ਕਬੱਡੀ ਨੈਸ਼ਨਲ ਗੇਮਾਂ ਵਿੱਚ ਤਰਖਾਣਵਾਲਾ ਪਿੰਡ ਦੀਆਂ ਲੜਕੀਆਂ ਦੀ ਝੰਡੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਕਬੱਡੀ ਨੈਸ਼ਨਲ ਗੇਮਾਂ ਵਿੱਚ ਤਰਖਾਣਵਾਲਾ ਪਿੰਡ ਦੀਆਂ ਲੜਕੀਆਂ ਦੀ ਝੰਡੀ

ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਤਲਵੰਡੀ ਸਾਬੋ ਦੇ ਨਜਦੀਕੀ ਪਿੰਡ ਤਰਖਾਣ ਵਾਲਾ ਦੀਆਂ ਸਰਕਾਰੀ ਪ੍ਰਾਇਮਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਮੰਡੀ ਕਲਾਂ ਬਲਾਕ ਰਾਮਪੁਰਾ ਜਿਲਾ ਬਠਿੰਡਾ ਵਿਖੇ ਹੋਈਆਂ ਜਿਲਾ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਪਹਿਲਾ ਸਥਾਨ ਹਾਸਿਲ ਕਰਕੇ ਪਿੰਡ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਵੀ ਖੇਡਾਂ ਪ੍ਰਤੀ ਆਸ ਜਾਗੀ ਹੈ। ਸਕੂਲ ਦੀ ਸਭਾ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥਣਾਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ। ਸਕੂਲ ਸੈਂਟਰ ਹੈੱਡ ਅਧਿਆਪਕ ਸ. ਜਗਜੀਤ ਸਿੰਘ ਚੀਮਾਂ ਨੇ ਇਸ ਮੌਕੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹਨਾਂ ਬੱਚੀਆਂ ਵੱਲੋਂ ਬਹੁਤ ਜਿਆਦਾ ਮਿਹਨਤ ਕੀਤੀ ਗਈ ਸੀ ਜਿਸ ਦੇ ਸਦਕਾ ਉਹਨਾਂ ਨੂੰ ਰਾਜ ਪੱਧਰੀ ਖੇਡਾਂ ਲਈ ਚੁਣਿਆ ਗਿਆ ਹੈ ਉਹਨਾਂ ਅੱਗੇ ਤੋਂ ਵੀ ਵਿਦਿਅਰਥਣਾਂ ਤੋਂ ਆਸ ਕੀਤੀ ਕਿ ਉਹ ਹੋਰ ਵੀ ਵਧੀਆ ਕਾਰਗੁਜਾਰੀ ਪੇਸ਼ ਕਰਕੇ ਆਪਣਾ, ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੀਆਂ। ਇਸ ਮੌਕੇ ਮਨਜੀਤ ਸਿਮਘ ਚੇਅਰਮੈਨ, ਬਲਦੇਵ ਸਿੰਘ ਸਾਬਕਾ ਸਰਪੰਚ, ਅੰਮ੍ਰਿਤਪਾਲ ਸਿੰਘ ਕਮੇਟੀ ਮੈਂਬਰ, ਜਸਵੀਰ ਸਿੰਘ ਈ. ਟੀ. ਟੀ ਅਧਿਆਪਕ  ਅਤੇ ਸਮੁੱਚਾ ਸਟਾਫ ਹਾਜਿਰ ਸੀ।

No comments:

Post Top Ad

Your Ad Spot