ਆਪਣੇ ਭਗਤਾਂ ਦੇ ਸਦਾ ਕ੍ਰਿਪਾ ਕਰਦੇ ਹਨ-ਸਵਾਮੀ ਸੁਮੇਦਾਨੰਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 25 October 2017

ਆਪਣੇ ਭਗਤਾਂ ਦੇ ਸਦਾ ਕ੍ਰਿਪਾ ਕਰਦੇ ਹਨ-ਸਵਾਮੀ ਸੁਮੇਦਾਨੰਦ

ਸੁਮੇਦਾਨੰਦ ਜੀ ਮਹਾਰਾਜ ਕਥਾ ਦਾ ਵਰਨਣ ਕਰਦੇ ਹੋਏ
  • ਸ੍ਰੀਮਦ ਭਾਗਵਤ ਕਥਾ ਦਾ ਤੀਸਰੇ ਦਿਨ ਦਾ ਆਯੋਜਨ
ਜੰਡਿਆਲਾ ਗੁਰੂ 25 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਉਘੇ ਸਮਾਜ ਸੇਵਕ ਜੀਵਨ ਲਾਲ ਸ਼ਰਮਾ ਵਲੋਂ ਕ੍ਰਿਸ਼ਨ ਲਾਲ ਸ਼ਰਮਾ, ਵਿਜੇ ਕੁਮਾਰ ਸ਼ਰਮਾ ਅਤੇ ਸ੍ਰੀ ਰਾਧਾ ਕ੍ਰਿਸ਼ਨ ਕ੍ਰਿਪਾ ਫਾਉਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਪ੍ਰੇਮ ਸਿੰਘ ਧਰਮਸ਼ਾਲਾ ਫੈਕਟਰੀ ਏਰੀਆ ਵਿਖੇ ਪਹਿਲੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਤੀਸਰੇ ਦਿਨ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਕਥਾਵਾਚਕ ਸਵਾਮੀ ਸੁਮੇਦਾਨੰਦ ਜੀ ਮਹਾਰਾਜ ਵਰਿੰਦਾਵਨ ਵਾਲਿਆਂ ਨੇ ਧਰੁਵ ਅਤੇ ਪ੍ਰਹਿਲਾਦ ਚਰਿੱਤਰ ਦਾ ਵਰਨਣ ਕਰਦੇ ਹੋਏ ਕਿਹਾ ਕਿ ਸੱਚੇ ਭਾਵ ਅਤੇ ਨਿਸ਼ਠਾ ਨਾਲ ਕੀਤੀ ਹੋਈ ਭਗਤੀ ਨੇ ਦੈਵ ਕੁਲ ਵਿੱਚ ਉਤਪੰਨ ਹੋਏ ਪ੍ਰਹਿਲਾਦ ਨੂੰ ਵੀ ਸ਼੍ਰੇਸ਼ਟ ਬਣਾ ਦਿੱਤਾ।ਕਿਉਂਕਿ ਭਗਵਾਨ ਸਦਾ ਹੀ ਸ਼ਮਾ ਦਰਸ਼ੀ ਹਨ ਅਤੇ ਉਹ ਜਾਤ ਪਾਤ ਅਤੇ ਉਂਚ ਨੀਚ ਦਾ ਭੇਦਭਾਵ ਨਹੀਂ ਕਰਦੇ ਅਤੇ ਸਦਾ ਹੀ ਭਗਵਾਨ ਆਪਣੇ ਭਗਤਾਂ ਤੇ ਕ੍ਰਿਪਾ ਕਰਦੇ ਹਨ।ਇਸ ਮੌਕੇ ਸ਼ਿਵ ਕੁਮਾਰ ਸ਼ਰਮਾ, ਕੌਸ਼ਲਿਆ ਦੇਵੀ, ਅੰਜੂ ਸ਼ਰਮਾ, ਯੋਗੇਸ਼ ਸ਼ਰਮਾ, ਮੋਹਿਤ ਸ਼ਰਮਾ, ਅੰਜਨਾ ਸ਼ਰਮਾ, ਸ਼ਿਲਪਾ ਸ਼ਰਮਾ ਅਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

No comments:

Post Top Ad

Your Ad Spot