ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਪ੍ਭਾਤ ਫੇਰੀਆ ਆਰੰਭ ਹੋਵੇਗੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਪ੍ਭਾਤ ਫੇਰੀਆ ਆਰੰਭ ਹੋਵੇਗੀ

ਜੰਡਿਆਲਾ ਗੁਰੂ 26 ਅਕਤੂਬਰ (ਕਵਲਜੀਤ ਸਿੰਘ ਲਾਡੀ)- 504 ਸਾਲਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਤੋਂ ਪ੍ਰਭਾਤ ਫੇਰੀਆਂ 26 ਅਕਤੂਬਰ ਦਿਨ ਵੀਰਵਾਰ ਸਵੇਰੇ ਸਾਢੇ ਚਾਰ ਵਜੇ ਆਰੰਭ ਹੋਣਗੀਆਂ ਅਤੇ  ਦੋ ਨਵੰਬਰ ਨੂੰ ਆਖਰੀ ਫੇਰੀ ਹੋਵੇਗੀ। ਉਪਰੋਕਤ ਜਾਣਕਾਰੀ ਦਿੰਦੇ ਹੋਏ ਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰਦੁਆਰਾ ਸਾਹਿਬ ਨੇ ਦੱਸਿਆ ਕਿ ਚਾਰ ਨਵੰਬਰ ਸ਼ਾਮ ਛੇ ਵਜੇ ਤੋਂ ਦਸ ਵਜੇ ਤੱਕ ਗੁਰਮਤਿ ਸਮਾਗਮ ਹੋਵੇਗਾ ਜਿਸ ਵਿਚ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ, ਉੱਚ ਕੋਟਿ ਦੇ ਵਿਦਵਾਨ, ਅਤੇ ਹੋਰ ਰਾਗੀ ਜਥੇ ਗੁਰਮਤਿ ਵਿਚਾਰਾਂ ਨਾਲ ਸੰਗਤ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ।

No comments:

Post Top Ad

Your Ad Spot