ਪੰਜਾਬ ਸਰਕਾਰ ਵਲੋਂ ਬਿਜਲੀ ਰੇਟਾਂ ਚ ਕੀਤੇ ਵਾਧੇ ਦੀ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੀਤੀ ਸਖ਼ਤ ਸ਼ਬਦਾਂ ਚ ਨਿਖੇਧੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 24 October 2017

ਪੰਜਾਬ ਸਰਕਾਰ ਵਲੋਂ ਬਿਜਲੀ ਰੇਟਾਂ ਚ ਕੀਤੇ ਵਾਧੇ ਦੀ ਹਲਕਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਕੀਤੀ ਸਖ਼ਤ ਸ਼ਬਦਾਂ ਚ ਨਿਖੇਧੀ

ਕਿਹਾ ਕੈਪਟਨ ਸਰਕਾਰ ਲੋਕ ਹਿਤਾਂ ਨੂੰ ਛੱਡ ਕੇ ਵਪਾਰ ਕਰਨ ਲੱਗੀ
ਤਲਵੰਡੀ ਸਾਬੋ, 24 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਆਮ ਆਦਮੀ ਪਾਰਟੀ ਪੰਜਾਬ ਦੀ ਮਹਿਲਾ ਵਿੰਗ ਦੀ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਪੰਜਾਬ ਸਰਕਾਰ ਵੱਲੋਂ ਲਏ ਗਏ ਉਸ ਫੈਸਲੇ ਦੀ ਸਖਤਾਂ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ, ਜਿਸ ਤਹਿਤ ਪੰਜਾਬ ਵਿਚ ਬਿਜਲੀ ਦੇ ਰੇਟਾਂ ਵਿਚ ਇੱਕ ਅਪ੍ਰੈਲ 2017 ਤੋਂ 9.33 ਫੀਸਦੀ ਦਾ ਵਾਧਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਪੰਜਾਬ ਦੇ ਲੋਕਾਂ 'ਤੇ ਵਾਧੂ ਆਰਥਿਕ ਬੋਝ ਪਵੇਗਾ।
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਲੋਕ ਤਾਂ ਪਹਿਲਾਂ ਹੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਏ ਗਏ ਲੋਕ ਵਿਰੋਧੀ ਫੈਸਲਿਆਂ ਤੋਂ ਔਖੇ ਹਨ ਤੇ ਲਗਦਾ ਹੈ ਕਿ ਹੁਣ ਪੰਜਾਬ ਦੀ ਕੈਪਟਨ ਸਰਕਾਰ ਵੀ ਮੋਦੀ ਸਰਕਾਰ ਨਾਲ ਮੁਕਾਬਲਾ ਕਰ ਰਹੀ ਹੈ ਕਿ ਕੌਣ ਸਭ ਤੋਂ ਵੱਧ ਲੋਕ ਵਿਰੋਧੀ ਨੀਤੀਆਂ ਅਪਣਾਉਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਸਰਕਾਰ ਨੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫੈਸਲਾ ਲੈ ਕਿ  ਲੋਕਾਂ ਨੂੰ ਗੁਰਦਾਸਪੁਰ ਚੋਣ ਜਿੱਤਣ ਦਾ ਤੋਹਫਾ ਦਿੱਤਾ ਸੀ ਤੇ ਹੁਣ ਬਿਜਲੀ ਦੇ ਰੇਟ ਵਧਾ ਕਿ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। ਉਨਾਂ ਅੱਗੇ ਕਿਹਾ ਕਿ ਲਗਦਾ ਹੈ ਕਿ ਹੁਣ ਸਰਕਾਰ ਲੋਕਾਂ ਹਿੱਤਾਂ ਦੇ ਕੰਮ ਛੱਡਕੇ ਵਪਾਰ ਕਰਨ ਲੱਗ ਪਈ ਹੈ ਤੇ ਇਸੇ ਕਰਕੇ ਨੁਕਸਾਨ ਦੇ ਨਾਂ 'ਤੇ ਕਦੇ ਸਕੂਲ ਬੰਦ ਕਰ ਰਹੀ ਹੈ ਤੇ ਕਦੇ ਟੈਕਸਾਂ ਦਾ ਵਾਧੂ ਬੋਝ ਜਨਤਾ 'ਤੇ ਪਾ ਰਹੀ ਹੈ।
ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਵਾਧੇ ਨੂੰ ਤੁਰੰਤ ਵਾਪਸ ਲਵੇ ਤਾਂ ਜੋ ਪਹਿਲਾਂ ਹੀ ਮੰਦਹਾਲੀ ਦਾ ਸ਼ਿਕਾਰ ਲੋਕ ਇਸ ਨਵੇਂ ਬੋਝ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੀ ਸਰਕਾਰ ਬਣਾ ਕੇ ਪਛਤਾ ਰਹੇ ਹਨ ਕਿਉਂਕਿ ਪੰਜਾਬੀਆਂ ਨੂੰ ਕੈਪਟਨ ਸਰਕਾਰ ਤੋਂ ਬਹੁਤ ਉਮੀਦਾਂ ਸਨ ਪਰ ਕੈਪਟਨ ਸਰਕਾਰ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹਨ ਅਤੇ ਆਪਣੇ ਹਰ ਚੋਣਵੀਂ ਵਾਅਦੇ ਤੋਂ ਇਹ ਕਹਿ ਕਿ ਮੁਨਕਰ ਹੋ ਰਹੀ ਹੈ ਕਿ  ਕਿ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਕੁੱਝ ਸਿੱਖਣਾ ਚਾਹੀਦਾ ਹੈ, ਜੋ ਲੋਕਾਂ ਨੂੰ ਪੂਰੀਆਂ ਸਹੂਲਤਾਂ ਦੇ ਰਹੀ ਹੈ ਪਰ ਉਨ੍ਹਾਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਮੁਫਤ ਸਿਹਤ ਸਹੂਲਤਾਂ, ਮੁਫਤ ਪਾਣੀ, ਵਰਲਡ ਕਲਾਸ ਸਿੱਖਿਆ ਸਹੂਲਤ ਦੇ ਰਹੀ ਹੈ। ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਬਿਜਲੀ ਦੇ ਭਾਅ ਅੱਧੇ ਕੀਤੇ ਤੇ ਪਿਛਲੇ ਤਿੰਨ ਸਾਲਾਂ ਵਿੱਚ ਇੱਕ ਵਾਰ ਵੀ ਬਿਜਲੀ ਦੇ ਰੇਟ ਵਧਣ ਨਹੀਂ ਦਿੱਤੇ। ਅੱਜ ਦਿੱਲੀ ਵਿੱਚ ਭਾਰਤ ਦੇ ਸਾਰੇ ਸੂਬਿਆਂ ਤੋਂ ਸਸਤੀ ਬਿਜਲੀ ਹੈ ਬਲਕਿ ਦਿੱਲੀ ਦਾ ਬਜਟ ਦੀ 24000 ਤੋਂ 50000 ਕਰੋੜ ਤੱਕ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕ ਹਿਤੈਸ਼ੀ ਕੰਮ ਕਰਨ ਦੀ ਨੀਅਤ ਚਾਹੀਦੀ ਹੈ ਜੋ ਕਿ ਕੈਪਟਨ ਸਰਕਾਰ ਕੋਲ ਨਹੀਂ ਹੈ।
ਅਖੀਰ ਵਿੱਚ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਂਗਰਸ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ 'ਤੇ ਚੁੱਪ ਨਹੀਂ ਬੈਠੇਗੀ ਸਗੋਂ ਲੋਕਾਂ ਨੂੰ ਨਾਲ ਲੈ ਕਿ ਸੰਘਰਸ਼ ਕਰੇਗੀ ਤੇ ਸਰਕਾਰ ਨੂੰ ਵਿਧਾਨ ਸਭਾ ਵਿੱਚ ਘੇਰੇਗੀ ਵੀ।

No comments:

Post Top Ad

Your Ad Spot