ਸੇਂਟ ਸੋਲਜਰ ਫਾਰਮੈਸੀ ਵਿੱਚ ਮਨਿੰਦਰ ਕੌਰ ਮਿਸ ਅਤੇ ਸਦਾਸੁਖਪਾਵਨ ਸਿੰਘ ਬਣਿਆ ਮਿਸਟਰ ਫਰੈਸ਼ਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 16 September 2017

ਸੇਂਟ ਸੋਲਜਰ ਫਾਰਮੈਸੀ ਵਿੱਚ ਮਨਿੰਦਰ ਕੌਰ ਮਿਸ ਅਤੇ ਸਦਾਸੁਖਪਾਵਨ ਸਿੰਘ ਬਣਿਆ ਮਿਸਟਰ ਫਰੈਸ਼ਰ

ਜਲੰਧਰ 16 ਸਤੰਬਰ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਫਾਰਮੈਸੀ ਵਲੋਂ ਬੀ.ਫਾਰਮੈਸੀ, ਐਮ ਫਾਰਮੈਸੀ, ਡੀ ਫਾਰਮੈਸੀ ਆਦਿ ਕੋਰਸਿਸ ਵਿੱਚ ਆਏ ਨਵੇ ਵਿਦਿਆਰਥੀਆਂ ਲਈ ਸੀਨਿਅਰ ਵਿਦਿਆਰਥੀਆਂ ਵਲੋਂ ਫਰੈਸ਼ਰ ਪਾਰਟੀ ਕਰਵਾਈ ਗਈ। ਜਿਸ ਵਿੱਚ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ, ਪ੍ਰਿੰਸੀਪਲ ਡਾ.ਅਮਰਪਾਲ ਸਿੰਘ, ਫੈਕਲਟੀ ਮੈਂਬਰਸ ਅਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੇ ਗਈ। ਇਸ ਮੌਕੇ ਵਿਦਿਆਰਥੀਆਂ ਵਲੋਂ ਸੋਲੋ ਡਾਂਸ, ਗਰੁੱਪ ਡਾਂਸ, ਭੰਗੜਾ, ਗਿੱਧਾ, ਕੋਰਿਉਗ੍ਰਾਫੀ ਆਦਿ ਪੇਸ਼ ਕੀਤੀ ਗਈ। ਇਸਦੇ ਇਲਾਵਾ ਵਿਦਿਆਰਥੀਆਂ ਨੇ ਮਾਡਲਿੰਗ ਵੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਕਈ ਪ੍ਰਕਾਰ ਦੀ ਗੇਮਾਂ ਵੀ ਕਰਵਾਈਆਂ ਗਈਆ। ਇਸ ਮੌਕੇ ਉੱਤੇ ਮਨਿੰਦਰ ਕੌਰ ਨੂੰ ਮਿਸ ਅਤੇ ਸਦਾਸੁਖਪਾਵਨ ਸਿੰਘ ਢਿੱਲੋਂ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ। ਚੇਅਰਮੈਨ ਅਨਿਲ ਚੋਪੜਾ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਸਭ ਵਿਦਿਆਰਥੀਆਂ ਦਾ ਸੰਸਥਾ ਵਿੱਚ ਸਵਾਗਤ ਕੀਤਾ ਅਤੇ ਉਨਾਂ੍ਹ ਨੂੰ ਸੰਸਥਾ ਦੇ ਨਿਯਮਾਂ ਨਾਲ ਜਾਣੂ ਕਰਵਾਇਆ। ਇਸ ਮੌਕੇ ਉੱਤੇ ਡਾ.ਅਲਕਾ ਗੁਪਤਾ, ਸ਼੍ਰੀਮਤੀ ਵੀਨਾ ਦਾਦਾ, ਡਾ.ਐਸ.ਪੀ.ਐਸ ਮਟਿਆਣਾ, ਡਾ.ਗੁਰਪ੍ਰੀਤ ਸਿੰਘ ਸੈਣੀ ਆਦਿ ਮੌਜੂਦ ਰਹੇ।

No comments:

Post Top Ad

Your Ad Spot