ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਜਰੂਰ ਮਿਲੇਗਾ-ਬਾਵਾ ਹੈਨਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 13 September 2017

ਏਡਿਡ ਕਾਲਜਾਂ ਦੇ ਨਾੱਨ ਟੀਚਿੰਗ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਜਰੂਰ ਮਿਲੇਗਾ-ਬਾਵਾ ਹੈਨਰੀ

ਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਪ੍ਰਾਈਵੇਟ ਕਾਲਜ ਨਾੱਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ (ਏਡਿਡ ਅਤੇ ਅਣਏਡਿਡ) ਦਾ ਇੱਕ ਵਫਦ ਪ੍ਰਧਾਨ ਸ਼੍ਰੀ ਰਜੀਵ ਭਸੀਨ ਅਤੇ ਪੈਟਰਨ ਸ਼੍ਰੀ ਮਦਨ ਲਾਲ ਖੁੱਲਰ ਦੀ ਅਗੁਵਾਈ ਹੇਠ ਵਿਧਾਇਕ ਸ਼੍ਰੀ ਬਾਵਾ ਹੈਨਰੀ ਨੂੰ ਮਿਲਿਆ ਜਿਸ ਵਿੱਚ ਉਹਨਾਂ ਦੇ ਨਾਲ ਯੂਨੀਅਨ ਦੇ ਜਨਰਲ ਸਕੱਤਰ ਸ਼੍ਰੀ ਭੁਪਿੰਦਰ ਠਾਕੁਰ, ਪ੍ਰੈਸ ਸਕੱਤਰ ਅਰੂਨ ਪਰਾਸ਼ਰ, ਐਚ.ਐਮ.ਵੀ. ਕਾਲਜ ਦੇ ਰਮਨ ਬਹਿਲ ਤੇ ਰਵੀ ਮੈਨੀ, ਲਾਇਲਪੁਰ ਖਾਲਸਾ ਕਾਲਜ ਤੋਂ ਜ਼ਿਲਾ ਪ੍ਰਧਾਨ ਅਸ਼ੀਸ਼ ਸ਼ਰਮਾ, ਜਗਦੀਸ਼ ਸਿੰਘ, ਵਿਜੇ ਕੁਮਾਰ, ਰਮੇਸ਼ ਕੁਮਾਰ, ਸੰਜੈ, ਡੀਏਵੀ ਕਾਲਜ ਦੇ ਮਾਨਵ ਰਖੜਾ ਤੇ ਵਿਜੈ ਕੁਮਾਰ ਜੱਸਲ, ਆਰੀਆ ਕਾਲਜ ਲੁਧਿਆਣਾ ਤੋਂ ਸ਼੍ਰੀ ਅਸਵਨੀ ਠਾਕੁਰ, ਡੀਏਵੀ ਕਾਲਜ ਨਕੋਦਰ ਤੋਂ ਸੁਰਿੰਦਰ ਪਾਲ ਤੇ ਮੁਕੇਸ਼ ਸ਼ਰਮਾ, ਏ.ਐਸ.ਕਾਲਜ ਖੰਨਾ ਤੋਂ ਪ੍ਰਵੀਨ ਕੁਮਾਰ, ਕਮਲਾ ਨਹਿਰੂ ਕਾਲਜ ਫਗਵਾੜਾ ਤੋਂ ਰਮੇਸ਼ ਕੁਮਾਰ, ਡੀਏਵੀ ਕਾਲਜ ਅਮਮ੍ਰਿਤਸਰ ਤੋਂ ਸੁਨੀਲ ਕੁਮਾਰ ਤੇ ਦੀਪਕ ਕੁਮਾਰ, ਜੀਐਨ ਕਾਲਜ ਆਫ ਅੇਜੁਕੇਸ਼ਨ ਕਪੂਰਥਲਾ ਤੋਂ ਸੁਖਜੀਤ ਸਿੰਘ ਸਨ। ਸ਼੍ਰੀ ਰਜੀਵ ਭਸੀਨ ਤੇ ਮਦਨ ਲਾਲ ਖੁੱਲਰ ਨੇ ਸ਼੍ਰੀ ਬਾਵਾ ਹੈਨਰੀ ਨੂੰ ਯੂਨੀਅਨ ਦੀਆਂ ਮੰਗਾਂ ਬਾਰੇ ਦੱਸਿਆ ਜਿਹਨਾਂ ਵਿੱਚ ਮੁੱਖ ਸਨ  ਨਾੱਨ ਟੀਚਿੰਗ ਕਰਮਚਾਰੀਆਂ ਨੂੰ ਦਸੰਬਰ 2011 ਤੋਂ ਸੋਧੇ ਪੇ ਸਕੇਲ ਦੇਣਾ, 1-8-2009 ਤੋਂ ਮਕਾਨ ਭੱਤਾ ਅਤੇ ਮੈਡੀਕਲ ਭੱਤਾ, ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ, 5 ਪ੍ਰਤੀਸ਼ਤ ਅਮਤਰਿਮ ਰਾਹਤ, ਨਾੱਨ ਟੀਚਿੰਗ ਕਰਮਚਾਰੀਆਂ ਦੀ ਭਰਤੀ ਤੇ ਲੱਗੀ ਰੋਕ ਹਟਾਉਣਾ, ਸੀਸੀਏ, ਰੁਰਲ ਭੱਤਾ, ਪੈਂਸ਼ਨ ਆਦਿ। ਗੱਲਬਾਤ ਦੌਰਾਣ ਸ਼੍ਰੀ ਬਾਵਾ ਹੈਨਰੀ ਨੇ ਯੂਨੀਅਨ ਦੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹ ਨਾੱਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਨੂੰ ਪਹਿਲ ਦੇ ਅਦਾਰ ਤੇ ਪੂਰਾ ਕਰਵਾਉਣ ਦਾ ਯਤਨ ਕਰਨਗੇ ਅਤੇ ਉਹਨਾਂ ਨੇ ਵਿੱਤ ਵਿਭਾਗ ਪੰਜਾਬ ਵਿੱਚ ਮੀਟਿੰਗ ਲੈਣ ਲਈ ਸਮਾਂ ਲਿਆ ਅਤੇ ਉਹਨਾਂ ਨੇ ਭਰੋਸ ਦਿੱਤਾ ਕਿ ਉਹਨਾਂ ਦੀਆਂ ਮੰਗਾਂ ਨੂੰ ਇਸ ਮਹੀਨੇ ਵਿੱਚ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਬਾਅਦ ਵਫਦ ਪੰਜਾਬ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਅਤੇ ਸਾਬਕਾ ਕੈਬਿਨਟ ਮੰਤਰੀ ਪੰਜਾਬ ਸ਼੍ਰੀ ਅਵਤਾਰ ਹੈਨਰੀ ਨੂੰ ਵੀ ਮਿਲੇ ਅਤੇ ਆਪਣੀਆਂ ਮੰਗਾਂ ਬਾਰੇ ਵਿਚਾਰ ਕੀਤਾ। ਇਸ ਮੌਕੇ ਤੇ ਸ਼੍ਰੀ ਮਦਨ ਲਾਲ ਖੁੱਲਰ ਨੇ ਵਿਧਾਇਕ ਸ਼੍ਰੀ ਬਾਵਾ ਹੈਨਰੀ ਵੱਲੋਂ ਕੀਤੇ ਗਏ ਯਤਨਾਂ ਦੀ ਖੂਬ ਪ੍ਰਸ਼ੰਸਾ ਕੀਤੀ।

No comments:

Post Top Ad

Your Ad Spot