ਹਿੰਦੂ ਕੰਨਿਆ ਕਾਲਜ 'ਚ 'ਸ਼ਕਤੀ ਐਪ' ਤੇ ਸੈਮੀਨਾਰ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 6 September 2017

ਹਿੰਦੂ ਕੰਨਿਆ ਕਾਲਜ 'ਚ 'ਸ਼ਕਤੀ ਐਪ' ਤੇ ਸੈਮੀਨਾਰ ਦਾ ਆਯੋਜਨ

ਜਲੰਧਰ 6 ਸਤੰਬਰ (ਜਸਵਿੰਦਰ ਆਜ਼ਾਦ)- ਪੰਜਾਬ ਪੁਲਿਸ ਦੁਆਰਾ ਸਾਂਝ ਕੇਂਦਰ ਦੇ ਸਹਿਯੋਗ ਨਾਲ  ਤਿਆਰ ਕੀਤਾ ਗਿਆ ' ਸ਼ਕਤੀ ਐਪ' ਬਾਰੇ ਵਿਦਿਆਰਥਣਾਂ ਅਤੇ ਸਟਾਫ ਨੂੰ ਜਾਣਕਾਰੀ ਅਤੇ ਉਸ ਦੇ ਲਾਭ ਉੱਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸਰਦਾਰ ਗਗਨਦੀਪ ਸਿੰਘ ਜਿਲ੍ਹਾ ਸਾਂਝ ਕੇਂਦਰ ਕਪੂਰਥਲਾ ਤੋ ਵਿਦਿਆਰਥਣਾਂ ਨੂੰ ਸੰਬੋਧਿਤ ਕਰਦੇ  ਹੋਏ ਸ਼ਕਤੀ ਐਪ ਦੀਆਂ ਵਿਸ਼ੇਸ਼ਤਾਵਾਂ ਅਤੇ ਉਸਨੂੰ ਉਪਯੋਗ ਕਰਨ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਕਿਹਾ ਕਿ ਇਹ ਐਪ ਖਾਸ ਤੌਰ ਤੇ ਕੁੜੀਆਂ ਦੀ ਸੁੱਰਖਿਆ ਵਾਸਤੇ ਤਿਆਰ ਕੀਤਾ ਗਿਆ ਹੈ। ਇਸੇ ਕਰਕੇ ਇਸਦਾ ਨਾਮ 'ਸ਼ਕਤੀ ਐਪ' ਰੱਖਿਆ ਗਿਆ ਹੈ। ਪੰਜਾਬ ਪੁਲਿਸ ਨੇ ਔਰਤਾਂ ਪ੍ਰਤੀ ਵੱਧ ਰਹੇ ਅਪਰਾਧ ਨੂੰ ਰੌਕਣ ਲਈ ਸ਼ਰਤੀ ਐਪ ਲਾਂਚ ਕੀਤਾ ਹੈ ਇਸਦਾ ਮਕਸਦ ਲੁੱਟੁ ਘਸੁੱਟ ਦੀਆ ਘਟਨਾਵਾਂ ਨੂੰ ਰੌਕਣ ਤੇ ਲੌਕਾਂ ਨੂੰ ਸੁੱਰਖਿਅਤ ਦੇਣਾ ਹੈ। ਇਸ ਐਪ ਅਪਰਾਧ ਸੰਬੰਧੀ ਕੋਈ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਪੁਲਿਸ ਤੁਰੰਤ ਤੁਹਾਡੀ ਮਦਦ ਲਈ ਪਹੁੰਚ ਜਾਏਗੀ। ਸ਼ਕਤੀ ਐਪ ਨੂੰ ਮੋਬਾਇਲ ਦੇ  ਫਲੳੇ ਸਟੋਰੲ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਐਪ ਡਾਊਨਲੋਡ ਕਰਨ ਤੋਂ ਪਹਿਲਾਂ ਤੁਹਾਨੂੰ ਇਸ ਵਿੱਚ ਆਪਣਾ ਨਾਮ, ਫੋਨ ਨੰ. ਤੇ ਈੁ ਮੇਲ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਆਪਣੇ ਦਸ ਜਾਣਕਾਰਾਂ ਦੇ ਨੰਬਰ ਫੀਡ ਕਰਨੇ ਹੋਣਗੇ। ਇਸ ਐਪ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਜੇਕਰ ਤੁਹਾਡੇ ਨਾਲ ਲੁੱਟ-ਘਸੁੱਟ ਜਾ ਫਿਰ ਮੋਬਾਇਲ ਤੋੜਿਆ ਜਾਣ ਵਾਲੀ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਸੂਚਨਾ ਇਲਾਕੇ ਨਾਲ ਸੰਬੰਧਿਤ ਐੱਸ.ਐੱਚ.ੳ. ਤੱਕ  ਅੈਸ. ਅੈਮ. ਐਸ. ਰਾਹੀਂ ਪਹੁੰਚ ਜਾਏਗੀ। ਜੇਕਰ ਮੋਬਾਇਲ ਚੋਰੀ ਕਰਨ ਵਾਲਾ ਮੋਬਾਇਲ ਨੂੰ ਬੰਦ ਕਰਕੇ ਫਰਾਰ ਹੁੰਦਾ ਹੈ ਤਾਂ ਪੁਲਿਸ ਲਕੋਸ਼ੇਸ਼ਨ ਦੀ ਮਦਦ ਨਾਲ ਚੋਰ ਦਾ ਪਤਾ ਲਾਏਗੀ। ਥਾਣੇ ਵਿੱਚ ਜਿਹੜਾ ਐਸਐਚਓ ਤਾਇਨਾਤ ਹੈ ਉਸ ਦੀ ਜਾਣਕਾਰੀ ਵੀ ਐਪ ਤੋਂ ਮਿਲੇਗੀ। ਇਸ ਤੋਂ ਇਲਾਵਾ ਦੋ ਹੋਰ ਐਪ ਪੁਲਿਸ ਵੱਲੋਂ ਜਾਰੀ ਕੀਤੇ ਹਨ। ਇਹਨਾਂ ਵਿੱਚੋਂ ਇੱਕ Know your police ਤੇ ppsanjh ਐਪ ਵੀ ਜਾਰੀ ਕੀਤਾ ਗਿਆ ਹੈ। Know your police ਐਪ ਰਾਹੀ ਥਾਣੇ ਵਿੱਚ ਤਾਇਨਾ'ਤ ਅਫਸਰਾਂ ਬਾਰੇ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ppsanjh ਐਪ ਰਾਹੀਂ ਸਾਂਝ ਕੇਂਦਰਾ ਦੀ ਜਾਣਕਾਰੀ ਮਿਲਦੀ ਹੈ।
ਇਸ ਸੈਮੀਨਾਰ ਵਿੱਚ ਖਾਸ ਤੌਰ ਤੇ ਏ. ਐਸ. ਆਈ ਗੁਰਬਚਨ ਸਿੰਘ,  ਸਿਟੀ ਇੰਚਾਰਜ ਸ. ਬੱਗਾ ਸਿੰਘ, ਇੰਸਪੈਕਟਰ ਹੁਸਨ ਲਾਲ ਭੱਟੀ,  ਸ'ਬ ਇੰਸਪੈਕਟਰ ਲਖਵਿੰਦਰ ਸਿੰਘ, ਸਰਦਾਰ ਬਲਵਿੰਦਰ, ਸਾਂਝ ਕੇਂਦਰ  ਤੋ ਸੁਖਜਿੰਦਰ ਸਿੰਘ ਮੌਜੂਦ ਸਨ। ਇਹ ਸਾਰਾ ਸੈਮੀਨਾਰ ਕਾਲਜ ਦੇ ਪ੍ਰਿੰ: ਡਾ. ਅਰਚਨਾ ਗਰਗ ਦੀ ਅਗਵਾਈ ਵਿੱਚ ਹੋਇਆ।

No comments:

Post Top Ad

Your Ad Spot