ਮਜ਼ਦੂਰ ਮੁਕਤੀ ਮੋਰਚਾ ਵਲੋਂ ੩੦ ਅਕਤੂਬਰ ਨੂੰ ਲੁਿਧਆਣਾ ਵਿਖੇ ਹੋਵੇਗੀ ਸੂਬਾ ਪੱਧਰੀ ਮੀਟਿੰਗ- ਕਾ. ਭਗਵੰਤ ਸਮਾਓ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 27 October 2017

ਮਜ਼ਦੂਰ ਮੁਕਤੀ ਮੋਰਚਾ ਵਲੋਂ ੩੦ ਅਕਤੂਬਰ ਨੂੰ ਲੁਿਧਆਣਾ ਵਿਖੇ ਹੋਵੇਗੀ ਸੂਬਾ ਪੱਧਰੀ ਮੀਟਿੰਗ- ਕਾ. ਭਗਵੰਤ ਸਮਾਓ

ਤਲਵੰਡੀ ਸਾਬੋ, 27 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਘਰੇਲੂ ਬਿਜਲੀ ਬਿੱਲਾਂ 'ਚ ਕੀਤੇ ਵਾਧੇ ਅਤੇ ਦਲਿਤਾਂ ਦੀ ੨੦੦ ਬਿਜਲੀ ਯੂਨਿਟ ਸਹੂਲਤ ਖੋਹਣ, ਸਰਕਾਰੀ ਪ੍ਰਾਇਮਰੀ ੮੦੦ ਸਕੂਲਾਂ ਨੂੰ ਬੰਦ ਕਰਨ ਖਿਲਾਫ਼ ਅਤੇ ਬੇ-ਜ਼ਮੀਨੇ ਦਲਿਤਾਂ ਲਈ ੧੦-੧੦ ਮਰਲੇ ਪਲਾਟ 'ਤੇ ਰੁਜ਼ਗਾਰ ਪ੍ਰਾਪਤੀ ਲਈ ਕਿਸਾਨਾਂ ਦੀ ਤਰ੍ਹਾਂ ਮਜ਼ਦੂਰਾਂ ਦੇ ਕਰਜ਼ੇ ਦੀ ਵੀ ਮੁਆਫ਼ੀ ਲਈ ਅੰਦੋਲਨ ਤੇਜ਼ ਕੀਤਾ ਜਾਵੇਗਾ ਅਤੇ ਇਸ ਅੰਦੋਲਨ ਦੀ ਰੂਪ-ਰੇਖਾ ੩੦ ਅਕਤੂਬਰ ਨੂੰ ਲੁਧਿਆਣਾ ਵਿਖੇ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਵਿੱਚ ਤਿਆਰ ਕੀਤੀ ਜਾਵੇਗੀ। ਇਹ ਐਲਾਨ ਅੱਜ ਜਥੇਬੰਦੀ ਦੀ ਬਲਾਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕੀਤਾ।
ਇਸ ਸਮੇਂ ਉਨਾਂ ਕਿਹਾ ਕਿ ਰਾਜ ਦੀ ਕੈਪਟਨ ਸਰਕਾਰ ਵੀ ਬਾਦਲ ਸਰਕਾਰ ਵਾਲੇ ਰਸਤੇ ਤੁਰਨ ਲੱਗੀ ਹੈ। ਪਹਿਲਾਂ ਤੋਂ ਹੀ ਕਰਜ਼ਿਆਂ, ਬੇ-ਰੁਜ਼ਗਾਰੀ, ਮਹਿੰਗਾਈ ਦੀ ਦਲਦਲ 'ਚ ਫਸੇ ਲੋਕਾਂ ਉੱਪਰ ਵਾਧੂ ਟੈਕਸ ਲਾਕੇ ਗਰੀਬਾਂ ਦਾ ਜਿਉਣਾ ਦੁੱਭਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਸਿਰ ਉੱਪਰ ਗੁਟਕਾ ਰੱਖ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਕੈਪਟਨ ਵਾਆਦਿਆਂ ਤੋਂ ਪੂਰੀ ਤਰ੍ਹਾਂ ਭੱਜ ਚੁੱਕਿਆ ਹੈ ਅਤੇ ਪੰਜਾਬ ਵਿੱਚ ਸਸਤੀ ਬਿਜਲੀ ਦੇਣ ਦੀ ਥਾਂ ਕਾਂਗਰਸ ਸਰਕਾਰ ਬਿਜਲੀ ਬਿੱਲਾਂ 'ਚ ਵਾਧਾ ਕਰਕੇ ਗਰੀਬਾਂ ਦੇ ਘਰਾਂ ਵਿੱਚ ਹਨੇਰਾ ਕਰਨ ਜਾ ਰਹੀ ਹੈ ਕਿਉਂਕਿ ਆਮ ਜਨਤਾ ਤਾਂ ਪਹਿਲਾਂ ਹੀ ਬਿਜਲੀ ਬਿੱਲ ਭਰਨ ਤੋਂ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀ ਦੇ ਵਾਅਦੇ ਤਹਿਤ ਕੈਪਟਨ ਸਰਕਾਰ ਵੱਲੋਂ ਬੇ-ਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਤਾਂ ਦੂਰ ਪਿੰਡਾਂ ਦੇ ਮਜ਼ਦੂਰਾਂ ਨੂੰ ਮਨਰੇਗਾ ਤਹਿਤ ੧੦੦ ਦਿਨ ਕੰਮ ਵੀ ਨਹੀਂ ਦੇ ਰਹੀ ਅਤੇ ਨਾਂ ਹੀ ਕੀਤੇ ਕੰਮ ਦੀ ਪੂਰੀ ਦਿਹਾੜੀ ਮਜ਼ਦੂਰਾਂ ਨੂੰ ਦਿੱਤੀ ਜਾਂਦੀ ਹੈ। ਕਾਮਰੇਡ ਸਮਾਓ ਨੇ ਕਿਹਾ ਕਿ ਅੱਜ ਕੈਪਟਨ ਸਰਕਾਰ ਜਿੱਥੇ ਆਪਣੀ ਮਨੂੰਵਾਦੀ ਨੀਤੀ ਤਹਿਤ ੮੦੦ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਕੇ ਦਲਿਤਾਂ ਦੇ ਬੱਚਿਆਂ ਨੂੰ ਪੜਾਈ ਦੇ ਹੱਕ ਨੂੰ ਖੋਹ ਰਹੀ ਹੈ ਉੱਥੇ ਦੂਜੇ ਪਾਸੇ ਇਹਨਾਂ ਸਕੁਲਾਂ ਦੀਆਂ ਜ਼ਮੀਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਨਿਲਾਮ ਕਰਕੇ ਸਰਕਾਰੀ ਖਜ਼ਾਨੇ ਦਾ ਘਾਟਾ ਪੂਰਾ ਕਰਨਾ ਚਾਹੁੰਦੀ ਹੈ।
ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਬਿਜਲੀ ਬਿੱਲਾਂ ਦੇ ਵਾਧੇ ਵਾਪਸ ਲਏ ਜਾਣ ਅਤੇ ਪੰਜਾਬ ਅੰਦਰ ਸਾਰੇ ਘਰੇਲੂ ਬਿੱਲਾਂ ਦੇ ਰੇਟ ਅੱਧੇ ਕੀਤੇ ਜਾਣ। ਸਰਕਾਰੀ ਸਕੂਲ ਬੰਦ ਕਰਨ ਦੀ ਥਾਂ ਇਹਨਾਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਦਲਿਤਾਂ ਦੇ ਬੱਚਿਆਂ ਦੇ ਬਣਦੇ ਵਜ਼ੀਫ਼ੇ 'ਤੇ ਰਹਿੰਦੀਆਂ ਵਰਦੀਆਂ 'ਤੇ ਬੂਟ ਬੱਚਿਆਂ ਨੂੰ ਵੰਡੀਆਂ ਜਾਣ, ਬਿਜਲੀ ਫ਼ੰਡ ਚੈੱਕ ਕਰਨ ਦੇ ਨਾਂ 'ਤੇ ਦਲਿਤਾਂ ਤੋਂ ਮੁਫਤ ਬਿਜਲੀ ਸਹੂਲਤ ਖੋਹਣੀ ਬੰਦ ਕੀਤੀ ਜਾਵੇ। ਇਸ ਸਮੇਂ ਉਨ੍ਹਾਂ ਨਾਲ ਮਜ਼ਦੂਰ ਮੁੁਕਤੀ ਮੋਰਚਾ ਪੰਜਾਬ ਬਲਾਕ ਤਲਵੰਡੀ ਸਾਬੋ ਪ੍ਰਧਾਨ ਬਲਕਰਨ ਬਹਿਮਣ, ਬੀਰਬਲ ਸੀਂਗੋ ਆਦਿ ਹਾਜਰ ਸਨ।

No comments:

Post Top Ad

Your Ad Spot