ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਰੈਬੀਜ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 6 October 2017

ਸੇਂਟ ਸੋਲਜਰ ਵਿਦਿਆਰਥੀਆਂ ਨੇ ਮਨਾਇਆ ਰੈਬੀਜ ਦਿਵਸ

ਜਲੰਧਰ 6 ਅਕਤੂਬਰ (ਗੁਰਕੀਰਤ ਸਿੰਘ)- ਸੇਂਟ ਸੋਲਜਰ ਨਰਸਿੰਗ ਟ੍ਰੈਨਿੰਗ ਇੰਸਟੀਚਿਊਟ ਦੇ ਵਿਦਿਆਰਥੀਆਂ ਵਲੋਂ ਰੈਬੀਜ ਦੇ ਫੈਲਾਅ ਨੂੰ ਕੰਟਰੋਲ ਕਰਨ, ਰੋਕਥਾਮ ਅਤੇ ਜਾਗਰੂਕਤਾ ਫੈਲਾਉਣ ਲਈ ਰੈਬੀਜ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਪੂਜਾ, ਦੀਪਿਕਾ, ਅਮਨਦੀਪ, ਨਵਦੀਪ, ਮਨਦੀਪ, ਦਿਸ਼ਾ, ਆਰਤੀ, ਮੋਨਿਕਾ, ਜਸਮੀਤ, ਗੁਰਪਿੰਦਰ, ਅਮਨਪ੍ਰੀਤ ਆਦਿ ਨੇ ਭਾਗ ਲੈਂਦੇ ਹੋਏ ਕਿਹਾ ਕਿ ਰੈਬਿਜ ਇੱਕ ਖਤਰਨਾਕ ਰੋਗ ਹੈ, ਜੋ ਕਿ ਮਨੁੱਖ ਦਿਮਾਗ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਹਰ ਸਾਲ ਹੋਣ ਵਾਲੀਆਂ ਹਜਾਰਾਂ ਮੌਤਾਂ ਦਾ ਕਾਰਨ ਵੀ ਬਣਦਾ ਹੈ। ਇਸ ਮੌਕੇ ਉੱਤੇ ਵਿਦਿਆਰਥੀਆਂ ਵਲੋਂ ਰੈਬੀਜ ਤੋਂ ਬਚਾਵ ਪ੍ਰਣਾਲੀ ਦੇ ਪੋਸਟਰ ਬਣਾ ਜਾਗਰੂਕਤਾ ਫੈਲਾਈ ਗਈ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਵਿਦਿਆਰਥੀਆਂ ਦੇ ਕਾਰਜ ਦੀ ਸ਼ਲਾਘਾ ਕਰਦੇ ਹੋਏ ਰੈਬੀਜ ਨੂੰ ਮਿਲਕੇ ਖਤਮ ਕਰਣ ਲਈ ਕਿਹਾ।

No comments:

Post Top Ad

Your Ad Spot