ਹਿੰਦੀ ਵਿੱਚ ਕੰਮ ਕਰਨਾ ਉਸੇ ਤਰ੍ਹਾਂ ਦਾ ਇਹਸਾਸ ਦਿੰਦਾ ਹੈ ਜਿਵੇਂ ਮਾਂ ਦੇ ਹੱਥੋਂ ਰੋਟੀ ਖਾਣਾ- ਤਿਲਕਰਾਜ ਅਗੱਰਵਾਲ ਹਿੰਦੀ ਭਾਸ਼ਾ ਨੂੰ ਸਮਰਪਿਤ ਸਪਤਾਹ ਦੇ ਆਖਰੀ ਦਿਨ ਕੀਤਾ ਜੇਤੂ ਵਿਦਿਆਰਥਣਾਂ ਨੂੰ ਸਨਮਾਨਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 21 September 2017

ਹਿੰਦੀ ਵਿੱਚ ਕੰਮ ਕਰਨਾ ਉਸੇ ਤਰ੍ਹਾਂ ਦਾ ਇਹਸਾਸ ਦਿੰਦਾ ਹੈ ਜਿਵੇਂ ਮਾਂ ਦੇ ਹੱਥੋਂ ਰੋਟੀ ਖਾਣਾ- ਤਿਲਕਰਾਜ ਅਗੱਰਵਾਲ ਹਿੰਦੀ ਭਾਸ਼ਾ ਨੂੰ ਸਮਰਪਿਤ ਸਪਤਾਹ ਦੇ ਆਖਰੀ ਦਿਨ ਕੀਤਾ ਜੇਤੂ ਵਿਦਿਆਰਥਣਾਂ ਨੂੰ ਸਨਮਾਨਤ

