ਹਮਸਫਰ- ਕਹਾਣੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 13 September 2017

ਹਮਸਫਰ- ਕਹਾਣੀ

ਸੁੱਜੀਆਂ ਅੱਖਾਂ ਹੱਥ ਚ ਬਾਈਬਲ......ਹਾਂ ਉਹ ਸਾਡੀ ਹੀ ਕੁਰਸੀ ਤੇ ਬੈਠੀ ਸੀ, ਜਦ ਮੈਂ ਉਸਨੂੰ ਪਹਿਲੀ ਵਾਰ ਦੇਖਆ ਸੀ।
ਪਤਾ ਨਹੀ ਉਹ ਸਹੀ ਸੀ ਜਾਂ ਗਲਤ.....ਕੋਈ ਉਹਨੂੰ ਸਲਾਹ ਨਹੀ ਸੀ ਰਿਹਾ। ਸਾਇਦ ਉਹਦੀ ਇਹ ਗਲਤੀ ਸੀ ਕਿ ਉਹਨੇ ਸੁਰਤ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਆਪਣੇ ਲਈ ਕੁਝ ਸੋਚਿਆ ਸੀ ਤ ਹਿੰਮਤ ਵੀ ਕੀਤੀ ਸੀ ਕਿ ਹਾਂ, ਮੈਂ ਉਸ ਨੂੰ ਪਾ ਸਕਦਾ ਆਂ, ਆਪਣਾ ਪਿਆਰ ਹਾਸਿਲ ਕਰ ਸਕਦੀ ਆਂ,,, ਆਪਣਾ ਪਿਆਰ ਹਾਸਿਲ ਕਰ ਸਕਦੀ ਆ... ਇਕ ਨਵਾਂ ਕਦਮ ਚੁੱਕਿਆ ਸੀ...ਉਹ ਹੁਸੀਨ ਸੁਪਨਾ ਸੱਚ ਕਰਨ ਲਈ। ਉਹ ਕੱਲ ਰਾਤ ਹੀ ਆਈ ਸੀ ਅਤੇ ਹੁਣ ਉਹਨੂੰ ਵਾਪਸ ਭੇਜਿਆ ਜਾ ਰਿਹਾ ਸੀ। ਪਹਿਲੀ ਤੱਕਣੀ ਵਿੱਚ ਤਾਂ ਮੈਨੂੰ ਪਤਾ ਵੀ ਨਹੀ ਲੱਗਿਆ ਕਿ ਉਹ ਦੋ ਬੱਚਿਆਂ ਦੀ ਮਾਂ ਐਂ..।
ਸਾਰੀ ਰਾਤ ਉਡੀਕਣ ਤੋਂ ਬਾਦ ਜਦ ਇੰਤਜਾਰ ਖਤਮ ਹੋਇਆ ਤਾਂ ਉਹੀ ਸ਼ਖਸ਼ ਆਇਆ... ਜਿਸਨੇ ਦੁੱਖ-ਸੁੱਖ ਦੀ ਕਦੇ ਸਾਰ ਵੀ ਨਹੀ ਲਈ ਸੀ ਇਕ ਨਵੀਂ ਰੌਸ਼ਨੀ ਦੀ ਉਮੀਦ ਚ.... ਹਾਂ ਇਹ ਉਹੀ ਦਮੇਂ ਦਾ ਖਾਧਾ, ਉਸ ਤੋਂ ਦੁਗਣੀ ਉਮਰ ਦਾ, ਜੀਹਦੇ ਨਾਲ ਛੋਟੀ ਉਮਰ ਵਿਚ ਹੀ ਵਿਆਹੀ ਗਈ ਸੀ ਉਹਦਾ ਪਤੀ ਸੀ।
ਤੇ ਉਸਨੂੰ ਬੁਲਾ ਲਿਆ ਗਿਆ ਉਸ ਸਮੇਂ ਉਸ ਥਾਣੇ ਦੇ ਮੁੱਖ ਅਫਸਰ ਦੇ ਬੋਲਾਂ ਨੇ ਮੈਨੂੰ ਕੁੱਝ ਸੋਚਣ ਤੇ ਮਜਬੂਰ ਕਰ ਦਿੱਤਾ ਉਹਨੇ ਕਿਹਾ ਕਿ , **ਬੰਦਾ ਕੁੱਤਾ ਹੁੰਦੈ...ਇਕ ਔਰਤ ਹੀ ਹੁੰਦੀ ਐ...ਜੋ ਸਮਝਦਾਰੀ ਨਾਲ ਉਹਨੂੰ ਤੇ ਘਰ ਨੂੰ ਸੰਭਾਲ ਸਕਦੀ ਐ...ਤੂੰ ਕਹਿਨੀ ਏ..! ਉਹ ਤੇਰੀ ਕੇਅਰ ਨੀ ਕਰਦਾ......ਹੁਣ ਤਾਂ ਉਹਨੇ ਜਮਾਂ ਈ ਨਹੀ ਕਰਨੀ ਤੇਰੀ ਇਸ ਕਰਤੂਤ ਕਰਕੇ....ਉਹਦਾ ਹਰ ਸਬ਼ਦ ਮੈਨੂੰ ਇਹ ਗੱਲ ਦੀ ਹਾਮੀ ਭਰ ਰਿਹਾ ਸੀ ਕਿ ਮਰਦ ਦੀ ਗਲਤੀ ਸਹਿਣੀ ਵੀ ਔਰਤ ਨੇ,, ਜਰਨੀ ਵੀ ਔਰਤ ਨੇ.........।
ਆਪਣੇ ਹਮਸਫਰ ਦੀ ਗਲਤੀ ਸਹਿਣੀ ਤੇ ਸਹੀ ਕਰਨ ਚ ਕੁਝ ਵੀ ਔਖਾ ਨਹੀ ਪਰ ਇਹ ਵੀ ਤਾਂ ਜਰੂਰੀ ਐ ਕਿ ਉਹ ਹਮਸਫਰ ਹੋਣਾ ਚਾਹੀਦਾ,,,, ਇੱਕ ਹਮਫਸਰ।
ਲੇਖਕ- ਉਮੀਦ ਬਾਤਿਸ਼, ਮੁਕਤਸਰ, ਮੋਬਾ:ਨੰ: 96462-31322

No comments:

Post Top Ad

Your Ad Spot