ਅਮਨ-ਸ਼ਾਤੀ ਕਾਇਮ ਰੱਖਣ ਵਿੱਚ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਨੇ ਨਿਭਾਈ ਅਹਿਮ ਭੂਮਿਕਾ-ਮਲੇਠੀਆ, ਦਹੂਜਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 6 September 2017

ਅਮਨ-ਸ਼ਾਤੀ ਕਾਇਮ ਰੱਖਣ ਵਿੱਚ ਸਿਵਲ ਤੇ ਪੁਲਸ ਪ੍ਰਸ਼ਾਸ਼ਨ ਨੇ ਨਿਭਾਈ ਅਹਿਮ ਭੂਮਿਕਾ-ਮਲੇਠੀਆ, ਦਹੂਜਾ

ਡੀ.ਆਈ.ਜੀ. ਰਾਜਿੰਦਰ ਸਿੰਘ ਨੂੰ ਕੀਤਾ ਸਨਮਾਨਿਤ
ਜਲਾਲਾਬਾਦ 6 ਸਤੰਬਰ (ਬਬਲੂ ਨਾਗਪਾਲ/ਸੁੱਖਚੈਨ)-ਜ਼ਿਲਾ ਫਿਰੋਜ਼ਪੁਰ-ਫਾਜ਼ਿਲਕਾ ਵਿੱਚ ਅਮਨ-ਸ਼ਾਤੀ ਨੂੰ ਕਾਇਮ ਰੱਖਣ ਲਈ ਸਿਵਲ ਅਤੇ ਪੁਲਸ ਪ੍ਰਸ਼ਾਸ਼ਨ ਵਲੋਂ ਪੁਰੀ ਤਰਾਂ ਚੋਕਸੀ ਵਰਤੀ ਗਈ, ਜਿਸ ਦੇ ਚੱਲਦਿਆਂ ਦੋਨਾਂ ਜ਼ਿਲਿਆਂ ਵਿੱਚ ਅਮਨ ਸ਼ਾਤੀ ਦਾ ਮਾਹੌਲ ਬਣਿਆ ਰਿਹਾ, ਜਿਸ ਦੀ ਪ੍ਰਸੰਸਾਂ ਪੂਰੇ ਜਿਲੇ ਵਿੱਚ ਹੈ। ਅੱਜ ਪੰਜਾਬ ਪੁਲਸ ਫਿਰੋਜ਼ਪੁਰ ਰੇਂਜ਼ ਦੇ ਡੀ.ਆਈ.ਜੀ ਰਾਜਿੰਦਰ ਸਿੰਘ ਜੀ ਦੀਆਂ ਚੰਗੀਆਂ ਸੇਵਾਵਾਂ ਨੂੰ ਵੇਖਦਿਆਂ ਚੋਧਰੀ ਸੱਤਿਆਦੇਵ ਮੈਮੋਰੀਅਲ ਚੈਰੀਟੇਬਲ ਟਰੱਸਟ (ਰਜਿ.) ਦੇ ਚੇਅਰਮੇਨ ਚੋਧਰੀ ਪ੍ਰਕਾਸ਼ ਚੰਦ ਮਲੇਠੀਆ, ਮੈਨੇਜਿੰਗ ਟਰੱਸੀ ਸਰਿਤਾ ਮਲੇਠੀਆ, ਟਰੱਸਟ ਮੈਂਬਰ ਰਿਟਾਇਰਡ ਮਾਸਟਰ ਸੇਵਕ ਸਿੰਘ ਤੇ ਕ੍ਰਾਇਮ ਐਂੱਡ.ਕੂਰੱਪਸਨ ਰਿਫੋਰਮਜ਼ ਓਰਗਨਾਇਜੇਸ਼ ਦੇ ਯੂਥ ਪੰਜਾਬ ਪ੍ਰਧਾਨ ਬੰਟੀ ਦਹੂਜਾ ਵਲੋਂ ਸਨਮਾਨਿਤ ਕੀਤਾ ਗਿਆ। ਡੀ.ਆਈ.ਜੀ. ਸਾਹਿਬ, ਡੀ.