ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫਰੈਂਡਰਜ ਪਾਰਟੀ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 26 October 2017

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਫਰੈਂਡਰਜ ਪਾਰਟੀ ਦਾ ਆਯੋਜਨ

ਤਲਵੰਡੀ ਸਾਬੋ, 26 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਤਲੰਵਡੀ ਸਾਬੋ ਦੇ ਅਪਲਾਈਡ ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਂਡਰਜ ਪਾਰਟੀ ਦਾ ਆਯੋਜਨ ਕੀਤਾ ਗਿਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਮੁੱਖ ਆਡੋਟੋਰੀਅਮ ਵਿੱਚ ਸੀਨੀਅਰ ਵਿਦਿਆਰਥੀਆਂ ਨੇ ਮਨਮੋਹਕ ਪੇਸ਼ਕਾਰੀਆਂ ਦੇ ਜ਼ਰੀਏ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਕੇ ਪ੍ਰੋਗਰਾਮ ਦੀ ਸ਼ੋਭਾ ਵਧਾਈ। ਡਾ. ਧੀਮਾਨ ਨੇ ਸਟਾਫ ਅਤੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਪੂਰੀ ਲਗਨ ਨਾਲ ਪੜ੍ਹਾਈ ਦੇ ਵਿੱਚ ਮਨ ਲਗਾਉਣ ਦੀ ਸਲਾਹ ਦਿੱਤੀ ਅਤੇ ਜਿੰਦਗੀ ਦੇ ਇਸ ਸੁਨਹਿਰੀ ਪੜ੍ਹਾਅ ਨੂੰ ਪੂਰੀ ਮਿਹਨਤ ਅਤੇ ਅਧਿਆਪਕਾਂ ਦੀ ਅਗਵਾਈ ਨਾਲ ਪੂਰਾ ਕਰਨ ਦੀ ਸਲਾਹ ਦਿੱਤੀ। ਉਨਾਂ ਕਿਹਾ ਕਿ ਪੜ੍ਹਾਈ ਲਿਖਾਈ ਤੋਂ ਇਲਾਵਾ ਹੋਰਨਾਂ ਸੂਖਮ ਕਲਾ ਗਤੀਵਿਧੀਆਂ 'ਚ ਭਾਗ ਲੈਣ ਨਾਲ ਵਿਦਿਆਰਥੀਆਂ ਦੇ ਵਿਅਕਤੀਤਵ 'ਚ ਨਿਖਾਰ ਆਉਂਦਾ ਹੈ ਤੇ ਉਹ ਚੰਗੇਰੇ ਨਾਗਰਿਕ ਬਣਦੇ ਹਨ। ਇੰਜੀਨੀਰਿੰਗ ਕਾਲਜ਼ ਦੇ ਡੀਨ ਡਾ. ਗੁਰਭਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਸ ਮੌਕੇ ਬਹੁਤ ਮਨਮੋਹਕ ਪੇਸ਼ਕਾਰੀਆਂ ਨੇ ਸਭ ਉਪਸਥਿਤ ਦਾ ਮਨ ਮੋਹਿਆ। ਰੈਂਪ ਮਾਡਲਿੰਗ, ਪਹਿਰਾਵੇ ਅਤੇ ਬੁੱਧੀਮਤਾ ਦੇ ਅਧਾਰ 'ਤੇ ਵਧੀਆ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏੇ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਅਤੇ ਡਾ ਜਗਪਾਲ ਸਿੰਘ (ਪ੍ਰੋ. ਵਾਈਸ ਚਾਂਸਲਰ) ਨੇ ਇਸ ਵਧੀਆ ਪ੍ਰੋਗਰਾਮ ਸਬੰਧੀ ਡਾ. ਬਰਾੜ,  ਡਾ. ਕੌਟਿਸ਼ ਅਤੇ ਸਟਾਫ ਦੇ ਵਧੀਆ ਆਯੋਜਨ ਦੀ ਸ਼ਲਾਘਾ ਕੀਤੀ ਅਤੇ ਨਵੇਂ ਵਿਦਿਆਰਥੀਆਂ ਦਾ ਯੂਨੀਵਰਸਿਟੀ ਵਿੱਚ ਸਵਾਗਤ ਕੀਤਾ।

No comments:

Post Top Ad

Your Ad Spot