ਹਿੰਦੀ ਵਿੱਚ ਕੰਮ ਕਰਨਾ ਉਸੇ ਤਰ੍ਹਾਂ ਦਾ ਇਹਸਾਸ ਦਿੰਦਾ ਹੈ ਜਿਵੇਂ ਮਾਂ ਦੇ ਹੱਥੋਂ ਰੋਟੀ ਖਾਣਾ- ਤਿਲਕਰਾਜ ਅਗੱਰਵਾਲ
ਪ੍ਰਿੰਸੀਪਲ ਡਾ. ਅਰਚਨਾ ਗਰਗ, ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ ਊਕਤੀ-ਸੂਕਤੀ ਪ੍ਰਤਿਯੋਗਿਤਾ ਦੇ ਵਿਜੇਤਾ ਪ੍ਰਿਆ ਅਤੇ ਰਿਤੂ ਨੂੰ ਸਨਮਾਨਿਤ ਕਰਦੇ ਹੋਏ।
ਜਲੰਧਰ 21 ਸਤੰਬਰ (ਜਸਵਿੰਦਰ ਆਜ਼ਾਦ)- ਸਥਾਨਕ ਹਿੰਦੂ ਕਾਲਜ ਦੇ ਪ੍ਰਧਾਨ ਸ਼੍ਰੀ ਤਿਲਕ ਰਾਜ ਅੱਗਰਵਾਲ ਨੇ ਹਿੰਦੀ ਭਾਸ਼ਾ ਦੇ ਪ੍ਰੋਤਸਾਹਨ ਲਈ ਸਮਰਪਿਤ ਸਪਤਾਹ ਦੌਰਾਨ ਹਿੰਦੀ ਵਿਭਾਗ ਦੇ ਉਪਰਾਲੇ ਦੀ ਤਾਰੀਫ ਕਰਦਿਆ ਕਿਹਾ ਕਿ ਹਿੰਦੀ ਦਾ ਇਸਤੇਮਾਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। “ਲੋਕ ਹਿੰਦੀ ਭਾਸ਼ਾ ਨੂੰ ਛੱਡ ਅੰਗਰੇਜੀ ਭਾਸ਼ਾ ਨੂੰ ਫੈਸ਼ਨ ਦੇ ਤੌਰ ਤੇ ਹੀ ਅਪਣਾਈ ਜਾ ਰਹੇ ਹਨ। ਜਦ ਕਿ ਮੈਨੂੰ ਹਿੰਦੀ ਭਾਸ਼ਾ ਵਿੱਚ ਕੰਮ ਕਰਕੇ ਬਿਲਕੁਲ ਅਜਿਹਾ ਅਹਿਸਾਸ ਮਿਲਦਾ ਹੈ ਜਿਵੇਂ ਕਿ ਮਾਂ ਦੇ ਹੱਥੋ ਰੋਟੀ ਖਾਣਾ। ਬੜੀ ਹੀ ਮਿਠਾਸ ਹੈ ਇਸ ਭਾਸ਼ਾ ਵਿੱਚ ਅਤੇ ਸਾਨੂੰ ਵੱਧ ਤੋਂ ਵੱਧ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ,” ਸ਼੍ਰੀ ਅੱਗਰਵਾਲ ਨੇ ਕਿਹਾ। ਇਸ ਤੋਂ ਇਲਾਵਾ ਅੱਜ ਪਿਛਲੇ ਇਕ ਹਫਤੇ ਤੋਂ ਰਾਸ਼ਟਰ ਭਾਸ਼ਾ ਹਿੰਦੀ ਨੂੰ ਪ੍ਰੋਤਸਾਹਿਤ ਕਰਨ ਲਈ ਕਰਵਾਈਆਂ ਗਈਆਂ ਪ੍ਰਤਿਯੋਗਿਤਾਵਾਂ ਦੇ ਆਖਰੀ ਦਿਨ ਜੇਤੂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਹਿੰਦੀ ਵਿਭਾਗ ਦੇ ਮੁਖੀ ਡਾ. ਕੁਲਵਿੰਦਰ ਕੌਰ ਨੇ ਕਾਲਜ ਦੀਆ ਵਿਦਿਆਰਥਣਾਂ ਕੋਲੋਂ ਭਾਰਤ ਦੇਸ਼ ਨਾਲ ਸਬੰਧਤ ਜਾਣਕਾਰੀ ਪਰਖਣ ਲਈ ਪ੍ਰਸ਼ਨ ਪੁੱਛੇ ਅਤੇ ਉਹਨਾਂ ਨੂੰ ਪੂਰੇ ਹਫਤੇ ਵਿੱਚ ਕਰਵਾਈਆਂ ਗਈਆਂ ਪ੍ਰਤਿਯੋਗਿਤਾਵਾਂ  ਦੀ ਜਾਣਕਾਰੀ ਵੀ ਦਿੱਤੀ। ਕਾਲਜ ਪ੍ਰਿੰਸੀਪਲ ਡਾ. ਅਰਚਨਾ ਗਰਗ ਨੇ 'ਮੇਰੀ ਭਾਸ਼ਾ ਹਿੰਦੀ' ਪ੍ਰਤਿਯੋਗਿਤਾ ਦੀ ਵਿਜੇਤਾ ਰੁਪਿੰਦਰ ਕੌਰ (ਐਮ.ਏ. ਹਿੰਦੀ ਸੈਮਸਟਰ-3), 'ਰੇਖਾ-ਚਿਤਰ' ਪ੍ਰਤਿਯੋਗਿਤਾ ਦੀ ਵਿਜੇਤਾ ਰਮਨੀਕ ਕੌਰ (ਬੀ.ਏ. ਸੈਮਸਟਰ-5), 'ਊਕਤੀ-ਸੂਕਤੀ' ਪ੍ਰਤਿਯੋਗਿਤਾ ਦੀ ਵਿਜੇਤਾ ਪ੍ਰਿਆ, ਗੀਤਾਂਜਲੀ, ਰਿਤੂ (ਸਾਰੀਆਂ ਬੀ.ਏ. ਸੈਮਸਟਰ ਪਹਿਲਾ), 'ਮੌਲਿਕ ਲੇਖਨ' ਪ੍ਰਤਿਯੋਗਿਤਾ ਦੀ ਵਿਜੇਤਾ ਅਨੀਤਾ ਅਤੇ 'ਪ੍ਰਸ਼ਨੋਤਰੀ' ਪ੍ਰਤਿਯੋਗਿਤਾ ਦੀ ਵਿਜੇਤਾ ਰਿਤੂ ਅਤੇ ਸਿਮਰਨ (ਦੋਵੇਂ ਐਮ.ਏ. ਸੈਮਸਟਰ ਪਹਿਲਾ) ਨੂੰ ਕਾਲਜ ਅਸੈਂਬਲੀ ਵਿੱਚ ਇਨਾਮ ਦੇ ਕੇ ਸਨਮਾਨਿਤ ਕੀਤਾ। ਡਾ. ਗਰਗ ਨੇ ਦਸਿੱਆ ਕੀ ਇੰਨ੍ਹਾਂ ਤੋਂ ਇਲਾਵਾ ਹਿੰਦੀ ਵਿੱਚ ਹਸਤਾਖਰ ਕਰਨ ਲਈ ਵੀ ਵਿਦਿਆਰਥਣਾਂ ਨੂੰ ਅਭਿਆਨ ਚਲਾ ਕੇ ਪ੍ਰੋਤਸਾਹਿਤ ਕੀਤਾ ਗਿਆ। ਇਸ ਮੌਕੇ ਹਿੰਦੀ ਵਿਭਾਗ ਦੇ ਮੈਡਮ ਸੁਸ਼੍ਰੀ ਨਵਜੋਤ ਕੌਰ, ਪ੍ਰਬੰਧਕ ਕਮੇਟੀ ਸਲਾਹਾਕਾਰ ਸ਼੍ਰੀਮਤੀ ਕੁਸੁਮ ਵਰਮਾ ਅਤੇ ਕਾਲਜ ਦਾ ਬਾਕੀ ਸਟਾਫ ਵੀ ਮੌਜੂਦ ਸੀ।

No comments:

Post Top Ad

Your Ad Spot