ਲੜਕੀ ਦੀ ਸਹੁਰੇ ਪਰਿਵਾਰ ਵਿੱਚ ਅਚਾਨਕ ਮੌਤ ,ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਤੇ ਹੱਤਿਆ ਦਾ ਲਗਾਇਆ ਆਰੋਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 10 October 2017

ਲੜਕੀ ਦੀ ਸਹੁਰੇ ਪਰਿਵਾਰ ਵਿੱਚ ਅਚਾਨਕ ਮੌਤ ,ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ ਤੇ ਹੱਤਿਆ ਦਾ ਲਗਾਇਆ ਆਰੋਪ

ਜੰਡਿਆਲਾ ਗੁਰੂ 10 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਬਲਵਿੰਦਰ ਸਿੰਘ ਨਿਵਾਸੀ ਪਿੰਡ ਜਾਦਪੁਰ ਥਾਣਾ ਰੰਗੜ ਨੰਗਲ ਪੁਲਿਸ ਜਿਲ੍ਹਾ ਬਟਾਲਾ ਨੇ ਦੱਸਿਆ ਕਿ ਉਸਦੀ ਬੇਟੀ ਹਰਪ੍ਰੀਤ ਕੌਰ ਦੀ ਸ਼ਾਦੀ ਕਰੀਬ 6 ਮਹੀਨੇ ਪਹਿਲਾਂ ਗੁਰਪ੍ਰੀਤ ਸਿੰਘ ਪੁੱਤਰ ਲੇਟ ਗੁਰਬਚਨ ਸਿੰਘ ਨਿਵਾਸੀ ਰਾਇਆ ਜਿਲ੍ਹਾ ਅੰਮ੍ਰਿਤਸਰ ਨਾਲ ਹੋਈ ਸੀ ।ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਬੀਤੇ ਐਤਵਾਰ ਉਨ੍ਹਾਂ ਨੂੰ ਸਵੇਰੇ ਫੋਨ ਆਇਆ ਕਿ ਤੁਹਾਡੀ ਲੜਕੀ ਦੀ ਤਬੀਅਤ ਠੀਕ ਨਹੀਂ ।ਫਿਰ ਥੋੜੇ ਚਿਰ ਬਾਅਦ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਦੀ ਹਸਪਤਾਲ਼ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ।ਸਹੁਰੇ ਪਰਿਵਾਰ ਤੇ ਲੜਕੀ ਪਰਿਵਾਰ ਵੱਲੋਂ ਆਰੋਪ ਲਗਾਉਂਦੇ ਹੋਏ ਕਿਹਾ ਕਿ ਸਹੁਰੇ ਪਰਿਵਾਰ ਵਲੋ ਉਨ੍ਹਾਂ ਨੂੰ ਹਸਪਤਾਲ ਦਾਖਿਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।ਜਦੋ ਸਾਡੀ ਲੜਕੀ ਦੀ ਮੌਤ ਹੋ ਗਈ ਤਦ ਹੀ ਸਾਨੂੰ ਜਾਣਕਾਰੀ ਦਿੱਤੀ ਗਈ ।ਇਸ ਲਈ ਸਾਨੂੰ ਸ਼ੱਕ ਹੈ ਕਿ ਸਾਡੀ ਲੜਕੀ ਦੀ ਹੱਤਿਆ ਹੋਈ ਹੈ ।ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ ਤੇ ਸਾਨੂੰ ਇਨਸਾਫ਼ ਮਿਲ ਸਕੇ । ।ਸਹੁਰੇ ਪਰਿਵਾਰ ਨੇ ਹੱਤਿਆ ਦੇ ਆਰੋਪਾਂ ਨੂੰ ਕੀਤਾ ਸਿਰੇ ਤੋਂ ਖਾਰਿਜ।ਪਤਰਕਾਰ ਵੱਲੋ ਜਦੋਂ ਇਸ ਮਾਮਲੇ ਨੂੰ ਲੈ ਕੇ ਲੜਕੀ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਰੰਗ ਰੋਗਨ ਦਾ ਕੰਮ ਕਰਕੇ ਆਪਣੇ  ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ।ਬੀਤੇ ਐਤਵਾਰ ਉਸਦੇ ਘਰੋਂ ਉਸਨੂੰ ਉਸਦੇ ਪਰਿਵਾਰ ਨੂੰ ਸੂਚਨਾ ਦਿੱਤੀ ਕਿ ਉਸਦੀ ਤਬੀਅਤ ਠੀਕ ਨਹੀਂ ।ਮੈਂ ਘਰ ਆ ਕ਼ ਗੱਡੀ ਦਾ ਪ੍ਰਬੰਧ ਕਰਕੇ ਉਸਨੂੰ ਸੱਭ ਤੋਂ ਪਹਿਲਾਂ ਅਸੀਂ ਬਿਆਸ ਹਸਪਤਾਲ ਲਿਜਾਇਆ ਜਿਥੋਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।ਜਿੱਥੇ ਇਸਦਾ ਇਲਾਜ ਸ਼ੁਰੂ ਹੋਇਆ ।ਤੇ ਡਾਕਟਰਾਂ ਨੇ ਕਿਹਾ ਕਿ ਇਸਨੇ ਕੋਈ ਜ਼ਹਿਰੀਲੀ ਚੀਜ ਖਾ ਲਈ ਹੈ ਥੋਡ਼ੀ ਦੇਰ ਬਾਅਦ ਇਸਦੀ ਮੌਤ ਹੋ ਗਈ।ਕੀ ਕਹਿੰਦੇ ਹਨ ਪੁਲਿਸ ਅਧਿਕਾਰੀ ?ਪੱਤਰਕਾਰ ਵੱਲੋ ਜਦੋਂ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀਂ ਇੰਚਾਰਜ ਰਇਆ ਏ ਐਸ ਆਈ ਅਗਿਆਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ 174 ਦੀ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਦੇ ਦਿੱਤੀ ਗਈ ਹੈ ।

No comments:

Post Top Ad

Your Ad Spot