ਸੇਂਟ ਸੋਲਜਰ ਨੇ ਮਨਾਇਆ ਇੰਜੀਨਿਅਰਸ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 15 September 2017

ਸੇਂਟ ਸੋਲਜਰ ਨੇ ਮਨਾਇਆ ਇੰਜੀਨਿਅਰਸ ਦਿਵਸ

ਜਲੰਧਰ 15 ਸਤੰਬਰ (ਗੁਰਕੀਰਤ ਸਿੰਘ)- ਮਹਾਨ ਭਾਰਤੀ ਇੰਜੀਨਿਅਰ ਭਾਰਤ ਰਤਨ ਮਕੋਸ਼ਗੁੰਡਮ ਵਿਸ਼ਵੇਸ਼ਵਰਇਯਾ (Mokshagundam Visvesvaraya) ਦੇ ਜਨਮਦਿਵਸ ਨੂੰ ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਵਲੋਂ ਇੰਜੀਨਿਅਰਸ ਦਿਵਸ ਮਨਾਇਆ ਗਿਆ। ਜਿਸ ਵਿੱਚ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ ਜਿਨ੍ਹਾਂ ਦਾ ਸਵਾਗਤ ਕਾਲਜ ਪਿ੍ਰੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਵਲੋਂ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਦੇ ਹੋਏ ਕੀਤੀ ਗਈ। ਇਸ ਮੌਕੇ ਫੈਕਲਟੀ ਮੈਂਬਰਸ ਅਤੇ ਵਿਦਿਆਰਥੀਆਂ ਨੇ ਸਰ ਮਕੋਸ਼ਗੁੰਡਮ ਵਿਸ਼ਵੇਸ਼ਵਰਇਯਾ ਦੀ ਤਸਵੀਰ'ਤੇ ਸ਼ਰਧਾ ਦੇ ਫੁਲ ਭੇਂਟ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ। ਇਸਦੇ ਨਾਲ ਹੀ ਇੰਜੀਨਿਅਰਰਿੰਗ ਐਪਲੀਕੇਸ਼ਨਸ'ਤੇ ਭਾਸ਼ਣ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਟਰੇਡਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਉਨਾਂ ਵਿੱਚੋ ਮੈਕਨਿਕਲ ਇੰਜੀਨਿਅਰਿੰਘ ਦੇ ਨਿਰੰਜਨ ਕੁਮਾਰ ਨੇ ਪਹਿਲਾ, ਸਿਵਲ ਇੰਜੀਨਿਅਰਿੰਗ ਦੇ ਇਕਬਾਲ ਸੇਖ ਨੇ ਦੂਸਰਾ, ਈਸੀਈ ਦੇ ਗੁਲਸ਼ਨ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਮੈਨੇਜਿੰਗ ਡਾਇਰੈਕਟਰ ਪ੍ਰੋ.ਮਨਹਰ ਅਰੋੜਾ ਨੇ ਸਭ ਨੂੰ ਇੰਜੀਨਿਅਰਸ ਦਿਵਸ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਭਾਰਤ ਆਈਟੀ ਦੇ ਖੇਤਰ ਵਿੱਚ ਦੁਨੀਆ ਦੇ ਆਗੂ ਦੇਸ਼ਾਂ ਵਿੱਚੋਂ ਇੱਕ ਹੈ। ਅਜਿਹੇ ਵਿੱਚ ਭਾਰਤ ਵਿੱਚ ਆਈਟੀ ਇੰਜੀਨਿਅਰਸ ਦੀ ਵੀ ਭਾਰੀ ਗਿਣਤੀ ਹੈ। ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਇੰਜੀਨਿਅਰਿੰਗ ਦਾ ਖੇਤਰ ਬਹੁਤ ਵੱਡਾ ਹੈ ਅਤੇ ਇਸ ਵਿੱਚ ਬਹੁਤਸਾਰੀਆਂ ਸੰਭਾਵਨਾਵਾਂ ਹਨ।

No comments:

Post Top Ad

Your Ad Spot