ਕੁਦਰਤ ਦੀ ਸੇਵਾ ਸਵਛਤਾ ਰੱਖ ਕਿ ਹੀ ਕੀਤੀ ਜਾ ਸਕਦੀ ਹੈ-ਪ੍ਰੀਤ ਕੋਹਲੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 18 September 2017

ਕੁਦਰਤ ਦੀ ਸੇਵਾ ਸਵਛਤਾ ਰੱਖ ਕਿ ਹੀ ਕੀਤੀ ਜਾ ਸਕਦੀ ਹੈ-ਪ੍ਰੀਤ ਕੋਹਲੀ

ਜਲੰਧਰ 18 ਸਤੰਬਰ (ਜਸਵਿੰਦਰ ਆਜ਼ਾਦ)- ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਮਿਤੀ 15 ਸਤੰਬਰ ਤੋਂ 2 ਅਕਤੂਬਰ ਤੱਕ ਸਵਛਤਾ ਪੰਦੜਵਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਰੇ ਸਰਕਾਰੀ ਅਦਾਰੇ , ਗੈਰ ਸਰਕਾਰੀ ਸੰਸਥਾਂਵਾਂ, ਸਕੂਲ, ਕਾਲਜ ਅਤੇ ਯੂਥ ਕਲੱਬ ਆਪੋ ਆਪਣਾ ਹਿੱਸਾ ਪਾ ਰਹੇ ਹਨ ਇਸ ਸਵਛਤਾ ਅਭਿਆਨ “ਸਵਛਤਾ ਹੀ ਸੇਵਾ“ ਨੁੰ ਘਰ ਘਰ ਪੁਚਾਉਣ ਲਈ  ਯੁਵਕ ਸੇਵਾਵਾਂ ਹੁਸ਼ਿਆਰਪੁਰ ਵਲੋਂ ਲੜੀਵਾਰ ਕੌਮੀ ਸੇਵਾ ਯੋਜਨਾਂ ਯੁਨਿਟਾਂ ਵਲੋਂ ਇੱਕ ਰੋਜਾ ਕੈਂਪਾਂ ਰਾਂਹੀ ਕਿਰਤਦਾਨ ਵੀ ਕਰਵਾਇਆ ਜਾ ਰਿਹਾ ਹੈ ਇਸੇ ਲੜੀ ੳਧੀਨ ਅੱਜ ਮਿਤੀ 18-4-2017 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਸਰਾਲਾ ਵਿਖੇ ਇੱਕ ਜਾਗਰੁਕਤਾ ਲੈਕਚਰ ਚਖਿਆ ਗਿਆ ਜਿਸ ਦੌਰਾਨ ਪ੍ਰੀਤ ਕੋਹਲੀ ਸਕਾਇਕ ਡਾਇਰੈਕਟਰ ਯੁਵਕ ਸੇਵਾਵਾਂ, ਹੁਸਿਆਰਪੁਰ ਵਲੋਂ ਸਕੂਲ ਵਿਦਿਆਰਥੀਆਂ ਨੁੰ ਸਵਯੱਤਾ ਪ੍ਰਤੀ ਜਾਗਰੂਕ ਕੀਤਾ ਗਿਆ।ਉਹਨਾਂ ਕਿਹਾ ਕਿ ਇਹ ਪੰਦੜਵਾੜਾਂ ਸਾਡੇ ਲਈ ਇੱਕ ਸੈਧ ਸਿੱਧ ਹੋ ਸਕਦਾ ਹੈ ਸਾਨੂੰ ਸਿਰਫ ਆਪਣਾ ਘਰ ਹੀ ਨਹੀਂ ਸਗੋਂ ਆਪਣਾ ਸਕੂਲ ਆਪਣਾ ਮੁੱਹਲਾਂ ਆਪਣਾ ਪਿੰਡ ਵੀ ਖੁਦ ਹੀ ਸ਼ਾਫ ਕਰਨਾ ਚਾਹੀਦਾ ਹੈ।ਜਿਸ ਸਦਕਾ ਚੌਗਿਰਦਾ ਤਾਂ ਸੁੰਦਰ ਹੋਵੇਗਾ ਹੀ ਸਗੋਂ ਸ਼ਰੀਰ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ, ਉਹਨਾਂ ਵਿਦਿਆਰਥੀਆਂ ਨੁੰ ਕਿਹਾ ਕਿ ਜਿੰਨਾ ਹੋ ਸਕੇ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਫੇਲਾੳ ਤਾਂ ਕਿ ਹੁਸ਼ਿਆਰਪੁਰ ਨੁੰ ਹੋਰ ਸੁੰਦਰ ਬਣਾਇਆ ਜਾ ਸਕੇ ਉਹਨਾਂ ਇਸ ਮੌਕੇ ਵਿਦਿਆਰਥੀਆਂ ਨਾਲ ਆਪਣਾ ਮੋਬਾਈਲ ਨੰਬਰ ਵੀ ਸ਼ਾਝਾਂ ਕੀਤਾ ਕਿ ਉਹ ਆਪੋ ਆਪਣੇ ਪਿੰਡਾ ਵਿੱਚ ਸਫਾਈ ਕਰ ਕਿ ਉਸ ਦੀ ਤਸਵੀਰ ਉਹਨਾਂ ਨਾਲ ਜਰੂਰ ਸਾਂਝੀ ਕਰਨ।

No comments:

Post Top Ad

Your Ad Spot