ਪ੍ਰਵਾਸੀ ਭਾਰਤੀ ਦਿੱਲੀ ਦੇ ਹਵਾਈ ਅੱਡੇ ਨਾਲੋਂ ਅੰਮਿ੍ਰਤਸਰ ਆਉਣ ਨੂੰ ਦਿੰਦੇ ਹਨ ਵੱਧ ਤਰਜੀਹ-ਔਜਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 15 October 2017

ਪ੍ਰਵਾਸੀ ਭਾਰਤੀ ਦਿੱਲੀ ਦੇ ਹਵਾਈ ਅੱਡੇ ਨਾਲੋਂ ਅੰਮਿ੍ਰਤਸਰ ਆਉਣ ਨੂੰ ਦਿੰਦੇ ਹਨ ਵੱਧ ਤਰਜੀਹ-ਔਜਲਾ

  • ਕੈਨੇਡਾ ਰਹਿੰਦੇ ਭਾਰਤੀ ਅੰਮਿ੍ਰਤਸਰ-ਕੈਨੇਡਾ ਸਿੱਧੀ ਉਡਾਨ ਲਈ ਕਰ ਰਹੇ ਹਨ ਹੀਲਾ
  • ਅੰਮਿ੍ਰਤਸਰ ਹਵਾਈ ਅੱਡੇ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ-ਔਜਲਾ
ਅੰਮਿ੍ਰਤਸਰ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ।
ਜੰਡਿਆਲਾ ਗੁਰੂ 15 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਹਾਲ ਹੀ ਵਿਚ ਕੈਨੇਡਾ ਤੇ ਅਮਰੀਕਾ ਦਾ ਦੌਰਾ ਕਰਕੇ ਪਰਤੇ ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ, ਜਿੰਨਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਹੈ, ਦਿੱਲੀ ਦੇ ਹਵਾਈ ਅੱਡੇ ’ਤੇ ਉਤਰਨ ਨਾਲੋਂ ਅੰਮਿ੍ਰਤਸਰ ਆਉਣ ਨੂੰ ਵੱਧ ਤਰਜੀਹ ਦਿੰਦੇ ਹਨ, ਬਸ਼ਰਤੇ ਕਿ ਉਨਾਂ ਨੂੰ ਇੱਥੇ ਆਉਣ ਲਈ ਸਿੱਧੀ ਉਡਾਨ ਮਿਲੇ। ਅੱਜ ਹਵਾਈ ਅੱਡੇ ਵਿਖੇ ਅੰਮਿ੍ਰਤਸਰ ਵਿਕਾਸ ਮੰਚ ਵੱਲੋਂ ਯਾਤਰੂਆਂ ਦੀ ਸੁਰੱਖਿਆ ਅਤੇ ਹਵਾਈ ਅੱਡੇ ਦੀ ਤਰੱਕੀ ਲਈ ਗੁਰਦੁਆਰਾ ਬਾਬ ਜਵੰਦ ਸਿੰਘ ਵਿਖੇ ਕਰਵਾਏ ਗਏ ਅਖੰਡ ਪਾਠ ਦੇ ਭੋਗ ਵਿਚ ਸ਼ਾਮਿਲ ਹੋਣ ਆਏ ਸ. ਔਜਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਿਛਲੇ ਸਾਲ ਹਰਿਆਣਾ ਦੇ ਮੂਰਥਲ ਇਲਾਕੇ ਵਿਚ ਉਥੋਂ ਦੇ ਲੋਕਾਂ ਵੱਲੋਂ ਰਾਹਗੀਰਾਂ ਨਾਲ ਕੀਤੇ ਗਏ ਵਤੀਰੇ ਤੋਂ ਹਰ ਪ੍ਰਵਾਸੀ ਦੁਖੀ ਹੈ ਅਤੇ ਉਹ ਚਾਹੁੰਦੇ ਹਨ ਕਿ ਅਸੀਂ ਦਿੱਲੀ ਦੇ ਹਵਾਈ ਅੱਡੇ ’ਤੇ ਨਾ ਆ ਕੇ ਸ੍ਰੀ ਗੁਰੂ ਰਾਮ ਦਾਸ ਜੀ ਦੀ ਨਗਰੀ ਅੰਮਿ੍ਰਤਸਰ ਵਿਚ ਉਤਰੀਏ ਅਤੇ ਇਥੋਂ ਹੀ ਵਾਪਸ ਜਾਈਏ, ਪਰ ਕੇਂਦਰ ਸਰਕਾਰ ਅੰਮਿ੍ਰਤਸਰ ਨਾਲ ਮਤਰਈ ਮਾਂ ਵਰਗਾ ਵਿਹਾਰ ਕਰ ਰਹੀ ਹੈ ਅਤੇ ਇਸ ਹਵਾਈ ਅੱਡੇ ਨੂੰ ਅੱਗੇ ਵਧਾਉਣ ਲਈ ਸੰਜੀਦਾ ਨਹੀਂ ਹੈ। ਅੰਮਿ੍ਰਤਸਰ ਦੇ ਵਿਕਾਸ ਅਤੇ ਲੋਕਾਂ ਦੀ ਸਹੂਲਤ ਲਈ ਕੇਂਦਰ ਸਰਕਾਰ ਤੱਕ ਇਸ ਹਵਾਈ ਅੱਡੇ ਦੀ ਬਿਹਤਰੀ ਲਈ ਅਵਾਜ਼ ਉਠਾਉਣ ਦਾ ਭਰੋਸਾ ਦਿੰਦੇ ਸ. ਔਜਲਾ ਨੇ ਕਿਹਾ ਕਿ ਜੇਕਰ ਇਥੋਂ ਕੈਨੇਡਾ, ਆਸਟੇਰਲੀਆ, ਇੰਗਲੈਂਡ ਅਤੇ ਅਮਰੀਕਾ ਆਦਿ ਲਈ ਉਡਾਨਾਂ ਸ਼ੁਰੂ ਕਰ ਦਿੱਤੀਆਂ ਜਾਣ, ਤਾਂ ਸਾਰੇ ਪੰਜਾਬੀ ਇਥੇ ਆਉਣ ਨੂੰ ਤਰਜੀਹ ਦੇਣਗੇ।
ਉਨਾਂ ਕਿਹਾ ਕਿ ਸ੍ਰੀ  ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਦੀ ਸਹੂਲਤ ਲਈ ਅੰਮਿ੍ਰਤਸਰ-ਨਾਦੇੜ ਉਡਾਨ ਇਸ ਇਲਾਕੇ ਦੀ ਵੱਡੀ ਮੰਗ ਹੈ ਅਤੇ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅੰਮਿ੍ਰਤਸਰ ਹਵਾਈ ਅੱਡੇ ’ਤੇ ਸੰਘਣੀ ਧੁੰਦ ਵਿਚ ਜਹਾਜ਼ ਉਤਾਰਨ ਦੀ ਵਿਵਸਥਾ ਹੋ ਚੁੱਕੀ ਹੈ, ਪਰ ਇਸ ਦੀ ਵਰਤੋਂ ਲਈ ਨਵੀਂ ਤਕਨੀਕ ਵਾਲੇ ਜਹਾਜ਼ ਆਉਣ ਤਾਂ ਹੀ ਇਸ ਤਕਨੀਕ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਉਨਾਂ ਕਿਹਾ ਕਿ ਛੇਤੀ ਹੀ ਇੱਥੇ ਮਲਟੀ ਲੈਵਲ ਪਾਰਕਿੰਗ, ਨਵੀਆਂ ਕਨਵੇਅਰ ਬੈਲਟ, ਬਿ੍ਰਜ ਆਦਿ ਬਣਨ ਦਾ ਪ੍ਰਸਤਾਵ ਬਣਾਇਆ ਗਿਆ ਹੈ, ਪਰ ਇਸ ਦਾ ਲਾਭ ਤਾਂ ਹੀ ਹੋ ਸਕਦਾ ਹੈ, ਜੇਕਰ ਵਿਦੇਸ਼ਾਂ ਤੋਂ ਸਿੱਧੀਆਂ ਉਡਾਨਾਂ ਇੱਥੇ ਆਉਣ। ਅੱਜ ਇਸ ਮੌਕੇ ਵਾਇਸ ਆਫ ਅੰਮਿ੍ਰਤਸਰ, ਮਿਸ਼ਨ ਅਗਾਜ਼, ਅੰਮਿ੍ਰਤਸਰ ਵਿਕਾਸ ਮੰਚ, ਸਰਬਤ ਦਾ ਭਲਾ ਟਰੱਸਟ, ਸਾਂਝੀ ਛਾਂ ਫਾਉਡੇਸ਼ਨ ਦੇ ਪ੍ਰਤੀਨਿਧੀ ਵੀ ਹਾਜ਼ਰ ਸਨ। ਲੋਕ ਸਭਾ ਮੈਂਬਰ ਸ. ਗੁਰਜੀਤ ਸਿੰਘ ਔਜਲਾ ਨੇ ਸ਼ੁਨੀਲ ਕੁਮਾਰ ਜਾਖੜ ਜੀ ਨੂੰ ਗੁਰਦਾਸਪੁਰ ਤੋਂ ਜਿੱਤਣ ਦੀ ਵਣਾਈ  ਦਿੱਤੀ।

No comments:

Post Top Ad

Your Ad Spot