ਸਿਨੇਮਾਂ ਘਰਾਂ ਨੂੰ ਉਤਪਾਦ ਦੀ ਮਸ਼ਹੂਰੀ 'ਤੇ ਰੋਕ ਲਗਾਉਣ ਸਬੰਧੀ ਹਦਾਇਤਾਂ ਦਿੱਤੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਸਿਨੇਮਾਂ ਘਰਾਂ ਨੂੰ ਉਤਪਾਦ ਦੀ ਮਸ਼ਹੂਰੀ 'ਤੇ ਰੋਕ ਲਗਾਉਣ ਸਬੰਧੀ ਹਦਾਇਤਾਂ ਦਿੱਤੀਆਂ

  • ਤੰਬਾਕੂ ਦੇ ਬੁਰੇ ਪ੍ਰਭਾਵਾਂ, ਰੋਕਥਾਮ ਸਬੰਧੀ ਜਾਗਰੂਕ ਕਰਦਾ 30 ਸੈਕਿੰਡ ਦਾ ਸੁਨੇਹਾ ਜ਼ਰੂਰ ਦਿੱਤਾ ਜਾਵੇ
ਤਲਵੰਡੀ ਸਾਬੋ, 25 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸਿਹਤ ਵਿਭਾਗ ਵਲੋਂ ਕੋਟਪਾ ਐਕਟ 2003 ਦੀ ਧਾਰਾ-5 ਅਤੇ ਕੋਟਪਾ ਰੂਲਜ਼ 2012 ਦੇ ਅਧੀਨ ਫਿਲਮਾਂ ਅਤੇ ਟੈਲੀਵਿਜ਼ਨ ਚੈਨਲ ਉੱਪਰ ਪ੍ਰੋਗਰਾਮਾਂ ਦੌਰਾਨ ਤੰਬਾਕੂ ਉਤਪਾਦ ਦੀ ਮਸ਼ਹੂਰੀ 'ਤੇ ਰੋਕ ਲਗਾਉਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਜ਼ਿਲਾ ਪ੍ਰੀਸ਼ਦ ਦਫ਼ਤਰ ਬਠਿੰਡਾ ਵਿਖੇ ਇਕ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਮੈਨੇਜਰ ਸਮੂਹ ਸਿਨੇਮਾ ਘਰ ਬਠਿੰਡਾ ਵਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਸ਼ੇਨਾ ਅਗਰਵਾਲ ਵਲੋਂ ਤੰਬਾਕੂ ਪਦਾਰਥ ਦੇ ਬੁਰੇ ਪ੍ਰਭਾਵਾਂ ਅਤੇ ਕੋਟਪਾ ਐਕਟ-2003 ਸਬੰਧੀ ਜਾਣਕਾਰੀ ਦਿੱਤੀ। ਉਨਾਂ ਸਿਨੇਮਾ ਮੈਨੇਜਰ ਨੂੰ ਹਦਾਇਤ ਕੀਤੀ ਕਿ ਫ਼ਿਲਮ ਦੇ ਸ਼ੁਰੂ ਹੋਣ ਤੋਂ ਪਹਿਲਾਂ ਅਤੇ ਮੱਧ ਵਿਚ ਤੰਬਾਕੂ ਦੇ ਬੁਰੇ ਪ੍ਰਭਾਵਾਂ ਅਤੇ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ 30 ਸੈਕਿੰਡ ਦਾ ਸੁਨੇਹਾ ਜ਼ਰੂਰ ਦਿੱਤਾ ਜਾਵੇ। ਸਹਾਇਕ ਸਿਵਲ ਸਰਜਨ-ਕਮ-ਜ਼ਿਲਾ ਨੋਡਲ ਅਫ਼ਸਰ ਤੰਬਾਕੂ ਕੰਟਰੋਲ ਸੈੱਲ ਬਠਿੰਡਾ ਡਾ. ਐਸ. ਕੇ. ਰਾਜ ਕੁਮਾਰ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਟਪਾ ਐਕਟ 2003 ਦੀ ਧਾਰਾ-5 ਅਤੇ ਕੋਟਪਾ ਰੂਲਜ਼ 2012 ਦੇ ਅਧੀਨ ਫਿਲਮਾਂ ਅਤੇ ਟੈਲੀਵਿਜ਼ਨ ਚੈਨਲ ਉੱਪਰ ਕਿਸੇ ਵੀ ਤੰਬਾਕੂ ਪਦਾਰਥ ਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਮਸ਼ਹੂਰੀ ਨਹੀਂ ਕੀਤੀ ਜਾ ਸਕਦੀ। ਜੇਕਰ ਕੋਈ ਵੀ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਇਸ ਐਕਟ ਤਹਿਤ ਸਜ਼ਾ ਅਤੇ ਜ਼ੁਰਮਾਨਾ (ਪਹਿਲਾ ਗੁਨਾਹ 2 ਸਾਲ /1000 ਰੁਪਏ ਦੂਸਰਾ ਗੁਨਾਹ 5 ਸਾਲ/5000 ਰੁਪਏ ) ਹੋ ਸਕਦਾ ਹੈ। ਉਨਾਂ ਕਿਹਾ ਕਿ ਫ਼ਿਲਮ ਵਿਚ ਤੰਬਾਕੂ ਸੀਨ ਦੇ ਪ੍ਰਕਾਸ਼ਨ ਦੌਰਾਨ ਸਕਰੀਨ ਦੇ ਹੇਠਲੇ ਹਿੱਸੇ ਤੇ ਤੰਬਾਕੂ ਦੇ ਬੁਰੇ ਪ੍ਰਭਾਵਾਂ ਸਬੰਧੀ ਸਕਰੋਲ ਜ਼ਰੂਰ ਚਲਾਈ ਜਾਵੇ। ਉਨਾਂ ਅਪੀਲ ਕੀਤੀ ਕਿ ਸਮਾਜ ਦੇ ਭਲੇ ਲਈ ਇਸ ਮੁਹਿੰਮ ਵਿਚ ਸਿਹਤ ਵਿਭਾਗ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ।

No comments:

Post Top Ad

Your Ad Spot