ਹੁਸ਼ਿਆਰਪੁਰ 17 ਅਕਤੂਬਰ (ਗੁਰਕੀਰਤ ਸਿੰਘ)- ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਸ਼ੀਮਤੀ ਅਮ੍ਰਿਤ ਕੌਰ ਗਿੱਲ ਜੀ ਦੀ ਸਰਪ੍ਰਸਤੀ ਹੇਠ ਸਹਾਇਕ ਡਾਇਰੈਕਟੲ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਵਲੋਂ ਜ਼ਿਲਾ ਹੁਸ਼ਿਆਰਪੁਰ ਨਾਲ ਸੰਬਧਤ ਰੈੱਡ ਰੀਬਨ ਕਲੱਬਾਂ ਦੀ ਜਿਲਾ੍ਹ ਪੱਧਰੀ ਵਰਕਸ਼ਾਪ ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਦੇ ਸਹਿਯੋਗ ਨਾਲ ਜੇ ਸੀ ਡੀ ਏ ਵੀ ਕਾਲਜ ਦਸੂਹਾ ਵਿਖੇ ਕਰਵਾਈ ਗਈ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ ਅਮਰਦੀਪ ਗੁਪਤਾ ਜੀ ਨੇ ਜ਼ਿਲਾ ਭਰ ਤੋਂ ਆੲੈ ਹੋਏ ਕਾਲਜ ਪਿ੍ਰੰਸੀਪਲ ਅਤੇ ਪ੍ਰੋਫੇਸਰ ਸਾਹਿਬਾਨ ਦਾ ਰਸਮੀ ਤੌਰ ਤੇ ੳਵਾਗਤ ਕੀਤਾ ਉਹਨਾਂ ਕਿਹਾ ਕਿ ਯੁਵਕ ਸੇਵਾਵਾਂ ਵਿਭਾਗ, ਪੰਜਾਬ ਸਰਕਾਰ ਦਾ ਇੱਕ ਅਜਿਹਾ ਅਦਾਰਾ ਹੈ ਜੋ ਕਿ ਸੂਬੇ ਭਰ ਦੇ ਯੁਵਕਾਂਫ਼ਯੁਵਤੀਆਂ ਅਤੇ ਸਮਾਜ ਦੀ ਬੇਹਤਰੀ ਲਈ ਮੁੱਢ ਤੋਂ ਹੀ ਯਤਨਸੀਲ ਹੈ,ਨੋਜਵਾਨਾਂ ਨੂੰ ਉਸਾਰੂ ਕੰਮਾ ਵਿੱਚ ਲਾਉਣਾ ਇਸ ਅਦਾਰੇ ਦਾ ਮੁੱਖ ਮੰਤਵ ਰਿਹਾ ਹੈ ਇਸ ਸਭ ਦੀ ਖਾਤਿਰ ੜਿਭਾਗ ਵਲੋਂ ਵੱਖੋ-ਵੱਖਰੀੳਾਂ ਸਕੀਮਾਂ ਚਲਾਈਆਂ ਜਾਂਦੀਆਂ ਹਨ ਅਤੇ ਸੂਬੇ ਭਰ ਵਿੱਚ ਖੋਲੇ 550 ਰੈਡ ਰੀਬਨ ਕਲੱਬ ਵੀ ਇਸੇ ਵਿਭਾਗ ਵਲੋਂ ਸਫਲਤਾ ਪੂਰਵਕ ਚਲਾਏ ਜਾ ਰਹੇ ਹਨ।ਪ੍ਰੋਗਰਾਮ ਦੀ ਸ਼ੂਰੁਆਤ ਵਿੱਚ ਕਾਲਜ ਵਿਦਿਆਰਥੀਆ ਨੁੰ ਏਡਜ਼ ਪ੍ਰਤੀ ਜਾਗਰੂਕਤਾ ਲਈ ਉਹਨਾਂ ਨੁੰ ਇਕ ਸ਼ਾਰਟ ਮੂਵੀ ਵੀ ਵਿਖਾਈ ਗਈ। ਇਸ ਉਪਰੰਤ ਆਈ ਸੀ ਟੀ ਸੀ ਕੇਦਰ ਦਸੂਹਾਂ ਦੇ ਸ਼੍ਰੀਮਤੀ ਕਮਲਜੀਤ ਕੋਰ ਅਤੇ ਸ਼੍ਰੀ ਚੰਦਨ ਕੌਸਲਰ ਡਰਗ ਡੀ ਅਡਿੀਕਸ਼ਨ ਸੈਂਟਰ ਦਸੂਹਾ ਵਲੋਂ ਵਿਦਿਆਰਥੀਆਂ ਅਤੇ ਪ੍ਰੋਗਰਾਮ ਅਫਸਰਾਂ ਲਈ ਜਾਣਕਾਰੀ ਭਰਪੂਰ ਲੈਕਚਰ ਵੀ ਦਿੱਤਾ ਗਿਆ।ਇਸ ਵਰਕਸ਼ਾਪ ਦੇ ਮੁੱਖ ਬੁਲਾਰੇ ਡਾ ਆਰ ਕੇ ਮਹਾਜਨ ਨੇ ਵਰਕਸ਼ਾਪ ਦੇ ਮੱਖ ਮਕਸਦ ਨੁੰ ਲੈ ਕੇ ਕਾਲਜ ਪਿ੍ਰੰਸੀਪਲ ਫ਼ਨੋਡਲ ਅਫਸਰਫ਼ਪ੍ਰੋਫੇਸਰ ਸਾਹਿਬਾਨ ਨੁੰ ਕਿਹਾ ਕਿ ਸਾਨੁੰ ਸਮਾਜ ਵਿੱਚ ਜਾਗਰੂਕਤਾ ਲਿਆਉਣੀ ਪਵੇਗੀ ਕਿ ਸਮਾਜ ਉਹਨਾਂ ਲੋਕਾਂ ਦੀ ਚੋਣ ਉਪਰੰਤ ਵਿਭਾਗ ਨੁੰ ਸੂਚਿਤ ਕਰੇ ਜੋ ਕਿ ਇਸ ਨਾਮੁਰਾਦ ਮਿਾਰੀ ਤੋਂ ਪੀੜਿਤ ਹਨ ਅਤੇ ਨਾਲ ਹੀ ਨਾਲ ਸਮਾਜ ਨੁੰ ਅਜਿਹੇ ਲੋਕਾ ਪ੍ਰਤੀ ਹਮਦਰਦੀ ਵਾਲਾ ਵਤੀਰਾ ਵੀ ੳਪਣਾਉਣਾ ਚਾਹੀਦਾ ਹੈ ਤਾਂ ਕਿ ਉਹ ਕਿਸੇ ਵੀ ਤਰਾਂ ਆਪਣੇ ਆਪ ਨੁੰ ਨੀਵਾਂ ਨਾ ਸਮਝਨ।ਇਸ ਤਰਾਂ ਉਹਨਾਂ ਦਾ ਉਚਿਤ ਇਲਾਜ ਵਿੱਚ ਮਦਦ ਮਨੁੱਖਤਾ ਦੀ ਸੱਚੀ ਸੇਵਾ ਹੋਵੇਗੀ।ਇਸ ਉਪਰੰਤ ਪ੍ਰੌ ਸੀਤਲ ਸਿੰਘ ਜੀ ਨੇ ਵਰਕਸ਼ਾਪ ਵਿੱਚ ਆਏ ਹੋਏ ਮਹਿਮਾਨਾ ਨੁੰ ਏਡਜ ਪ੍ਰਤੀ ਵੱਖ ਵੱਖ ਅਫਵਾਹਾਂ, ਵਿਸ਼ਵਾਸ਼ਾ ਤੋਂ ਬਚਣ ਦਾ ਵੱਲ ਵੀ ਦਸਿਆ ਉਹਨਾਂ ਇਸ ਬਿਮਾਰੀ ਦੇ ਲੱਛਣ ਅਤੇ ਪਰਹੇਜ ਬਾਰੇ ਜਾਣਕਾਰੀ ਦਿੱਤੀ।ਪ੍ਰੋਫੈਸਰ ਵਿਜੇ ਕੁਮਾਰ ਸਰਕਾਰੀ ਕਾਲਜ ਹੁਸ਼ਿਆਰਪੁਰ ਜੀ ਭਾਗੀਦਾਰਾਂ ਨੁੰ ਸਮਾਜ ਸੇਵਾ ਲਈ ਜਾਗਰੂਕ ਕਤਿਾ ਉਹਨਾਂ ਕਿਹਾ ਕਿ ਸਮਾਜ ਸਾਨੁੰ ਬਹੁਤ ਕੁੱਝ ਦੇ ਰਿਹਾ ਹੈ ਉਸ ਨੁੰ ਕਿਸੇ ਨਾ ਕਿਸੇ ਤਰੀਕੇ ਨਾਲ ਵਾਪਿਸ ਕਰਨਾ ਹੀ ਮਨੁੱਖਤਾ ਹੈ।ਸ਼ੂ ਜੁਗਰਾਜ ਸਿੰਘ ਪ੍ਰਧਾਨ ਯੁਵਕ ਸੇਵਾਵਾਂ ਕਲੱਬ ਉਸਮਾਨ ਸ਼ਹੀਦ ਨੇ ਆਪਣੀ ਰੁੱਖਾਂ ਨੁੰ ਲੈ ਕਿ ਲਿਖੀ ਗਈ ਕਵਿਤਾ ਸੁਣਾਈ ੳਤੇ ਰੁੱਖ ਲਗਾਉਣ ਦਾ ਸਦੇਸ਼ ਦਿਤਾ।ਸਹਾਇਕ ਡਾਇਰੈਕਰ ਯੁਵਕ ਸੇਵਾਵਾਂ ਪ੍ਰੀਤ ਕੋਹਲੀ ਨੇ ਸਾਰਿਆਂ ਹੀ ਮਹਿਮਾਨਾਂ ਨੁੰ ਅਪੀਲ ਕੀਤੀ ਕਿ ਹਰੇਕ ਕਾਲਜ ਵਿੱਚ 100 ਵਿਦਿਆਰਥੀਆਂ ਦਾ ਡਾਟਾ ਬੈਂਕ ਤਿਆਰ ਕੀਤਾ ਜਾਵੇ ਜੋ ਕਿ ਲੋੜ ਪੈਣ ਤੇ ਖੁਨਦਾਨ ਕਰ ਸਕਣ ਇਸ ਤਰਾਂ 30 ਰੈਡ ਰੀਬਨ ਕਲੱਬਾਂ ਦੇ 3000 ਵਿਦਿਆਰਥੀ ਸਾਡੇ ਕੋਲ ਹਰ ਵੇਲੇ ਔਖੇ ਸਮੇਂ ਲਈ ਮੋਜ਼ੂਦ ਰਹਿਣਗੇ ਅਤੇ ਕਿਸੇ ਨੁੰ ਵੀ ਖੂਨ ਦੀ ਕਮੀ ਦਾ ਸਾਹਮਣਾ ਨਹੀ ਕਰਨਾ ਪਵੇਗਾ।ਵਿਭਾਗ ਦੇ ਸਟੈਨੋ ਟਾਈਪਿਸਟ ਵਿਸ਼ਾਲ ਕੁਮਾਰ ਕੈਲੇ ਨੇ ਦਸਿਆ ਕਿ ਸਾਰੇ ਰੈਡ ਰੀਬਨ ਕਲੱਬਾਂ ਨੁੰ ਸਲਾਨਾ ਗਰਾਂਟ ਵੀ ਇਸੇ ਵਰਕਸ਼ਾਪ ਵਿੱਚ ਵੰਡੀ ਗਈ ਹੈ।ਇਸ ਮੌਕੇ ਗੁਰਪ੍ਰੀਤ ਸਿੰਘ,ਇੰਦਰਪ੍ਰੀਤ ਸਿੰਘ, ਇਦੰਰਜੀਤ ਸਿੰਘ,ਵਿਜੇ ਕੁਮਾਰ, ਵਿਕਰਾਂਤ ਸਿੰਘ ਰਾਣਾ, ਜਸਵਿੰਦਰ ਕੌਰ, ਪੂਨਮ ਸੈਣੀ,ਅਨੁਰਾਧਾ,ਕਰਨਪ੍ਰੀਤ ਕੁਮਾਰ, ਰਾਕੇਸ਼ ਕੁਮਾਰ,ਮੋਨੀਕਾ ਮਹਾਜਨ, ਬਰਿੰਦਰ ਸਿੰਘ,ਅਮਿਤ ਸਰਮਾ, ਮਦੂ ਸੂਦਨ, ਸੋਨੀਆ ਸਰਮਾ,ਸਰਿਤਾ ਰਾਣੀ,ਡਾ ਸੁਖਵਿੰਦਰ ਕੌਰ, ਸ਼ੈਫਾਲੀ ਵਾਲੀਆ, ਰਵਿੰਦਰ ਕੁਮਾਰ, ਰਾਹੁਲ ਕਾਲੀਆ, ਡਾ ਆਈ ਸੀ ਨੰਦਾ, ਇੰਜ ਜਤਿੰਦਰ ਕੁਮਾਰ, ਅਸ਼ਵਨੀ ਕੁਮਾਰ, ਡਾ ਅਰਵਿੰਦਰ ਕੌਰ, ਰਾਜਬੀਰ ਸਿੰਘ, ਅਤੇ ਹੋਰ ਵੀ ਪਤਵੰਤੇ ਵੀ ਮੌਜੂਦ ਸਨ।
No comments:
Post a Comment