ਜੀਐਨਡੀਯੂ ਯੂਨੀਵਰਸਿਟੀ ਵਿਚ ਡੀਏਵੀ ਦੀ ਕੁੜੀਆਂ ਨੇ ਚੈਸ ਵਿਚ ਮਾਰੀ ਬਾਜ਼ੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 13 September 2017

ਜੀਐਨਡੀਯੂ ਯੂਨੀਵਰਸਿਟੀ ਵਿਚ ਡੀਏਵੀ ਦੀ ਕੁੜੀਆਂ ਨੇ ਚੈਸ ਵਿਚ ਮਾਰੀ ਬਾਜ਼ੀ

ਜਲੰਧਰ 13 ਸਤੰਬਰ (ਜਸਵਿੰਦਰ ਆਜ਼ਾਦ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇੰਟਰ ਕਾਲਜ ਚੈਸ (ਲੜਕੀਆਂ) ਏ ਡਿਵੀਜ਼ਨ ਟੂਰਨਾਮੈਂਟ ਵਿਚ ਡੀਏਵੀ ਕਾਲਜ ਜਲੰਧਰ ਨੇ ਆਪਣਾ  ਦਮਦਾਰ ਪ੍ਰਦਰਸ਼ਨ ਦੇ ਬਦੋਲਤ ਪਹਿਲਾ ਸਥਾਨ ਹਾਸਿਲ ਕੀਤਾ। ਯੂਨੀਵਰਸਿਟੀ ਜਿਮਨੇਸੀਅਮ ਹਾਲ ਵਿਚ ਖੇਲੇ ਗਏ  ਫਾਈਨਲ ਰਾਉਂਡ  ਵਿਚ ਡੀਏਵੀ ਕਾਲਜ ਜਲੰਧਰ ਨੇ ਬੀ ਬੀ ਕੇ ਡੀ ਏ ਵੀ ਕਾਲਜ  ਅੰਮ੍ਰਿਤਸਰ ਨੂੰ 3/1 ਨਾਲ ਹਰਾ ਕੇ ਬਾਜੀ ਜੀਤੀ। ਇਸ ਚੈਸ ਪ੍ਰਤੀਯੋਗਿਤਾ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੰਗਠੀਤ ਕੀਤਾ ਗਿਆ ਜਿਸ ਵਿਚ ਡੀ ਐ ਵੀ ਕਾਲਜ  ਜਲੰਧਰ ਨੇ ਟਰਾਫੀ ਪ੍ਰਾਪਤ ਕਰਦੇ  ਸਹੀ ਪਾਠਕ੍ਰਮਾ ਵਿਚ ਆਪਣਾ ਨਾਮ ਬੁਲੰਦ ਕੀਤਾ। ਡੀ ਏ ਵੀ ਕਾਲਜ ਦੇ ਸਰੀਰਕ ਸਿਖਿਆ ਵਿਭਾਗ ਦੇ ਮੁਖੀ ਡਾ. ਮਨੂ ਸੂਦ ਦੀ ਨਿਗਰਾਨੀ ਹੇਠ ਕਾਲਜ ਟੀਮ  ਵਿਚ ਗੁਰਕੀਰਤ ਬਰਾੜ (ਕਪਤਾਨ), ਅਦਿਤੀ ਵਰਮਾ, ਮਾਲਿਕ ਅਰੋੜਾ, ਪ੍ਰਿਯੰਕਾ ਤੇ ਨੇਹਾ ਵਰਮਾ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਪ੍ਰਤੀਯੋਗਿਤਾ ਵਿਚ ਕੁਲ 16 ਟੀਮਾਂ ਨੇ ਭਾਗ ਲਿਆ ਜਿਸ ਵਿਚ ਪਹਿਲੇ ਮੁਕਾਬਲੇ ਵਿਚ ਡੀ ਏ ਵੀ ਕਾਲਜ ਜਲੰਧਰ ਨੇ ਜੀ ਏਨ ਡੀ ਯੂ ਕੈਮਪਸ ਜਲੰਧਰ ਨੂੰ 4/0 ਨਾਲ ਹਰਾਇਆ। ਜੀ ਐਨ ਡੀ ਯੂ ਕੈਮਪਸ ਜਲੰਧਰ ਨੂੰ ਹਰਾਂਦੇ ਹੋਏ ਡੀ ਏ ਵੀ ਕਾਲਜ ਜਲੰਧਰ ਇੰਟਰ ਕਾਲਜ ਚਮਪਿਓਨਸ਼ੀਲ ਖੇਲੇਦੇ ਹੋਏ ਅੰਮ੍ਰਿਤਸਰ ਪਹੁੰਚੀ ਅਤੇ ਉਸਦਾ ਪਹਿਲਾ ਮੁਕਾਬਲਾ ਜੀ ਐਨ ਡੀ ਯੂ ਕੈਮਪਸ ਅੰਮ੍ਰਿਤਸਰ ਨਾਲ ਹੋਇਆ ਪਰ ਟੀਮ ਦੀ ਨਾਮਜੂਦਗੀ ਕਰਕੇ ਕਾਲਜ ਨੂੰ ਬੀਏ ਮਿਲੀ। ਫਾਈਨਲ ਮੁਕਾਬਲੇ ਵਿਚ ਡੀਏਵੀ ਕਾਲਜ ਜਲੰਧਰ ਨੇ ਬੀ ਬੀ ਕੇ ਡੀ ਏ ਵੀ ਕਾਲਜ ਅੰਮ੍ਰਿਤਸਰ ਨੂੰ ਇਕ ਤਰਫਾ ਮੈਚ 3/1 ਨਾਲ ਹਰਾਉਂਦੇ ਹੋਏ ਚੈਮਪਿਅਨਸ਼ਿਪ ਟਰਾਫੀ ਨੂੰ ਹਾਸਿਲ ਕੀਤਾ। ਕਾਲਜ ਪਹੁੰਚਦੇ ਪ੍ਰਿੰਸੀਪਲ ਐਸ ਕੇ ਅਰੋੜਾ ਕੇ ਵਿਦਿਆਰਥੀਆਂ ਨੂੰ ਮੁਬਾਰਕਬਾਤ ਦਿੰਦੇ ਹੋਏ ਕਿਹਾ ਕਿ ਉਹਨਾਂ ਨੂੰ ਇਸ ਟੀਮ ਤੇ ਨਾਜ ਹੈ ਅਤੇ ਵਿਭਾਗ ਦੇ ਮੁਖੀ ਡਾ. ਮਨੂ ਸੂਦ , ਕੋਚ ਬ੍ਰਜੇਸ਼ , ਪ੍ਰੋਫੈਸਰ ਸੌਰਵ ਰਾਜ , ਪ੍ਰੋਫੈਸਰ ਮੋਹਿਤ ਤੇ ਸਾਰੇ ਸਟਾਫ ਨੂੰ ਵੀ ਵਧਾਈਆਂ ਦਿਤੀਆਂ। ਵਿਭਾਗ ਮੁਖੀ ਮਨੂ ਸੂਦ ਦਾ ਕਹਿਣਾ ਹੈ ਕਿ ਫਾਈਨਲ ਮੈਚ ਕਾਫੀ ਸ਼ਾਨਦਾਰ ਰਿਹਾ ਅਤੇ ਓਹਨਾਂ ਨੇ ਸਾਰੇ ਖਿਡਾਰੀਆਂ ਨੂੰ ਮੁਬਾਰਕਾਂ ਦਿਤੀਆਂ।

No comments:

Post Top Ad

Your Ad Spot