ਸੀ. ਫਾਜ਼ਿਲਕਾ ਈਸ਼ਾ ਕਾਲੀਆ, ਐੱਸ.ਐੱਸ.ਪੀ ਕੇਤਨ ਬਲੀ ਰਾਮ, ਐੱਸ.ਪੀ.(ਡੀ) ਮੁੱਖਤਿਆਰ ਸਿੰਘ, ਡੀ.ਐੱਸ.ਪੀ. ਅਸ਼ੋਕ ਸ਼ਰਮਾ ਤੇ ਥਾਣਾ ਸਿਟੀ ਐੱਸ.ਐੱਚ.ਓ. ਅਭਿਨਵ ਚੌਹਾਣ ਤੇ ਥਾਣਾ ਸਦਰ ਦੇ ਇੰਚਾਰਜ ਪ੍ਰੈਮ ਨਾਲ ਦੇ ਅਨਥਕ ਯਤਨਾਂ ਸਦਕਾ ਪੂਰੇ ਜ਼ਿਲੇ ਵਿੱਚ ਅਮਨ-ਸ਼ਾਤੀ ਦਾ ਮਾਹੌਲ ਰਿਹਾ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਬਾਬਾ ਰਾਮ ਰਹੀਮ ਈਸਾਂ ਖਿਲਾਫ ਆਏ ਫੈਸਲੇ ਵਾਲੇ ਦਿਨ ਪੂਰੇ ਪੰਜਾਬ ਭਰ ਵਿੱਚ ਕੋਹਰਾਮ ਮੱਚਿਆ ਹੋਈ ਸੀ, ਪਰ ਪ੍ਰਸ਼ਾਸ਼ਨ ਦੇ ਪੁਖਤਾ ਪ੍ਰਬੰਧਾ ਦੇ ਚੱਲਦਿਆਂ ਜਲਾਲਾਬਾਦ ਵਿੱਚ ਕੋਈ ਵੀ ਅਨਸੁਖਾਵੀਂ ਘਟਨਾ ਨਹੀ ਵਾਪਰੀ ਤੇ ਡੇਰਾ ਪ੍ਰੈਮੀਆਂ ਵਲੋਂ ਵੀ ਪ੍ਰਸ਼ਾਸ਼ਨ ਦਾ ਪੁਰਾ ਸਹਿਯੋਗ ਕੀਤਾ ਗਿਆ ਤੇ ਮੀਡਿਆ ਕਰਮੀਆਂ ਵਲੋਂ ਵੀ ਜਨਤਾ ਵਿੱਚ ਸਹੀ ਸੰਦੇਸ਼ ਭੇਜਿਆ ਗਿਆ, ਜਿਸ ਦੇ ਚੱਲਦਿਆਂ ਮਾਹੌਲ ਖਰਾਬ ਨਹੀ ਹੋਇਆ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਟਰੱਸਟੀ ਸਰਿਤਾ ਮਲੇਠੀਆ ਤੇ ਰਿਫੋਰਮਜ਼ ਦੇ ਸੂਬਾ ਯੂਥ ਪ੍ਰਧਾਨ ਬੰਟੀ ਦਹੂਜਾ ਨੇ ਕੀਤਾ ਤੇ ਉਨਾਂ ਨੇ ਕਿਹਾ ਕਿ ਉਹ ਜਲਦ ਹੀ ਇਨਾਂ ਸਿਵਲ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਆਪਣੀ ਟਰੱਸਟ ਤੇ ਰਿਫੋਰਮਜ਼ ਵਲੋਂ ਸਨਮਾਨਿਤ ਕੀਤਾ ਜਾਵੇਗਾ।

No comments:

Post Top Ad

Your Ad Spot