ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੁਆਰਾ ਇਕ ਰੋਜਾ ਸੈਮੀਨਾਰ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 11 September 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੁਆਰਾ ਇਕ ਰੋਜਾ ਸੈਮੀਨਾਰ ਦਾ ਆਯੋਜਨ

ਜਲੰਧਰ 11 ਸਤੰਬਰ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਪੋਸਟ ਗਰੈਜੁਏਟ ਕੰਪਿਊਟਰ ਐਂਡ ਆਈ. ਟੀ. ਵਿਭਾਗ ਦੁਆਰਾ ਇਕ ਰੋਜਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸਦਾ ਵਿਸ਼ਾ ਸੀ ਰਿਜੀਊਮ ਰਾਈਟਿੰਗ ਐਂਡ ਕੈਰੀਅਰ ਇਨ ਗੋਰਮੈਂਟ ਸੈਕਟਰ" ਮਿਸਟਰ ਮਨਬੀਰ ਸਿੰਘ (ਚੇਅਰਮੈਨ, ਆਈ. ਬੀ. ਟੀ. ਇੰਨਸਟੀਟਿਊਟ) ਜਿਹਨਾਂ ਨੂੰ ਸੇਲਜ ਅਤੇ ਮਾਰਕਿਟਿੰਗ ਐਂਡ ਮੈਨੇੋਜੰਗ ਕਾਰਪੋਰੇਟ ਅਫੇਅਰਜ ਵਿਚ ਸੱਤ ਸਾਲ ਦਾ ਤਜਰਬਾ ਹੈ। ਉਹਨਾਂ ਨੇ ਵਿਦਿਆਰਥਣਾਂ ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ ਰਿਜੀਊਮ ਰਾਈਟਿੰਗ ਅਤੇ ਕਾਰਪੋਰੇਟ ਸੈਕਟਰ, ਸੈਂਟਰਲ ਅਤੇ ਗੋਰਮੈਂਟ ਸੈਕਟਰ ਵਿਚ ਵਿਭਿੰਨ ਰੋਜਗਾਰ ਦੇ ਮੋਕਿਆਂ ਦੇ ਸਬੰਧ ਵਿਚ ਜਾਣਕਾਰੀ ਪ੍ਰਦਾਨ ਕੀਤੀ। ਸ਼੍ਰੀ ਗੁਰਚਰਨਜੀਤ ਸਿੰਘ (ਰਿਲੇਸ਼ਨਸ਼ਿਪ ਮੈਨੇਜਰ, ਆਈ. ਬੀ. ਟੀ. ਹੈਡ ਆਫਿਸ, ਜਲੰਧਰ) ਨੇ ਉਹਨਾਂ ਦਾ ਸਹਿਯੋਹ ਕੀਤਾ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਅਜਿਹੀ ਕੀਮਤੀ ਤੇ ਵਧੀਆਂ ਜਾਣਕਾਰੀ ਦੇਣ ਲਈ ਉਹਨਾਂ ਦਾ ਧੰਨਵਾਦ ਕੀਤਾ।

No comments:

Post Top Ad

Your Ad Spot