ਇਮਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚਰਚਿਤ 80 ਕਰੋੜ ਦੇ ਘੁਟਾਲੇ ਦਾ ਮਾਮਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 29 October 2017

ਇਮਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਚਰਚਿਤ 80 ਕਰੋੜ ਦੇ ਘੁਟਾਲੇ ਦਾ ਮਾਮਲਾ

  • ਅਜੇ ਸ਼ੁਰੂਆਤ ਹੈ, ਘੁਟਾਲੇ ਦੀਆਂ ਹੋਰ ਪਰਤਾਂ ਖੁੱਲ੍ਹਣੀਆਂ ਅਜੇ ਬਾਕੀ ਹਨ-ਸਿੱਧੂ
  • ਜੁੰਮੇਵਾਰ ਨੇਤਾ ਤੇ ਅਧਿਕਾਰੀ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ-ਸਿੱਧੂ
  • 37 ਕਰੋੜ ਤੋਂ ਵੱਧ ਗਬਨ ਦਾ ਮਾਮਲਾ ਸਾਹਮਣੇ ਆਇਆ
  • ਐਸ ਐਸ ਸ੍ਰੀਵਾਸਤਾ ਵੱਖ ਵੱਖ ਖਾਤਿਆਂ ਰਾਹੀ ਕਢਵਾਏ ਪੈਸੇ ਦੀਆਂ ਜਾਇਦਾਦਾਂ ਖਰੀਦੀਆਂ ਗਈਆ
ਅੰਮ੍ਰਿਤਸਰ 28 ਅਕਤੂਬਰ (ਕਵਲਜੀਤ ਸਿੰਘ ਲਾਡੀ)- ਇਮਪੂਰਵਮੈਂਟ ਟਰੱਸਟ ਅੰਮ੍ਰਿਤਸਰ ਦੇ ਚਰਚਿਤ 80 ਕਰੋੜ ਦੇ ਘੁਟਾਲੇ ਸਬੰਧੀ ਅੱਜ ਇੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪੁਲਿਸ ਕਮਿਸ਼ਨਰ ਐਸ ਐਸ ਸ੍ਰੀਵਾਸਤਵਾ ਅਤੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਪੁਲਿਸ ਪੜਤਾਲ ਦੌਰਾਨ ਨਗਰ ਸੁਧਾਰ ਟਰੱਸਟ ਦੇ ਡੀ ਸੀ ਐਫ ਏ ਦਮਨ ਭੱਲਾ ਉਰਫ ਲੱਕੀ ਮੁੱਖ ਦੋਸ਼ੀ ਪਾਸੋਂ 37 ਕਰੋੜ 18 ਲੱਖ 76 ਹਜ਼ਾਰ 622 ਰੁਪੈ ਦਾ ਘੁਟਾਲਾ ਸਾਹਮਣੇ ਆਇਆ ਹੈ। ਕਥਿਤ ਦੋਸ਼ੀ ਭੱਲਾ ਨੇ ਇਸ ਘੁਟਾਲੇ ਦੇ ਰੁਪਈਆ ਨਾਲ ਸ਼ਹਿਰ 'ਚ ਵੱਖ ਵੱਖ ਥਾਵਾਂ ਤੇ ਮਹਿੰਗੀਆਂ ਜਾਇਦਾਦਾਂ ਖਰੀਦੀਆਂ ਹਨ। ਹੁਣ ਤੱਕ ਪੰਜ ਇਸ ਤਰ੍ਹਾਂ ਦੀਆਂ ਪ੍ਰਾਪਰਟੀਆਂ ਬਾਰੇ ਕਥਿਤ ਦੋਸ਼ੀ ਨੇ ਪੁਲਿਸ ਨੂੰ ਪੁੱਛਗਿਛ ਦੌਰਾਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਜਾਇਦਾਦਾਂ ਨੂੰ ਸੀਲ ਕਰਨ ਲਈ ਕਾਰਵਾਈ ਆਰੰਭ ਹੋ ਗਈ ਹੈ ਤਾਂ ਜੋ ਕੀਤੇ ਗਏ ਘੁਟਾਲੇ ਦੇ ਪੈਸੇ ਦੀ ਰਿਕਵਰੀ ਕੀਤੀ ਜਾ ਸਕੇ। ਸ੍ਰ ਸਿੱਧੂ ਨੇ ਕਿਹਾ ਕਿ ਇਸ ਸੰਗੀਨ ਅਪਰਾਧ ਲਈ ਜੁੰਮੇਵਾਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆਂ ਨਹੀਂ ਜਾਵੇਗਾ। ਕਾਨੂੰਨ ਮੁਤਾਬਕ ਮਾਣਯੋਗ ਅਦਾਲਤਾਂ 'ਚ ਇਸ ਕੇਸ ਦੀ ਪੈਰਵੀ ਮਜ਼ਬੂਤੀ ਨਾਲ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸ੍ਰ ਸਿੱਧੂ ਨੇ ਕਿਹਾ ਕਿ ਜਨਤਕ ਜਾਇਦਾਦਾਂ ਦੀ ਹਿਫਾਜ਼ਤ ਕਰਨੀ ਸਰਕਾਰਾਂ ਤੇ ਸਬੰਧਤ ਅਧਿਕਾਰੀਆਂ ਦੀ ਮੁੱਖ ਜੁੰਮੇਵਾਰੀ ਹੈ। ਕਾਨੂੰਨ ਤੋਂ ਉਪਰ ਕੋਈ ਵੀ ਨਹੀਂ ਹੈ। ਸ੍ਰ ਸਿੱਧੂ ਨੇ ਕਿਹਾ ਕਿ ਇਹ ਤਾਂ ਅਜੇ ਸ਼ੁਰੂਆਤ ਹੈ, ਇਸ ਘੁਟਾਲੇ ਦੀਆਂ ਹੋਰ ਪਰਤਾਂ ਖੁੱਲ੍ਹਣੀਆਂ ਅਜੇ ਬਾਕੀ ਹਨ। ਇਸ ਘੁਟਾਲੇ ਦਾ ਦੋਸ਼ੀ ਭਾਵੇਂ ਕੋਈ ਵੀ ਹੋਵੇ ਭਾਵੇਂ ਉਹ ਨੇਤਾ ਹੈ ਅਤੇ ਭਾਵੇਂ ਅਫਸਰ ਬਖਸ਼ਿਆ ਨਹੀਂ ਜਾਵੇਗਾ। ਜਿੰਨ੍ਹਾਂ ਨੇ ਵੀ ਲੋਕਾਂ ਦੇ ਖੂਨ ਪਸੀਨੇ ਅਤੇ ਜਨਤਾ ਦੇ ਪੈਸੇ 'ਤੇ ਕਬਜ਼ਾ ਕੀਤਾ ਹੈ, ਉਨ੍ਹਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ। ਸਿੱਧੂ ਨੇ ਕਿਹਾ ਕਿ ਇਸ ਘੁਟਾਲੇ ਦੀ ਜਾਂਚ ਵਿਚ ਕੁਝ ਵੱਡੇ ਨਾਮ ਸਾਹਮਣੇ ਆਏ ਹਨ ਜੋ ਜਲਦੀ ਜਨਤਕ ਹੋਣਗੇ। ਪੁਲਿਸ ਕਮਿਸ਼ਨਰ ਮੁਤਾਬਕ ਦਮਨ ਭੱਲਾ ਦਾ ਰਿਮਾਂਡ ਖਤਮ ਹੋਣ ਤੇ ਅੱਜ ਫਿਰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਪਰ ਅਦਾਲਤ ਨੇ ਕਥਿਤ ਦੋਸ਼ੀ ਦਮਨ ਭੱਲਾ ਦਾ ਤਿੰਨ ਦਿਨ ਦਾ ਰਿਮਾਂਡ ਹੋਰ ਦੇ ਦਿੱਤਾ ਅਤੇ 30 ਅਕਤੂਬਰ ਨੂੰ ਪੇਸ਼ ਕਰਨ ਲਈ ਕਿਹਾ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਨਗਰ ਸੁਧਾਰ ਟਰੱਸਟ ਦੇ ਖਾਤਿਆਂ 'ਚ ਪਏ ਰੁਪਈਆ ਤੇ ਜੋ ਵਿਆਜ ਲੱਗਦਾ ਸੀ ਉਸ ਦਾ ਆਡਿਟ ਵੀ ਦਮਨ ਭੱਲਾ ਆਪਣੇ ਖਾਤਿਆਂ 'ਚ ਪਵਾ ਲੈਦਾ ਸੀ ਅਤੇ ਇਸ ਦੌਰਾਨ ਸੰਜੇ ਕਪੂਰ ਨੂੰ ਵੀ ਮੋਟੀ ਕਮਿਸ਼ਨ ਮਿਲਦੀ ਸੀ। ਸੀ ਏ ਸੰਜੇ ਕਪੂਰ ਵਿਆਜ ਦੇ ਪੈਸਿਆ ਬਾਰੇ ਇਨਕਮ ਟੈਕਸ ਵਿਭਾਗ ਨੂੰ ਜਾਣਕਾਰੀ ਨਹੀਂ ਦਿੰਦਾ ਸੀ। ਪੁਲਿਸ ਅਨੁਸਾਰ ਵੱਖ ਵੱਖ ਬੈਂਕਾਂ ਦੇ ਖਾਤਿਆਂ 'ਚ ਕਢਵਾਏ ਗਏ ਪੈਸਿਆ ਦੀ ਸੂਚੀ : ਖਾਤਾ ਨੰਬਰ 50100028499581 ਤੋਂ ਈ ਓ ਅਰਵਿੰਦ ਸ਼ਰਮਾ ਨੇ ਖਾਤਾ ਖੁਲਵਾਇਅ ਸੀ। ਇਸ 'ਚ ਦਮਨ ਭੱਲਾ ਨੇ ਕੁੱਲ 25 ਕਰੋੜ 85 ਲੱਖ 42 ਹਜ਼ਾਰ 842 ਰੁਪੈ ਕਢਵਾਏ ਸਨ। ਇਸੇ ਤਰ੍ਹਾਂ ਖਾਤਾ ਨੰਬਰ 10908334 ਦੇ ਡੀ ਡੀ ਬਣਾ ਕੇ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਦੇ ਨਾਂਅ ਤੇ ਡੀ ਡੀ ਬਣਾ ਕੇ 14 ਲੱਖ ਕਢਵਾਏ ਗਏ। ਖਾਤਾ ਨੰਬਰ 140714500003 ਈ ਓ ਗੁਰਨਾਮ ਸਿੰਘ ਨੇ ਖੁਲਵਾਇਆ ਸੀ। ਇਸ ਖਾਤੇ 'ਚ ਕੁੱਲ 1 ਕਰੋੜ 4 ਲੱਖ ਰੁਪੈ ਕਢਵਾਏ ਗਏ ਸੀ। ਹੁਣ ਇਹ ਖਾਤਾ ਬੰਦ ਹੈ। ਖਾਤਾ ਨੰਬਰ 5010014091840 ਈ ਓ ਦਿਆਲ ਚੰਦ ਗਰਗ ਨੇ ਖੁਲਵਾਇਆ ਸੀ। ਇਹ ਖਾਤਾ ਚਾਲੂ ਹੈ ਅਤੇ ਇਸ 'ਚ 77 ਲੱਖ 63 ਹਜ਼ਾਰ 220 ਰੁਪੈ ਅਜੇ ਵੀ ਬਕਾਇਆ ਹੈ। ਖਾਤਾ ਨੰਬਰ 50100140918240 ਨੂੰ ਈ ਓ ਅਰਵਿੰਦ ਸ਼ਰਮਾ ਨੇ ਖੁਲਵਾਇਆ ਸੀ, ਇਸ ਖਾਤੇ 'ਚ 85 ਲੱਖ 15 ਹਜ਼ਾਰ 933 ਰੁਪੈ ਕਢਵਾਏ ਗਏ। ਖਾਤਾ ਨੰਬਰ 750101011001599 ਈ ਓ ਜੀਵਨ ਬਾਂਸਲ ਨੇ ਖੁਲਵਾਇਆ ਸੀ ਜੋ ਕਿ ਬੰਦ ਹੈ। ਇਸ ਤਰ੍ਹਾਂ ਖਾਤਾ ਨੰਬਰ 5011560951 ਵੀ ਈ ਓ ਜੀਵਨ ਬਾਂਸਲ ਨੇ ਖੁਲਵਾਇਆ ਸੀ। ਇਸ ਖਾਤੇ 'ਚ ਕਲਰਕ ਸਤਨਾਮ ਸਿੰਘ ਅਤੇ ਉਸ ਦੀ ਪਤਨੀ ਦੇ ਨਾਂਅ ਤੇ 23 ਲੱਖ 80 ਹਜ਼ਾਰ ਰੁਪੈ ਦਾ ਡੀ ਡੀ ਬਣਾ ਕੇ ਕਢਵਾਏ ਗਏ।

No comments:

Post Top Ad

Your Ad Spot