ਵਿਸ਼ਵ ਹਿਰਦੇ ਦਿਵਸ 'ਤੇ 'ਦਿਲ ਦਾ ਪਹਾੜਾ' ਰਿਲੀਜ਼ ਹੋਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 29 September 2017

ਵਿਸ਼ਵ ਹਿਰਦੇ ਦਿਵਸ 'ਤੇ 'ਦਿਲ ਦਾ ਪਹਾੜਾ' ਰਿਲੀਜ਼ ਹੋਇਆ

ਜਲੰਧਰ 29 ਸਤੰਬਰ (ਗੁਰਕੀਰਤ ਸਿੰਘ)- 29 ਸਤੰਬਰ ਨੂੰ ਦੁਨੀਆਂ ਭਰ ਵਿੱਚ ਵਿਸ਼ਵ ਹਿਰਦੇ ਦਿਵਸ (ਹਾਰਟ ਡੇਅ) ਵਜੋਂ ਮਨਾਇਆ ਜਾਂਦਾ ਹੈ। ਦਿਨੋਂ-ਦਿਨ ਦਿਲ ਦੀਆਂ ਬਿਮਾਰੀਆਂ ਨੂੰ ਵਧਦੇ ਹੋਏ ਦੇਖਦਿਆਂ ਪੰਜਾਬ ਦੀ ਨਾਮਵਰ ਕੰਪਨੀ ਆਜ਼ਾਦ ਐਂਟਰਟੇਨਰ ਅਤੇ ਓਜਸ ਟੀ.ਵੀ. ਨੇ ਡਾ. ਸਤਨਾਮ ਸਿੰਘ ਐਮ.ਐੱਸ. ਦੀ ਆਵਾਜ਼ ਵਿੱਚ 'ਦਿਲ ਦਾ ਪਹਾੜਾ' ਦਾ ਸਿੰਗਲ ਟਰੈਕ ਰਿਲੀਜ਼ ਕੀਤਾ। ਜਿਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਮਸ਼ਹੂਰ ਗੀਤਕਾਰ ਅਮਨ ਅਰਮਾਨ ਨੇ ਕਲਮਬੰਦ ਕੀਤਾ ਅਤੇ ਸੰਗੀਤ ਨਾਰਾਇਣ ਸ਼ਰਮਾ ਵਲੋਂ ਕੀਤਾ ਗਿਆ। ਇਸ ਐਲਬਮ ਦੇ ਪ੍ਰੋਡਿਊਸਰ/ਡਾਇਰੈਕਟਰ ਜਸਵਿੰਦਰ ਆਜ਼ਾਦ ਨੇ ਇੱਕ ਵਿਸ਼ੇਸ਼ ਮੁਲਾਕਾਤ ਵਿੱਚ ਦੱਸਿਆ ਕਿ ਇਸ ਗੀਤ ਨੂੰ ਬਹੁਤ ਹੀ ਚੰਗੇ ਢੰਗ ਨਾਲ ਅਮਨ ਅਰਮਾਨ ਵਲੋਂ ਲਿਖਿਆ ਗਿਆ ਅਤੇ ਬਹੁਤ ਹੀ ਸੁਰੀਲੀ ਆਵਾਜ਼ ਨਾਲ ਡਾ. ਸਤਨਾਮ ਸਿੰਘ ਐਮ.ਐਸ. ਨੇ ਗਾਇਆ ਹੈ। ਇਸ ਦਾ ਵੀਡੀਓ ਫਿਲਮਾਂਕਣ ਪੰਜਾਬ ਵਿੱਚ ਹੀ ਕੀਤਾ ਗਿਆ, ਜਿਸ ਨੂੰ ਯੂ.ਟਿਊਬ 'ਤੇ ਪਾਉਂਦੇ ਸਾਰ ਹੀ ਬਹੁਤ ਚੰਗਾ ਰਿਸਪਾਂਸ ਆਉਣਾ ਸ਼ੁਰੂ ਹੋ ਗਿਆ। ਇਸ ਸਿੰਗਲ ਟਰੈਕ ਵਿੱਚ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਬਹੁਤ ਮਹਿੰਗਾ ਹੈ। ਇਸ ਲਈ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਕੁਝ ਪ੍ਰਹੇਜ ਕਰ ਲੈਣੇ ਚੰਗੇ ਹਨ ਤਾਂ ਜੋ ਇਨਾਂ ਮਹਿੰਗੀਆਂ ਬਿਮਾਰੀਆਂ ਤੋਂੱ ਛੁਟਕਾਰਾ ਪਾਇਆ ਜਾ ਸਕੇ। ਇਸ ਰਿਲੀਜ਼ ਮੌਕੇ 'ਤੇ ਡਾ. ਬਲਜੀਤ ਸਿੰਘ ਜੌਹਲ ਪ੍ਰਧਾਨ ਆਈ.ਐਮ.ਏ. ਜਲੰਧਰ (ਜੌਹਲ ਹਸਪਤਾਲ, ਜਲੰਧਰ), ਡਾ. ਨਵਜੋਤ ਸਿੰਘ ਦਾਹੀਆ ਸੈਕਟਰੀ ਆਈ.ਐਮ.ਏ., ਡਾ. ਸਤਪਾਲ ਗੁਪਤਾ (ਕਮਲ ਹਸਪਤਾਲ, ਜਲੰਧਰ), ਪ੍ਰੋਡਿਊਸਰ-ਡਾਇਰੈਕਟਰ ਜਸਵਿੰਦਰ ਆਜ਼ਾਦ, ਗੀਤਕਾਰ ਅਮਨ ਅਰਮਾਨ, ਸੰਗੀਤਕਾਰ ਨਾਰਾਇਣ ਸ਼ਰਮਾ, ਏ.ਐੱਸ. ਆਜ਼ਾਦ ਸੰਪਾਦਕ 'ਰਜਨੀ' ਮੈਗਜ਼ੀਨ, ਜਸਪ੍ਰੀਤ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments:

Post Top Ad

Your Ad Spot