ਦਾਣਾ ਮੰਡੀ ਵਿਚ ਸੈਕਟਰੀ ਸਿਨ੍ਹਾ ਨੇ ਜਿੰਮੀਦਾਰਾਂ ਦੀਆਂ ਸੁਣੀਆਂ ਮੁਸ਼ਕਿਲਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 October 2017

ਦਾਣਾ ਮੰਡੀ ਵਿਚ ਸੈਕਟਰੀ ਸਿਨ੍ਹਾ ਨੇ ਜਿੰਮੀਦਾਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਜੰਡਿਆਲਾ ਗੁਰੂ 17 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਦਾਣਾ ਮੰਡੀ ਵਿਖੇ ਪ੍ਰਿੰਸੀਪਲ ਸੈਕਟਰੀ ਪੰਜਾਬ ਸਰਕਾਰ ਅਤੇ ਸੈਕਟਰੀ ਫੂਡ ਕੇ ਏ ਪੀ ਸਿਨ੍ਹਾ ਨੇ ਦਾਣਾ ਮੰਡੀ ਜੰਡਿਆਲਾ ਗੁਰੂ ਦਾ ਦੌਰਾ ਕੀਤਾ ਅਤੇ ਜਿਮੀਦਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ, ਮੋਇਸਚਰ, ਤੋਲ ਚੈਕ ਕੀਤਾ ਅਤੇ ਦਾਣਾ ਮੰਡੀ 'ਚ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।ਇਸ ਮੌਕੇ ਕੇ ਏ ਪੀ ਸਿਨ੍ਹਾ ਦਾਣਾ ਮੰਡੀ ਵਿਖੇ ਜਿੰਮੀਦਾਰਾਂ ਦੀਆ ਝੋਨੇ ਦੀਆਂ ਢੇਰੀਆਂ ਤੇ ਗਏ ਤੇ ਉਥੇ ਤੋਲੇ ਨਮੀਂ ਚੈਕ ਕੀਤਾ ਤੇ ਸਰਕਾਰੀ ਖਰੀਦ ਵੀ ਕਰਵਾਈ।ਇਸ ਮਕੇ ਉਨ੍ਹਾਂ ਜਿੰਮੀਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ 'ਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਜਿੰਮੀਦਾਰਾਂ ਨੂੰ ਕਿਸੇ ਤਰ੍ਹਾਂ ਦੀ ਵੀ ਮੁਸ਼ਕਿਲ ਨਾ ਆਉਣ ਲਈ ਹਦਾਇਤਾਂ ਜਾਰੀ ਕੀਤੀਆਂ।ਸਿਨ੍ਹਾ ਨੇ  ਡੀਐਮ, ਡੀ ਐਫ ਐਸ ਸੀ ਨੂੰ ਬਾਰਦਾਨੇ ਦੀ ਕਮੀ ਨਾ ਆਉਣ ਦੇਣ, ਢਿੱਲੀ ਚੱਲ ਰਹੀ ਲਿਫਟਿੰਗ ਨੂੰ ਤੇਜ ਕਰਨ ਅਤੇ ਪੇਮੈਂਟ ਸਮੇਂ ਸਿਰ ਕਰਨ ਲਈ ਹਦਾਇਤਾਂ ਦਿੱਤੀਆਂ।ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਰਮਨਦੀਪ ਸਿੰਘ ਥਿੰਦ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੰਡੀ 'ਚ ਸਰਕਾਰੀ ਖਰੀਦ ਏਜੰਸੀਆਂ ਅਤੇ ਪ੍ਰਾਈਵੇਟ ਖ੍ਰੀਦਦਾਰਾਂ ਦਾ ਖਰੀਦ ਦਾ ਸਮਾਂ ਵੱਖੋ-ਵੱਖਰਾ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਏਜੰਸੀ ਪਨਗ੍ਰੇਨ ਨੇ 3 ਲੱਖ 93 ਹਜਾਰ 410 ਕਇੰਟਲ,ਮਾਰਕਫੈਂਡ ਨੇ 36 ਹਜਾਰ 50 ਕੁਇੰਟਲ,ਪਨਸਪ ਨੇ 43 ਹਜਾਰ 800 ਕੁਇੰਟਲ, ਵੇਅਰ ਹਾਊਸ ਨੇ 94 ਹਜਾਰ 170 ਕੁਇੰਟਲ ਤੇ ਪੰਜਾਬ ਐਗਰੋਂ ਨੇ 40 ਹਜਾਰ 930 ਕੁਇੰਟਲ ਝੇਨੇ ਦੀ ਖਰੀਦ ਦਾਣਾ ਮੰਡੀ ਜੰਡਿਆਲਾ ਗੁਰੂ(ਗਹਿਰੀ ਮੰਡੀ) 'ਚੋਂ ਕੀਤੀ ਹੈ।ਇਸ ਮੌਕੇ ਸੋਨਾ ਥਿੰਦ ਡਿਪਟੀ ਡਾਇਰੈਕਟਰ, ਡੀ ਐਫ ਐਸ ਸੀ ਅੰਮ੍ਰਿਤਸਰ ਅੰਮ੍ਰਿਤਪਾਲ ਸਿੰਘ, ਵਿਪਨ ਸ਼ਰਮਾ, ਇੰਸਪੈਕਟਰ ਗੁਰਜਿੰਦਰ ਸਿੰਘ, ਸੁਖਜਿੰਦਰ ਸਿੰਘ ਇੰਸਪੈਕਟਰ ਮਾਰਕਫੈਡ, ਪਵਨਪ੍ਰੀਤ ਸਿੰਘ ਇੰਸਪੈਕਟਰ, ਕੁਲਬੀਰ ਸਿੰਘ ਮੰਡੀ ਸੁਪਰਵਾਈਜਰ, ਸੁਖਬੀਰ ਸਿੰਘ ਸੁਪਰਵਾਈਜਰ, ਭਗਵੰਤਜੀਤ ਸਿੰਘ ਮੰਡੀ ਸੁਪਰਵਾਈਜਰ, ਹਰਪ੍ਰੀਤ ਸਿੰਘ, ਕਰਨਬੀਰ ਸਿੰਘ, ਬਲਵਿੰਦਰ ਸਿੰਘ, ਯੋਗੇਸ਼ ਕੁਮਾਰ  ਆਦਿ ਹਾਜਿਰ ਸਨ।

No comments:

Post Top Ad

Your Ad Spot