ਜੰਡਿਆਲਾ ਪੁਲਿਸ ਵਲੋਂ ਤਿੰਨ ਚੋਰ ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 27 October 2017

ਜੰਡਿਆਲਾ ਪੁਲਿਸ ਵਲੋਂ ਤਿੰਨ ਚੋਰ ਗ੍ਰਿਫਤਾਰ

ਜੰਡਿਆਲਾ ਗੁਰੂ 27 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਲੁੱਟਾਂ ਖੋਹਾਂ ਨੂੰ ਠੱਲ ਪਾਉਣ ਦੇ ਮਕਸਦ ਨਾਲ ਹਰਕਤ ਵਿਚ ਆਈ ਜੰਡਿਆਲਾ ਪੁਲਿਸ ਵਲੋਂ ਤਿੰਨ ਚੋਰਾਂ ਨੂੰ ਚੋਰੀ ਕੀਤੇ ਚਾਰ ਮੋਟਰਸਾਇਕਲ ਅਤੇ ਇਕ ਐਕਟਿਵਾ ਸਮੇਤ ਗ੍ਰਿਫਤਾਰ ਕਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਚੋਂਕੀ ਇੰਚਾਰਜ ਲਖਬੀਰ ਸਿੰਘ ਵਲੋਂ ਦਿਤੀ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਦੇ ਆਧਾਰ ਤੇ ਗੋਪਾਲ ਨਗਰ ਜੰਡਿਆਲਾ ਗੁਰੂ ਛਾਪਾ ਮਾਰਿਆ ਗਿਆ ਤਾਂ ਪਰਮਪ੍ਰੀਤ ਸਿੰਘ ਪੁੱਤਰ ਸਵਿੰਦਰ ਸਿੰਘ ਅਪਨੇ ਘਰ ਇਕ ਚੋਰੀ ਕੀਤੇ ਮੋਟਰਸਾਇਕਲ ਦੇ ਪੁਰਜੇ ਅਲਗ ਅਲਗ ਕਰ ਰਿਹਾ ਸੀ ਜਿਸਨੂੰ ਮੌਕੇ ਤੋਂ ਹਿਰਾਸਤ ਵਿਚ ਲੈਕੇ ਪੁੱਛਗਿੱਛ ਕੀਤੀ ਤਾਂ ਇਸਦੇ ਦੋ ਹੋਰ ਸਾਥੀਆਂ ਕੋਲੋ ਦੋ ਸਪਲੈਂਡਰ, ਇਕ ਸ਼ਨਰ ਸੀ ਬੀ ਐਫ, ਇਕ ਪਲਸਰ ਮੋਟਰਸਾਇਕਲ ਅਤੇ ਇਕ ਐਕਟਿਵਾ ਇਹਨਾਂ ਤੋਂ ਬਰਾਮਦ ਕੀਤੀ। ਪੁਲਿਸ ਥਾਣਾ ਜੰਡਿਆਲਾ ਗੁਰੂ ਵਿਖੇ ਦੋਸ਼ੀ ਪਰਮਪ੍ਰੀਤ ਸਿੰਘ ਗੋਪਾਲ ਨਗਰ, ਦਿਲਪ੍ਰੀਤ ਸਿੰਘ ਪਿੰਡ ਠਠਿਆ, ਦੀਪੂ ਪੁੱਤਰ ਗੁਰਦੇਵ ਸਿੰਘ ਗਲੀ ਕਸਾਈਆਂ ਵਾਲੀ ਦੇ ਖਿਲਾਫ ਪਰਚਾ ਨੰਬਰ 226 ਧਾਰਾ 379, 411 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

No comments:

Post Top Ad

Your Ad Spot