ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 26 October 2017

ਦਿਹਾਤੀ ਮਜ਼ਦੂਰ ਸਭਾ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

ਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਮੁੱਚੇ ਦੇਸ਼ ਅੰਦਰਲੇ ਪਿੰਡਾਂ ਦੇ ਬੇਜ਼ਮੀਨੇ ਦਲਿਤ ਕਿਰਤੀ, ਦਿਹਾਤੀ ਮਜ਼ਦੂਰਾਂ ਦੀ ਸਭਾ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਸਰਕਾਰ ਪਾਸੋਂ ਮਨਵਾਉਣ ਲਈ ਇੱਕ ਅਹਿਮ ਮੀਟਿੰਗ ਬੁਲਾਈ ਗਈ ਅਤੇ ਰੈਲੀ ਕੱਢ ਕੇ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਮੀਡੀਆ ਨਾਲ ਸਭਾ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਸਰਕਾਰ ਪਾਸੋਂ ਮੰਗ ਕੀਤੀ ਕਿ ਦੇਸ਼ ਦੇ ਦਲਿਤਾਂ ਅਤੇ ਬੇਜ਼ਮੀਨਿਆਂ ਦਾ ਬਰਾਬਰਤਾ ਦਾ ਦਰਜ਼ਾ ਬਹਾਲ ਕਰਨ ਲਈ ਤਿੱਖੇ ਜ਼ਮੀਨੀ ਸੁਧਾਰ ਕਰਦੇ ਹੋਏ ਵਾਧੂ ਜ਼ਮੀਨ ਬੇਜਮੀਨਿਆਂ ਨੂੰ ਵੰਡੀ ਜਾਵੇ, ਸਾਰੇ ਬੇਜ਼ਮੀਨੇ ਪਰਿਵਾਰਾਂ ਦੇ ਰਹਿਣ ਲਈ ਦਸ-ਦਸ ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ ਘੱਟੋ-ਘੱਟ ਤਿੰਨ ਲੱਖ ਰੁਪਏ ਪ੍ਰਤੀ ਪਰਿਵਾਰ ਗ੍ਰਾਂਟ ਦਿੱਤੀ ਜਾਵੇ। ਇਸ ਦੇ ਨਾਲ ਹੀ ਸ਼ਾਮਲਾਟ, ਸਰਕਾਰੀ ਪੰਚਾਇਤੀ ਅਤੇ ਹੋਰ ਸਾਂਝੀਆਂ ਥਾਵਾਂ 'ਤੇ ਰਹਿ ਰਹੇ ਬੇਜ਼ਮੀਨੇ ਤੇ ਸਾਧਨਹੀਣ ਪਰਿਵਾਰਾਂ ਨੂੰ ਅਤੇ ਲਾਲ ਲਕੀਰ ਦੇ ਅੰਦਰ ਰਹਿ ਰਹੇ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਆਗੂਆਂ ਨੇ ਹੋਰ ਕਿਹਾ ਕਿ ਪੰਚਾਇਤੀ ਅਤੇ ਸਾਂਝੀਆਂ ਜ਼ਮੀਨਾਂ 'ਚੋਂ ਦਲਿਤਾਂ ਲਈ ਤੀਜੇ ਹਿੱਸੇ ਦੀਆਂ ਰਾਖਵੀਆਂ ਜ਼ਮੀਨਾਂ ਬਜ਼ਾਰੀ ਕੀਮਤਾਂ ਨਾਲੋਂ ਤੀਜੇ ਹਿੱਸੇ ਰੇਟਾਂ 'ਤੇ ਦਲਿਤਾਂ ਨੂੰ ਹੀ ਠੇਕੇ 'ਤੇ ਦਿੱਤੇ ਜਾਣ ਨੂੰ ਯਕੀਨੀ ਬਣਾਏ ਜਾਣ ਦੇ ਨਾਲ-ਨਾਲ ਮੁਕੰਮਲ ਤੌਰ 'ਤੇ ਸਥਾਈ ਰੁਜ਼ਗਾਰ ਮਿਲਣਾ ਯਕੀਨੀ ਬਣਾਇਆ ਜਾਵੇ। ਮੀਡੀਆ ਨਾਲ ਗੱਲਬਾਤ ਦੌਰਾਨ ਜ਼ਿਲਹ ਪ੍ਰਧਾਨ ਮਿੱਠੂ ਸਿੰਘ ਘੁੱਦਾ ਨੇ ਦੱਸਿਆ ਕਿ ਮੌਜ਼ੂਦਾ ਕੇਂਦਰੀ ਅਤੇ ਪੰਜਾਬ ਸਰਕਾਰ ਵੱਲੋਂ ਸੰਨ 2014 ਅਤੇ 2017 'ਚ ਕ੍ਰਮਵਾਰ ਲੋਕ ਸਭਾ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 'ਚ ਮਜ਼ਦੂਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਕੀਤੇ ਗਏ ਵਾਅਦੇ ਜਿਵੇਂ ਹਰ ਪਰਿਵਾਰ ਨੂੰ ਪੱਕਾ ਰੁਜ਼ਗਾਰ, ਰਿਹਾਇਸ਼ੀ ਮਕਾਨ, ਸਮਾਜਿਕ ਸੁਰੱਖਿਆ, ਸ਼ਗਨ ਸਕੀਮ, ਪੈਨਸ਼ਨ ਯੋਜਨਾ, ਕਰਜ਼ਾ ਮਾਫੀ, ਮਹਿੰਗਾਈ ਨੂੰ ਨੱਥ ਪਾਏ ਜਾਣ, ਨਸ਼ਾ ਤਸਕਰੀ ਦੇ ਨਾਲ-ਨਾਲ ਰੇਤ ਬੱਜ਼ਰੀ, ਟਰਾਂਸਪੋਰਟ, ਖਣਨ ਮਾਫੀਆ ਆਦਿ ਨੂੰ ਨੱਥ ਪਾਉਣ, ਅਪਰਾਧੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰਨ, ਹਰ ਪੱਧਰ 'ਤੇ ਕੁਰੱਪਸ਼ਨ ਬੰਦ ਕਰਨ ਆਦਿ ਵਰਗੇ ਵਾਅਦੇ ਸ਼ਾਮਿਲ ਸਨ ਪ੍ਰੰਤੂ ਬਦਕਿਸਮਤੀ ਨੂੰ ਉਕਤ 'ਚੋਂ ਇੱਕ ਵੀ ਚੋਣ ਵਾਅਦਾ ਲਾਗੂ ਨਹੀਂ ਕੀਤਾ ਗਿਆ। ਸੋ ਅੱਜ ਇਹਨਾਂ ਸਾਰੇ ਵਾਅਦਿਆਂ ਨੂੰ ਭੁੱਲ ਚੁੱਕੀ ਬੋਲੀ ਸਰਕਾਰ ਨੂੰ ਯਾਦ ਕਰਵਾਉਣ ਲਈ ਇੱਕ ਵਿਸ਼ਾਲ ਰੈਲੀ ਕੱਢੀ ਗਈ ਅਤੇ ਪ੍ਰਸ਼ਾਸ਼ਨਿਕ ਅਫਸਰਾਂ ਰਾਹੀਂ ਸਰਕਾਰਾਂ ਤੱਕ ਇੱਕ ਮੰਗ ਪੱਤਰ ਭੇਜਿਆ ਗਿਆ ਹੈ।

No comments:

Post Top Ad

Your Ad Spot