਼ਾ ਅਵਾਜ ਬੁਲੰਦ ਕਰਨ ਵਾਲੇ ਆਗੂ ਹਨ। ਇਸ ਕਰਕੇ ਭੋਆ ਹਲਕੇ ਦੇ ਲੋਕ ਉਨਾਂ ਨੂੰ ਵੱਡੀ ਗਿਣਤੀ ਨਾਲ ਜਿਤਾਉਣ ਤਾਂ ਕਿ ਉਹ ਲੋਕ ਸਭਾ ਵਿਚ ਜਾ ਕੇ ਇਸ ਇਲਾਕੇ ਦੀ ਅਵਾਜ ਬੁਲੰਦ ਕਰ ਸਕਣ। ਇਸ ਮੋਕੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਵਿਧਾਇਕ ਭੋਆ ਜੋਗਿੰਦਰਪਾਲ, ਵਿਧਾਇਕ ਪ੍ਰਗਟ ਸਿੰੰਘ, ਵਿਧਾਇਕ ਅੰਗਦ ਸੈਣੀ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਸੁਰਿੰਦਰ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਪੰਜਾਬ ਸਕੱਤਰ ਯਸ਼ਪਾਲ ਧੀਮਾਨ, ਯੂਥ ਪ੍ਰਧਾਨ ਕੁਲਜੀਤ ਸੈਣੀ, ਬਰਿੰਦਰ ਢਿੱਲੋਂ, ਖੁਸ਼ਬਾਜ ਸਿੰਘ ਜਟਾਣਾ, ਰਾਜ ਕੁਮਾਰ ਸਿਹੋੜਾ, ਬੋਬੀ ਸੈਣੀ, ਗੋਲਡੀ ਸਰਨਾ, ਅਜੇ ਮਹਾਜਨ, ਡਾ.ਪਕੰਜ ਰਾਏ, ਰਜਿੰਦਰ ਸਿੰਘ ਭੱਲਾ, ਐਡਵੋਕੇਟ ਵਿਸ਼ਾਲ ਤਰਨਾਜ, ਵਿੱਕੀ ਠਾਕੁਰ, ਸੁਰਜੀਤ ਪਠਾਣੀਆਂ, ਡਾ.ਪਕੰਜ ਰਾਏ, ਮਾ.ਰਾਮ ਲਾਲ, ਅਸ਼ੋਕ ਸੂਰੀ, ਰਸ਼ਪਾਲ ਸਿੰਘ,ਪ੍ਰਧਾਨ ਬਾਲਾ, ਚਮਨ ਲਾਲ, ਪ੍ਰੇਮ ਭਗਤ, ਮਦਨ ਗੋਪਾਲ, ਧਰਮ ਸਿੰਘ, ਦਿਪਕ ਸਿੰਘ ਤੇ ਮੰਗਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਹਲਕਾ ਵਾਸੀ ਮੌਜੂਦ ਸਨ।

No comments:

Post Top Ad

Your Ad Spot