ਰਾਸ਼ਟਰੀ ਏਕਤਾ ਦੌੜ 31 ਅਕਤੂਬਰ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 29 October 2017

ਰਾਸ਼ਟਰੀ ਏਕਤਾ ਦੌੜ 31 ਅਕਤੂਬਰ ਨੂੰ

  • ਰਾਸ਼ਟਰੀ ਏਕਤਾ ਦੌੜ ਦਾ ਰੂਟ ਪਲਾਨ ਜਾਰੀ
  • ਏਕਤਾ ਦੌੜ ਵਿੱਚ ਸ਼ਾਮਲ ਹੋਣ ਲਈ ਜ਼ਿਲਾ ਪ੍ਰਸ਼ਾਸ਼ਨ ਵਲੋਂ ਸੱਦਾ
ਤਲਵੰਡੀ ਸਾਬੋ, 28 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਭਾਰਤ ਸਰਕਾਰ ਵਲੋਂ ਹਰ ਸਾਲ 31 ਅਕਤੂਬਰ ਨੂੰ ਸਰਦਾਰ ਵਲੱਭ ਭਾਈ ਪਟੇਲ ਦੀ ਯਾਦ ਵਿਚ ਬਤੌਰ ਰਾਸ਼ਟਰੀ ਏਕਤਾ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ ਭਾਰਤ ਦੀ ਏਕਤਾ, ਇਕਰਸਤਾ ਅਤੇ ਸੁਰੱਖਿਆ ਹੋਰ ਵੀ ਮਜ਼ਬੂਤ ਕੀਤਾ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਦੱਸਿਆ ਕਿ ਇਸ ਮੌਕੇ ਰਾਸ਼ਟਰੀ ਏਕਤਾ ਦੌੜ 31 ਅਕਤੂਬਰ 2017 ਨੂੰ ਸਵੇਰੇ 6: 00 ਵਜੇ ਬਹੁਮੰਤਵੀ ਸਟੇਡੀਅਤ ਤੋਂ ਆਯੋਜਿਤ ਕੀਤੀ ਜਾ ਰਹੀ ਹੈ। ਸਟੇਡੀਅਮ ਤੋਂ ਸ਼ੁਰੂ ਹੋ ਕੇ ਇਹ ਦੌੜ ਹਨੂਮਾਨ ਚੌਕ, ਫਾਇਰ ਬ੍ਰਿਗੇਡ, ਗੋਲ ਡਿੱਗੀ, ਅਮਰੀਕ ਸਿੰਘ ਰੋਡ ਐਸ. ਐਸ. ਡੀ. ਗਰਲਜ਼ ਕਾਲਜ, ਮਾਨ ਪੈਟਰੋਲ ਪੰੰਪ, ਤਿੰਨ ਕੋਨੀ ਹੁੰਦੇ ਹੋਏ ਗਨੇਸ਼ਾ ਬਸਤੀ ਗੋਨਿਆਣਾ ਰੋਡ ਤੋਂ ਵਾਪਸ ਹਨੂਮਾਨ ਚੌਕ ਪਹੁੰਚੇਗੀ। ਸ਼੍ਰੀ ਲਾਕਰਾ ਨੇ ਆਮ ਜਨਤਾ ਨੂੰ ਇਸ ਦੌੜ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਦਿੱਤਾ। ਉਨਾਂ ਕਿਹਾ ਕਿ ਅਸੀਂ ਸਾਰੇ ਆਧੁਨਿਕ ਭਾਰਤ ਦੇ ਨਿਰਮਾਤਾ ਲੋਹ ਪੁਰਸ਼ ਸਰਦਾਰ ਵਲੱਭ ਭਾਈ ਪਟੇਲ ਨੂੰ ਉਨਾਂ ਦੀ ਵਰੇਗੰਢ ਉਤੇ ਨਮਨ ਕਰੀਏ ਅਤੇ ਆਪਣੇ ਸ਼ਹਿਰ ਵਿਚ ਹੋ ਰਹੀ ਇਸ ਦੌੜ ਦਾ ਹਿੱਸਾ ਬਣੀਏ।

No comments:

Post Top Ad

Your Ad Spot