ਡੀ.ਏ.ਵੀ. ਕਾਲਜ ਕੋਰਡੀਨੇਸ਼ਨ ਕਮੇਟੀ ਨਾੱਨ ਟੀਚਿੰਗ ਪੰਜਾਬ ਦੀ ਮੀਟਿੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 18 September 2017

ਡੀ.ਏ.ਵੀ. ਕਾਲਜ ਕੋਰਡੀਨੇਸ਼ਨ ਕਮੇਟੀ ਨਾੱਨ ਟੀਚਿੰਗ ਪੰਜਾਬ ਦੀ ਮੀਟਿੰਗ

ਜਲੰਧਰ 18 ਸਤੰਬਰ (ਜਸਵਿੰਦਰ ਆਜ਼ਾਦ)- ਡੀਏਵੀ ਕਾਲਜ ਕੋਰਡੀਨੇਸ਼ਨ ਕਮੇਟੀ ਨਾੱਨ ਟੀਚਿੰਗ ਪੰਜਾਬ ਦੀ ਮੀਟਿੰਗ ਡੀਏਵੀ ਕਾਲਜ ਜਲੰਧਰ ਵਿਖੇ ਹੋਈ ਜਿਸਦੀ ਅਗੁਵਾਈ ਪ੍ਰਾਈਵੇਟ ਕਾਲਜ ਨਾੱਨ ਟੀਚਿੰਗ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪੈਟਰਨ ਸ਼੍ਰੀ ਮਦਨ ਲਾਲ ਖੁੱਲਰ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਜਗਦੀਪ ਸਿੰਘ ਨੇ ਕੀਤੀ।  ਸ਼੍ਰੀ ਸੁਨੀਲ ਕੁਮਾਰ, ਕਨਵੀਨਰ ਡੀਏਵੀ ਕਾਲਜ ਕੋਰਡੀਨੇਸ਼ਨ ਕਮੇਟੀ ਨਾੱਨ ਟੀਚਿੰਗ ਪੰਜਾਬ ਨੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਨਾਲ ਲੰਮੇ ਸਮੇਂ ਤੋਂ ਚਲੀਆਂ ਆ ਰਹੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਤੇ ਕਿਹਾ ਕਿ ਪਿਛਲੀ ਵਾਰ ਵੀ ਨਾੱਨ ਟੀਚਿੰਗ ਕਰਮਚਾਰੀਆਂ ਦੇ ਪ੍ਰਤੀਨੀਧੀਆਂ ਨਾ ਡੀਏਵੀ ਮੈਨੇਜਮੇਂਟ ਦੇ ਪ੍ਰਤੀਨੀਧੀਆਂ ਨਾਲ ਹੋਏ ਸਮਝੋਤੇ ਉੱਤੇ ਡੀਏਵੀ ਕਾਲਜਾਂ ਦੇ ਪ੍ਰਿੰਸੀਪਲ ਅਜੇ ਤਕ ਨਾੱਨ ਟੀਚਿੰਗ ਕਰਮਚਾਰੀਆਂ ਦੀਆਂ ਮੰਗਾਂ ਤੇ ਕਾਰਵਾਈ ਨਹੀਂ ਕਰ ਰਹੇ ਹਨ।  ਇਸ ਤੇ ਪੈਟਰਨ ਮਦਨ ਲਾਲ ਖੁੱਲਰ ਅਤੇ ਜਗਦੀਪ ਸਿੰਘ ਨੇ ਕਿਹਾ ਕਿ ਉਹਨਾਂ ਪ੍ਰਿੰਸੀਪਲਾਂ ਦੇ ਖਿਲਾਫ ਮੋਰਚਾ ਖੋਲਿਆ ਜਾਵੇ ਤੇ ਉਹਨਾਂ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਜਾਵੇ। ਨਾਲ ਹੀ ਡੀਏਵੀ ਮੈਨੇਜਮੇਂਟ ਨੂੰ ਅਪੀਲ ਕੀਤੀ ਕਿ ਉਹਨਾਂ ਪ੍ਰਿੰਸੀਪਲਾਂ ਉੱਤੇ ਸ਼ਿਕੰਜਾ ਕਸੇ ਜੋ ਉਹਨਾਂ ਦੇ ਹੁਕਮਾਂ ਦੀ ਉਲੰਘਨਾ ਕਰਦੇ ਹੋਏ ਨਾੱਨ ਟੀਚਿੰਗ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਣਦੇਖਾ ਕਰਦੇ ਹਨ। ਡੀਏਵੀ ਮੈਨੇਜਮੈਂਟ ਨਾਲ ਕਮੇਟੀ ਦੀਆਂ ਮੰਗਾਂ ਹਨ  ਕਰਮਚਾਰੀ ਦੀ ਮੌਤ ਤੋਂ ਬਾਅਦ ਉਸਦੇ ਘਰ ਦੇ ਇਕ ਮੈਂਬਰ ਨੂੰ ਰੈਗੁਲਰ ਨੋਕਰੀ ਦੇਣਾ, ਨਾੱਨ ਟੀਚਿੰਗ ਕਰਮਚਾਰੀਆਂ ਦੀਆਂ ਪ੍ਰਮੋਸ਼ਨਾਂ ਨੂੰ ਜਲਦੀ ਤੋਂ ਜਲਦੀ ਸਵੀਕਾਰ ਕਰਨਾ, ਡੀਪੀਆ ਕਾਲਜਾਂ ਵੱਲੋਂ ਮੰਜੂਰ ਨਾੱਨ ਟੀਚਿੰਗ ਦੀਆਂ ਪੋਸਟਾਂ ਨੂੰ ਭਰਨਾ ਜੋ ਕਿ ਟੀਚਿੰਗ ਸਟਾਫ ਦੀ ਭਰਤੀ ਕੀਤੀ ਜਾ ਰਹੀ ਹੈ, ਪੁਰਾਨੇ ਮੁੱਦਿਆਂ ਤੇ ਹੋਏ ਸਮਝੋਤੇ ਨੂੰ ਲਾਗੂ ਕਰਨਾ ਆਦਿ ਹਨ।
ਇਸ ਮੌਕੇ ਤੇ ਪੀਸੀਐਨਟੀਈਯੂ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਭੁਪਿੰਦਰ ਠਾਕੁਰ, ਸਹਿ ਸਕੱਤਰ ਸ਼੍ਰੀ ਰਾਜੀਵ ਭਾਟੀਆ, ਡੀਏਵੀ ਕਾਲਜ ਅੰਮ੍ਰਿਤਸਰ ਤੋਂ ਦੀਪਕ ਕੁਮਾਰ ਤੇ ਰਜਨੀਸ਼ ਕੁਮਾਰ, ਡੀਏਵੀ ਜਲੰਧਰ ਤੋਂ ਅਰਵਿੰਦ ਕੁਮਾਰ ਤੇ ਰਵਿੰਦਰ ਕਾਲੀਆ, ਐਚ.ਐਮ.ਵੀ. ਕਾਲਜ ਤੋਂ ਰਵੀ ਕੁਮਾਰ, ਮੇਹਰਚੰਦ ਪੋਲੀਟੈਕਨਿਕ ਕਾਲਜ ਤੋਂ ਸ਼੍ਰੀਮਤੀ ਸੋਨਿਕਾ ਤੇ ਸ਼੍ਰੀਮਤੀ ਪ੍ਰੇਮ ਲਤਾ, ਮਹਾਤਮਾ ਹੰਸਰਾਜ ਡੀਏਵੀ ਨਰਸਿੰਗ ਕਾਲਜ ਤੋਂ ਰਾਜਾ ਯਾਦਵ, ਕੇ.ਆਰ.ਅੇਮ.ਡੀਏਵੀ ਕਾਲਜ ਨਕੋਦਰ ਤੋਂ ਕੁਲਦੀਪ ਰਾਏ, ਦਯਾਨੰਦ ਆਯੂਰਵੈਦਿਕ ਕਾਲਜ ਜਲੰਧਰ ਤੋਂ ਕਸਤੂਰੀ ਲਾਲ ਤੇ ਗੋਪਾਲ ਦਾਸ, ਜੀਜੀਐਸ ਡੀਏਵੀ ਕਾਲਜ ਜਲਾਲਾਬਾਦ ਤੋਂ ਸ਼ਿਵ ਪ੍ਰਸਾਦ, ਹਾਕਮ ਚੰਦ, ਰਵਿੰਦਰ ਸਿੰਘ ਤੇ ਐਮ.ਐਸ.ਰਾਵਤ, ਡੀਆਰਵੀ ਡੀਏਵੀ ਕਾਲਜ ਫਿਲੌਰ ਤੋਂ ਕ੍ਰਿਸ਼ਨ ਦੇਵ, ਡੀਏਵੀ ਫਿਜ਼ਿਓਥੈਰੇਪੀ ਤੋਂ ਬਾਬੂ ਲਾਲ, ਜਸਵੰਤ ਸਿੰਘ ਤੇ ਹਰਵਲਭ ਦੱਤ ਸ਼ਰਮਾ, ਐਮ.ਐਲ.ਉੱਪਲ ਡੀਏਵੀ ਕਾਲਜ ਫਗਵਾੜਾ ਤੋਂ ਰਜਿੰਦਰ ਕੁਮਾਰ ਤੇ ਗਗਨ ਕੁਮਾਰ ਵੀ ਮੌਜੂਦ ਸਨ। ਇਸ ਮੌਕੇ ਤੇ ਸ਼੍ਰੀ ਕੁਲਵੰਤ ਸਿੰਘ, ਸਾਬਕਾ ਲੇਖਾ ਅਧਿਕਾਰੀ ਐਚ.ਐਮ.ਵੀ. ਕਾਲਜ ਨੂੰ ਪੀਸੀਐਨਟੀਈਯੂ ਪੰਜਾਬ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ।

No comments:

Post Top Ad

Your Ad Spot