ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ 71ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 12 September 2017

ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ 71ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ

ਬਰਾਂਚ ਮੈਨੇਜਰ ਮੈਡਮ ਰੇਨੂੰ ਗਰਗ, ਡਿਪਟੀ ਮੈਨੇਜਰ ਮਾਰਕੀਟਿੰਗ ਸ. ਪੁਸ਼ਪਿੰਦਰ ਸਿੰਘ ਭਾਟੀਆ, ਹੈਲਥ ਮੈਨੇਜਰ ਬਲਵਿੰਦਰ ਸਿੰਘ ਧੀਮਾਨ, ਮਾਰਕੀਟਿੰਗ ਮੈਨੇਜਰ ਮਨਜੀਤ ਸਿੰਘ, ਏਜੰਸੀ ਮੈਨੇਜਰ ਅਵਤਾਰ ਸਿੰਘ, ਸਮੂਹ ਸਟਾਫ਼ ਅਤੇ ਏਜੰਟਸ ਕੇਕ ਕੱਟਦੇ ਹੋਏ। ਹੇਠਾਂ (ਸੱਜੇ) ਸਮੂਹ ਸਟਾਫ਼ ਕੰਪਨੀ ਵਲੋਂ ਲਗਾਈ ਗਈ ਇਸ਼ਤਿਹਾਰ ਕਾਨੌਪੀ ਵਿਖੇ ਇਕ ਗਰੁੱਪ ਫੋਟੋ ਦੌਰਾਨ।
ਚੰਡੀਗੜ 12 ਸਤੰਬਰ (ਜਸਵਿੰਦਰ ਆਜ਼ਾਦ)- ਅੱਜ ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਆਪਣਾ 71ਵਾਂ ਸਥਾਪਨਾ ਦਿਵਸ ਪੂਰੇ ਦੇਸ਼ ਭਰ ਵਿੱਚ ਧੂਮ ਧਾਮ ਨਾਲ ਮਨਾਇਆ। ਇਸੇ ਸਬੰਧ ਵਿਚ ਚੰਡੀਗੜ ਦੇ ਸੈਕਟਰ 17 ਸਥਿਤ ਮੁੱਖ ਖੇਤਰੀ ਦਫ਼ਤਰ ਸਮੇਤ ਸ਼ਹਿਰ ਦੀਆਂ ਵੱਖ ਵੱਖ ਬ੍ਰਾਂਚਾਂ ਵਿਚ 71ਵਾਂ ਸਥਾਪਨਾ ਦਿਵਸ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸੇ ਤਹਿਤ ਓਰੀਐਂਟਲ ਇੰਸ਼ੋਰੈਸ਼ ਕੰਪਨੀ ਦੀ ਸੈਕਟਰ 30-ਸੀ ਸਥਿਤ ਬ੍ਰਾਂਚ ਵਿਚ ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਦੀ ਯੋਗ ਅਗਵਾਈ ਵਿੱਚ ਸਮੂਹ ਸਟਾਫ਼ ਅਤੇ ਇੰਸ਼ੋਰੈਂਸ ਐਡਵਾਈਜ਼ਰਾਂ ਦੀ ਹਾਜ਼ਰੀ ਵਿਚ ਖੇਤਰੀ ਦਫ਼ਤਰ ਚੰਡੀਗੜ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚਣ ਉਤੇ ਡਿਪਟੀ ਮੈਨੇਜਰ ਮਾਰਕੀਟਿੰਗ ਸ. ਪੁਸ਼ਪਿੰਦਰ ਸਿੰਘ ਭਾਟੀਆ, ਹੈਲਥ ਮੈਨੇਜਰ ਬਲਵਿੰਦਰ ਸਿੰਘ ਧੀਮਾਨ ਸਮੇਤ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ। ਉਹਨਾਂ ਨੇ ਬਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਅਤੇ ਸਮੂਹ ਸਟਾਫ਼ ਤੇ ਏਜੰਟਸ ਦੀ ਹਾਜ਼ਰੀ ਵਿਚ ਕੇਕ ਕੱਟ ਕੇ ਸਭ ਨੂੰ ਸਥਾਪਨਾ ਦਿਵਸ ਦੀ ਵਧਾਈ ਦਿੱਤੀ ਅਤੇ ਸਥਾਪਨਾ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬ੍ਰਾਂਚ ਵਲੋਂ ਪੂਰੀ ਮਾਰਕੀਟ ਵਿਚ ਲੱਡੂ ਵੰਡੇ ਗਏ ਅਤੇ ਸਭ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਡਿਪਟੀ ਮੈਨੇਜਰ ਮਾਰਕੀਟਿੰਗ ਸ. ਪੁਸ਼ਪਿੰਦਰ ਸਿੰਘ ਭਾਟੀਆ ਅਤੇ ਹੈਲਥ ਮੈਨੇਜਰ ਬਲਵਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਸਾਡੀ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਕੰਪਨੀ ਨੇ ਸਮੂਹ ਸਟਾਫ਼ ਅਤੇ ਏਜੰਟਸ ਦੀ ਸਹਾਇਤਾ ਨਾਲ ਇੰਨਾ ਲੰਮਾ ਪੈਂਡਾ ਤੈਅ ਕੀਤਾ ਹੈ ਅਤੇ ਅੱਜ ਦੇਸ਼ ਦੀਆਂ ਮੋਹਰੀ ਕੰਪਨੀਆਂ ਵਿਚ ਆਪਣਾ ਨਾਮ ਸ਼ੁਮਾਰ ਕੀਤਾ ਹੈ। ਉਹਨਾਂ ਨੇ ਬਰਾਂਚ ਦੀ ਸਮੂਹ ਟੀਮ ਨੂੰ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ਉਤੇ ਵਧਾਈ ਦਿੱਤੀ। ਉਹਨਾਂ ਆਸ ਪ੍ਰਗਟਾਈ ਕਿ ਇਹ ਬਰਾਂਚ ਭਵਿੱਖ ਵਿਚ ਹੋਰ ਮਿਹਨਤ ਨਾਲ ਨਵੇਂ ਦਿਸਹੱਦੇ ਕਾਇਮ ਕਰੇਗੀ।
ਅਖ਼ੀਰ ਵਿਚ ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਨੇ ਖੇਤਰੀ ਦਫ਼ਤਰ ਤੋਂ ਪੁੱਜੀ ਟੀਮ, ਸਮੂਹ ਸਟਾਫ਼ ਅਤੇ ਏਜੰਟਸ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਹੋਰ ਕੰਪਨੀ ਦੇ ਬਿਜਨਸ ਨੂੰ ਹੋਰ ਉਚਾਈਆਂ ਤੱਕ ਲੈ ਕੇ ਜਾਣ ਦਾ ਪ੍ਰਣ ਕੀਤਾ।
ਇਸ ਮੌਕੇ ਬਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਸਮੇਤ ਏਜੰਸੀ ਮੈਨੇਜਰ ਅਵਤਾਰ ਸਿੰਘ, ਮਾਰਕੀਟਿੰਗ ਮੈਨੇਜਰ ਮਨਜੀਤ ਸਿੰਘ, ਅਸਿਸਟੈਂਟ ਮੈਨੇਜਰ ਅਰੋੜਾ ਸਾਹਿਬ, ਟੀ.ਕੇ. ਮੁਨਸ਼ੀ, ਅਮਨਦੀਪ ਸਿੰਘ, ਅਵਤਾਰ ਸਿੰਘ ਕੈਸ਼ੀਅਰ, ਪਵਨ ਕੁਮਾਰ, ਮੈਡਮ ਸੁਲੇਖਾ, ਤਰਸੇਮ ਕੁਮਾਰ, ਸੁਭਾਸ਼ ਤੋਂ ਇਲਾਵਾ ਇੰਸ਼ੋਰੈਂਸ ਐਡਵਾਈਜ਼ਰ ਮਦਨ ਗੌਤਮ, ਪੁਸ਼ਪਿੰਦਰ ਸਿੰਘ, ਮਨਜੀਤ ਸਿੰਘ, ਪਰਮਜੀਤ ਪਨਵਰ ਆਦਿ ਹਾਜ਼ਰ ਸਨ।

No comments:

Post Top Ad

Your Ad Spot