ਜੰਡਿਆਲਾ ਗੁਰੂ ਵਿਖੇ ਦੋ ਗਰੁੱਪਾ ਚ ਅੰਧਾ ਧੁੰਦ ਗੋਲੀਆਂ ਚੱਲੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 13 October 2017

ਜੰਡਿਆਲਾ ਗੁਰੂ ਵਿਖੇ ਦੋ ਗਰੁੱਪਾ ਚ ਅੰਧਾ ਧੁੰਦ ਗੋਲੀਆਂ ਚੱਲੀਆਂ

ਜੰਡਿਆਲਾ ਗੁਰੂ 13 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਜੰਡਿਆਲਾ ਗੁਰੂ ਵਿਖੇ ਪਿੰਡ ਦੇਵੀਦਾਸਪੁਰਾ ਮੌੜ ਨਜ਼ਦੀਕ ਅੱਜ ਗੈਗਸਟਰਾਂ ਦਰਿਮਾਨ ਆਪਸੀ ਗੋਲੀਆਂ ਚਲਾਏ ਜਾਣ ਦਾ ਕਥਿਤ ਸਮਾਚਾਰ ਹੋਇਆ ਹੈ!  ਨੇੜੇ ਦੋ ਗਰੁੱਪਾ ਚ, ਦੁਪਹਿਰ ਵੇਲੇ ਅੰਧਾ ਧੁੰਦ ਗੋਲੀਆਂ ਚੱਲੀਆਂ! ਇਸ ਮੌਕੇ ਇਕ ਵਿਅਕਤੀ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਵਿਅਕਤੀ ਜੰਡਿਆਲਾ ਵਾਲੇ ਪਾਸਿੳਂ ਆ ਰਹੇ ਸਨ! ਦੂਸਰੇ ਪਾਸਿੳਂ ਕਾਰ ਸਵਾਰ ਜਲੰਧਰ ਵਾਲੇ ਪਾਸਿੳਂ ਆਏ ਤੇ ਮੋਟਰਸਾਇਕਲ ਸਵਾਰਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ! ਕਾਰ ਸਵਾਰ ਇਕ ਵਿਅਕਤੀ ਦੇ ਦੋਹਾਂ ਹੱਥ ਵਿੱਚ ਪਿਸਤੌਲ ਸਨ! ਉਧਰ ਦੂਸਰੇ ਪਾਸਿੳਂ  ਮੋਟਰਸਾਈਕਲ ਸਵਾਰਾਂ ਨੇ ਵੀ ਜਵਾਬੀ ਫਾਇਰਿੰਗ ਕੀਤੀ! ਕਰੀਬ ਦੋ ਤਿੰਨ ਮਿੰਟ ਚੱਲੀ! ਡੀ.ਐਸ.ਪੀ.ਜੰਡਿਆਲਾ ਗੁਰੂ ਗੁਰਪ੍ਤਾਪ ਸਿੰਘ ਸਹੋਤਾ ਤੇ ਐਸ ਐਚ ੳ ਹਰਪਾਲ ਸਿੰਘ ਪੁੱਜੇ ਪਰ ਹਮਲਾਵਰ ਫਰਾਰ ਹੋ ਗਏ ਹਨ ਕਿਸੇ ਦੇ ਵੀ ਜ਼ਖਮੀ ਹੋਣ ਦਾ ਸਮਾਚਾਰ ਨਹੀਂ!ਡੀ ਐਸ ਪੀ ਸਹੋਤਾ ਨੇ ਦੱਸਿਆ ਕਿ ਜਲਦੀ ਹੀ ਗੋਲੀਕਾਂਡ ਵਿੱਚ ਸ਼ਾਮਲ ਲੋਕਾਂ ਨੂੰ ਸਲਾਖਾਂ ਪਿੱਛੇ ਕੀਤਾ ਜਾਵੇਗਾ!

No comments:

Post Top Ad

Your Ad Spot