ਬੱਚਿਆਂ ਨੇ ਸਮਝਿਆ ਅਧਿਆਪਨ ਦੀਆਂ ਔਕੜਾਂ, ਸਿੱਖੇ ਕਈ ਗੁਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 5 September 2017

ਬੱਚਿਆਂ ਨੇ ਸਮਝਿਆ ਅਧਿਆਪਨ ਦੀਆਂ ਔਕੜਾਂ, ਸਿੱਖੇ ਕਈ ਗੁਰ

ਜਲੰਧਰ 5 ਸਤੰਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ ਖੁਦ ਅਧਿਆਪਕਾਂ ਦਾ ਰੋਲ ਨਿਭਾਇਆ ਅਤੇ ਅਧਿਆਪਕਾਂ ਨੂੰ ਅਧਿਆਪਨ ਸਮੇਂ ਆ ਰਹੀਆਂ ਮੁਸ਼ਕਲਾਂ ਨਾਲ ਰੂਬਰੂ ਹੋਏ। ਅਧਿਆਪਕਾਂ ਅਤੇ ਪ੍ਰਿੰਸੀਪਲ ਦੇ ਰੋਲ ਨਿਭਾਉਂਦੇ ਵਿਦਿਆਰਥਣਾਂ ਨੇ ਅੱਜ ਚਾਰ ਪੀਰੀਅਡ ਤੱਕ ਅਧਿਆਪਕ ਕਾਰਜ ਕੀਤਾ ਅਤੇ ਅਨੁਸ਼ਾਸਨ ਨਿਭਾਉਣ ਵਿੱਚ ਅਹਿਮ ਰੋਲ ਨਿਭਾਇਆ। ਵਿਦਿਆਰਥਣਾਂ ਦੀ ਟੀਮ ਦੀ ਅਗੁਆਈ ਕਾਲਜ ਦੀ ਹੈਡ-ਗਰਲ ਭਾਵਨਾ ਕਰ ਰਹੀ ਸੀ, ਜਿਸ ਨੇ ਕਾਲਜ ਦੀ ਪ੍ਰਿੰਸੀਪਲ ਦਾ ਰੋਲ ਖੂਬ ਨਿਭਾਇਆ ਅਤੇ ਅਧਿਆਪਕਾਂ ਦੀ ਮੌਜੂਦਗੀ ਵਿੱਚ ਅਸੈਂਬਲੀ ਨੂੰ ਵੀ ਅਡਰੈਸ ਕੀਤਾ। “ਅੱਜ ਮੈਨੂੰ ਪ੍ਰਿੰਸੀਪਲ ਦਾ ਰੋਲ ਅਦਾ ਕਰਦੇ ਹੋਏ ਮਾਣ ਅਤੇ ਖ਼ੁਸ਼ੀ ਮਹਿਸੂਸ ਹੋ ਰਹੀ ਹੈ, ਉਥੇ ਨਾਲ ਹੀ ਨਾਲ ਪ੍ਰਿੰਸੀਪਲ ਦੀਆਂ ਜਿੰਮੇਵਾਰੀਆਂ ਦਾ ਵੀ ਅਹਿਸਾਸ ਹੋਇਆ ਹੈ। ਵਿਦਿਆਰਥੀਆਂ ਨੂੰ ਸੰਭਾਲਨਾ ਅਤੇ ਉਹਨਾਂ ਨੂੰ ਸਹੀ ਪਾਸੇ ਲਾਉਣਾ ਸੌਖਾ ਕੰਮ ਨਹੀਂ ਹੈ। ਹੁਣ ਤੋਂ ਬਾਅਦ ਸਾਡੇ ਮਨ ਵਿੱਚ ਅਧਿਆਪਕਾਂ ਲਈ ਸਤਿਕਾਰ ਵੀ ਵੱਧ ਗਿਆ ਹੈ”, ਭਾਵਨਾ ਨੇ ਆਪਣੀ ਪਿ੍ਰੰਸੀਪਲ ਦੀ ਜਿੰਮੇਵਾਰੀ ਨਿਭਾਉਣ ਤੋਂ ਬਾਅਦ ਕਿਹਾ।
