ਗਿਆਨ ਅਤੇ ਸੋਚ ਦਾ ਘੇਰਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 October 2017

ਗਿਆਨ ਅਤੇ ਸੋਚ ਦਾ ਘੇਰਾ

ਪੜ੍ਹਾਈ ਲਿਖਾਈ ਅਤੇ ਗਿਆਨ ਆਪਣੇ ਸੋਚਣ ਦਾ ਘੇਰਾ ਵਿਸ਼ਾਲ ਬਣਾਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸਦਾ ਸੋਚਣ ਦਾ ਘੇਰਾ ਜਿਨ੍ਹਾਂ ਵਿਸ਼ਾਲ ਹੈ ਉਹ ਉਹਨਾਂ ਹੀ ਅਸਲ ਗਿਆਨੀ ਹੈ। ਇਹ ਗੱਲ ਬਿਲਕੁਲ ਸੱਚ ਵੀ ਹੈ। ਪਰ ਕੀ ਹਰ ਪੜ੍ਹਿਆ ਲਿਖਿਆ ਸੱਚਮੁੱਚ ਗਿਆਨੀ ਹੈ? ਕਿਸ ਦਾ ਸੋਚਣ ਦਾ ਘੇਰਾ ਵਿਸ਼ਾਲ ਹੈ ਅਤੇ ਕਿਸ ਦਾ ਸੋਚਣ ਦਾ ਘੇਰਾ ਵਿਸ਼ਾਲ ਨਹੀਂ ਹੈ, ਇਹ ਕਿੰਝ ਪਤਾ ਕੀਤਾ ਜਾਵੇ? ਕਿਉਂਕਿ ਜੇ ਸੋਚ ਦਾ ਘੇਰਾ ਦੇਖਣ ਦੀ ਸਹੀ ਸਮਰਥਾ ਆਵੇਗੀ ਤਾਂ ਹੀ ਤਾਂ ਪਤਾ ਚਲੇਗਾ ਕਿ ਸਹੀ ਗਿਆਨੀ ਕੌਣ ਹੈ। ਸੋਚ ਦਾ ਘੇਰਾ ਮਾਪਣ ਲਈ ਕੋਈ ਖਾਸ ਪੈਮਾਨਾ ਤਿਆਰ ਨਹੀਂ ਕੀਤਾ ਜਾ ਸਕਦਾ। ਜਿਸ ਇਨਸਾਨ ਦਾ ਖੁਦ ਦਾ ਸੋਚਣ ਦਾ ਘੇਰਾ ਬਹੁਤ ਵਿਸ਼ਾਲ ਹੈ, ਉਹੋ ਹੀ ਸਹੀ ਫੈਸਲਾ ਕਰ ਸਕਦਾ ਹੈ ਕਿ ਕਿਸ ਦਾ ਸੋਚਣ ਦਾ ਘੇਰਾ ਵਿਸ਼ਾਲ ਹੈ ਅਤੇ ਕਿਸ ਦਾ ਵਿਸ਼ਾਲ ਨਹੀਂ ਹੈ। ਪਰ ਇਥੇ ਇਕ ਉਦਾਹਰਣ ਦਿੱਤੀ ਜਾ ਸਕਦੀ ਹੈ, ਸੋਚ ਦਾ ਘੇਰਾ ਮਾਪਣ ਲਈ। ਇਹ ਉਦਾਹਰਣ ਜ਼ਿੰਦਗੀ ਦੇ ਇਕ ਕੌਣ ਨੂੰ ਦੇਖਣ ਦਾ ਘੇਰਾ ਦਾਰਸਾਏਗੀ। ਜੇ ਇਕ ਬੰਦਾ ਪਹਿਲਾਂ ਆਪਣੇ ਬਾਰੇ ਸੋਚਦਾ ਹੈ ਅਤੇ ਫਿਰ ਆਪਣੇ ਅਤੇ ਪਰਿਵਾਰ ਬਾਰੇ ਉਸਦੇ ਸੋਚਣ ਦਾ ਘੇਰਾ ਸਭ ਤੋਂ ਛੋਟਾ ਹੈ। ਜੇ ਬੰਦਾ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਬਾਰੇ ਸੋਚਦਾ ਹੈ ਅਤੇ ਫਿਰ ਆਪਣੇ ਪਿੰਡ ਯਾ ਸ਼ਹਿਰ ਬਾਰੇ, ਫਿਰ ਇਸਦਾ ਘੇਰਾ ਪਿਛਲੇ ਬੰਦੇ ਨਾਲੋਂ ਥੋੜਾ ਵੱਡਾ ਹੈ। ਜੇ ਬੰਦਾ ਪਹਿਲਾਂ ਪਿੰਡ ਯਾ ਸ਼ਹਿਰ ਬਾਰੇ ਸੋਚਦਾ ਹੈ ਅਤੇ ਬਾਅਦ ਵਿੱਚ ਸਟੇਟ ਬਾਰੇ, ਫਿਰ ਇਸਦਾ ਘੇਰਾ ਹੋਰ ਵੱਡਾ ਹੋ ਗਿਆ। ਜੇ ਬੰਦਾ ਪਹਿਲਾਂ ਸਟੇਟ ਬਾਰੇ ਸੋਚਦਾ ਹੈ ਅਤੇ ਫਿਰ ਭਾਰਤ ਬਾਰੇ, ਫਿਰ ਇਹ ਘੇਰਾ ਹੋਰ ਵੱਡਾ ਹੋ ਗਿਆ। ਜੇ ਬੰਦਾ ਪਹਿਲਾਂ ਭਾਰਤ ਬਾਰੇ ਸੋਚਦਾ ਹੈ ਫਿਰ ਦੁਨੀਆ ਬਾਰੇ, ਤਾਂ ਘੇਰਾ ਹੋਰ ਵੱਡਾ ਹੋ ਗਿਆ। ਜੇ ਬੰਦਾ ਪਹਿਲਾਂ ਇਨਸਾਨੀਅਤ ਬਾਰੇ ਸੋਚਦਾ ਹੈ, ਅਤੇ ਫਿਰ ਦੇਸ਼, ਸਟੇਟ, ਪਿੰਡ ਯਾ ਸ਼ਹਿਰ, ਪਰਿਵਾਰ ਅਤੇ ਆਪਣੇ ਬਾਰੇ ਸੋਚਦਾ ਹੈ, ਤਾਂ ਫਿਰ ਅਜਿਹੇ ਇਨਸਾਨ ਦਾ ਘੇਰਾ ਸਭ ਤੋਂ ਵੱਧ ਵਿਸ਼ਾਲ ਹੈ ਅਤੇ ਅਜਿਹਾ ਆਦਮੀ ਹੀ ਸਹੀ ਗਿਆਨੀ ਹੈ। ਬਾਕੀ ਸਭ ਲੋਕਾਂ ਨੇ ਕਿਤਾਬਾਂ ਤਾਂ ਚਾਰ ਜ਼ਰੂਰ ਪੜ੍ਹੀਆਂ ਹੋਣਗੀਆਂ, ਪਰ ਉਹ ਪੜ੍ਹ ਕੇ ਵੀ ਗਿਆਨ ਨੂੰ ਮਹਿਸੂਸ ਨਹੀਂ ਕਰ ਪਾਏ। ਇਸ ਪੈਮਾਨੀ ਰਾਹੀਂ ਅਸੀਂ ਇਹ ਜਾਣ ਸਕਦੇ ਹਾਂ ਕਿ ਸਾਡੀ ਸੋਚ ਦਾ ਘੇਰਾ ਕਿਥੇ ਜਿਹੇ ਖੜ੍ਹਾ ਹੈ।
-ਅਮਨਪ੍ਰੀਤ ਸਿੰਘ

No comments:

Post Top Ad

Your Ad Spot