ਤੇਜ਼ ਰਫਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 3 October 2017

ਤੇਜ਼ ਰਫਤਾਰ ਕਾਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ

ਟੱਕਰ ਮਾਰਨ ਵਾਲੀ ਕਾਰ 'ਤੇ ਕਾਰ ਦੀ ਸੀਟ 'ਤੇ ਪਈ ਸ਼ਰਾਬ ਦੀ ਬੋਤਲ।
ਜੰਡਿਆਲਾ ਗੁਰੂ 3 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਗਹਿਰੀ ਮੰਡੀ ਦੇ ਬਜ਼ਾਰ ਵਿੱਚ ਰਾਤ ਕਰੀਬ ਦੱਸ ਵਜੇਇਕ ਤੇਜ਼ ਰਫਤਾਰ ਕਾਰ ਪੀ ਬੀ 02 ਸੀ ਵਾਈ8603 ਆਈ ਟਵੰਟੀ ਨੇ ਸੜਕ ਕਿਨਾਰੇ ਖੜੇ ਲੜਕੇਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਲੜਕੇ ਦੀਮੌਕੇ 'ਤੇ ਹੀ ਮੌਤ ਹੋ ਗਈ 'ਤੇ ਤਿਨ ਜਾਣੇ ਜਖਮੀ ਹੋਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੂਸਾਰ ਰਾਤਕਰੀਬ ਦੱਸ ਵਜੇ ਇਕ ਤੇਜ਼ ਰਫਤਾਰ ਕਾਰ ਜਿਸ ਨੂੰਸਰਬਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਨਰਾਇਣਗੜ ਚਲਾ ਰਿਹਾ ਸੀ ਨੇ ਸੜਕ ਕਿਨਾਰੇ ਖੜੇਅਕਾਸ਼ਦੀਪ ਸਿੰਘ ਪੁੱਤਰ ਅਨੋਖ ਸਿੰਘ ਵਾਸੀਥੋਥੀਆਂ ਨੂੰ ਟੱਕਰ ਮਾਰ ਦਿੱਤੀ।ਇਸ ਟੱਕਰ ਕਾਰਨਅਕਾਸ਼ਦੀਪ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇਗੌਰਵ, ਗੁਰਿੰਦਰ ਸਿੰਘ 'ਤੇ ਜਸਮੀਰ ਸਿੰਘ ਸਾਰੇ ਗਹਿਰੀ ਸਖਤ ਜਖਮੀ ਹੋ ਗਏ।ਅਕਾਸ਼ਦੀਪ ਸਿੰਘਆਪਣੀ ਭੈਣ ਨੂੰ ਮਿਲਣ ਗਹਿਰੀ ਆਇਆ ਹੋਇਆਸੀ।ਕਾਰ ਦਾ ਸੰਤੁਲਨ ਵਿਗੜਨ ਕਾਰਨ ਸੜਕਕਿਨਾਰੇ ਲੱਗੇ ਖੋਖਿਆਂ ਨਾਲ ਜਾ ਟਕਰਾਈ। ਜਿਸ ਕਾਰਨ ਖੋਖਿਆਂ ਦਾ ਵੀ ਭਾਰੀ ਨੁਕਸਾਨ ਹੋਇਆ।ਕਾਰ ਦੀ ਰਫਤਾਰ ਬਹੁਤ ਜ਼ਿਆਦਾ ਹੋਣ ਕਾਰਨ ਇਕਮੋਟਰ ਸਾਈਕਲ ਪੀ ਬੀ 17 ਬੀ 3575 ਨੂੰ ਵੀਆਪਣੀ ਲਪੇਟ ਵਿਚ ਲੈ ਲਿਆ,ਜਿਸ ਕਾਰਨ ਮੋਟਰਸਾਈਕਲ ਦਾ ਵੀ ਭਾਰੀ ਨੁਕਸਾਨ ਹੋਇਆ। ਕਾਰਚਾਲਕ ਖਿਲਾਫ ਥਾਣਾ ਜੰਡਿਆਲਾ ਗੁਰੂ ਵਿੱਚ 304ਏ, 279, 337,338, 427 ਆਈ ਪੀ ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

No comments:

Post Top Ad

Your Ad Spot