ਕਾਲਜ ਦੀ ਵਿਦਿਆਰਥਣ ਕਿਰਨਪਾਲ ਜਿਸ ਨੇ ਕਾਮਰਸ ਦੀ ਅਧਿਆਪਕ ਦਾ ਕਿਰਦਾਰ ਅਦਾ ਕੀਤਾ ਤੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ ਕਿਉਕਿ ਮੇਰਾ ਸੁਪਨਾ ਵੀ ਅਧਿਆਪਕ ਬਣਨਾ ਹੈ, ਮੈਂ ਆਪਣੇ ਕਾਲਜ ਦਾ ਧੰਨਵਾਦ ਕਰਦੀ ਹਾਂ ਕਿ ਸਾਨੂੰ ਇਹ ਮੌਕਾ ਦਿੱਤਾ ਗਿਆ। ਕਾਲਜ ਵੱਲੋਂ ਡਾ. ਸਰਵਪੱਲੀ ਰਾਧਾਕ੍ਰਿਸ਼ਨ ਜੀ ਦਾ ਜਨਮ ਦਿਵਸ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਅਰਚਨਾ ਗਰਗ, ਮੈਨੇਜਮੈਂਟ ਸਲਾਹਕਾਰ ਕੁਸੁਮ ਵਰਮਾ, ਅਤੇ ਅਧਿਆਪਕਾਂ ਦੇ ਨਾਲ ਡਾ. ਰਾਧਾ ਕ੍ਰਿਸ਼ਨ ਜੀ ਦੀ ਤਸਵੀਰ ਅੱਗੇ ਸ਼ਰਧਾ ਸੁਮਨ ਅਰਪਿਤ ਕਰ ਉਨ੍ਹਾਂ ਨੂੰ ਯਾਦ ਕੀਤਾ। ਇਸ ਤੋਂ ਬਾਅਦ ਮੈਡਮ ਸੁਰੇਸ਼ ਸ਼ਰਮਾ, ਮੁੱਖੀ, ਪੰਜਾਬੀ ਵਿਭਾਗ ਅਤੇ ਮੈਡਮ ਵਰਿੰਦਰ ਕੌਰ, ਮੁਖੀ ਪੋਲੀਟਿਕਲ ਸਾਇੰਸ ਵਿਭਾਗ ਨੇ ਅਧਿਆਪਕ ਦਿਵਸ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਪ੍ਰਗਟ ਕੀਤੇ। ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ ਕਿਹਾ ਕਿ ਅਧਿਆਪਕ, ਵਿਦਿਆਰਥੀ ਜੀਵਨ ਵਿੱਚ ਇੱਕ ਮਾਰਗ ਦਰਸ਼ਨ ਵਾਂਗ ਹੁੰਦੇ ਹਨ। ਉਹ ਗਿਆਨ ਦੀ ਰੋਸ਼ਨੀ ਵਾਂਗ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹਨ ਅਤੇ ਉਨ੍ਹਾਂ ਦੀ ਬੁਨਿਆਦ ਨੂੰ ਮਜ਼ਬੂਤ ਕਰਦੇ ਹਨ ਅਤੇ ਜੀਵਨ ਦੇ ਹਰ ਪੱਖ ਨੂੰ ਸਮਝਣ ਦੇ ਸਮਰੱਥ ਕਰਦੇ ਹੋਏ ਬੁਲਦੀਆਂ ਤੱਕ ਪੁਹਚੰਣ ਲਈ ਚਾਨਣ ਮੁਨਾਰਾ ਕਰਦੇ ਹਨ।ਅਸਲ ਮਾਇਨੇ ਵਿੱਚ ਮਾਤਾ-ਪਿਤਾ ਨਾਲੋਂ ਅਹਿਮ ਕਿਰਦਾਰ ਅਧਿਆਪਕਾਂ ਦਾ ਹੁੰਦਾ ਹੈ।

No comments:

Post Top Ad

Your Ad Spot