ਸੇਂਟ ਸੋਲਜਰ ਦੇ ਨੰਨ੍ਹੇਂ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦੇ ਹੋਏ ਮਨਾਈ ਤੀਜ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 8 August 2017

ਸੇਂਟ ਸੋਲਜਰ ਦੇ ਨੰਨ੍ਹੇਂ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਦੀ ਝਲਕ ਪੇਸ਼ ਕਰਦੇ ਹੋਏ ਮਨਾਈ ਤੀਜ

ਜਲੰਧਰ 8 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਕਪੂਰਥਲਾ ਰੋਡ ਬ੍ਰਾਂਚ ਵਲੋਂ ਸਾਵਣ ਮਹੀਨੇ ਦਾ ਤਿਉਹਾਰ ਤੀਜ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਨੰਨ੍ਹੇਂ ਗਬਰੂ ਅਤੇ ਮੁਟਿਆਰਾਂ ਰਵਾਇਤੀ ਪੰਜਾਬੀ ਪਹਰਾਵੇ ਵਿੱਚ ਸੰਸਥਾ ਵਿੱਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਮਲਹਾਰ ਰਾਗ ਉੱਤੇ ਆਧਾਰਿਤ ਸਾਵਣ ਆਉ ਰੇ ਨਾਲ ਕੀਤੀ ਗਈ। ਇਸ ਮੌਕੇ ਉੱਤੇ ਸਭ ਵਿਦਿਆਰਥੀਆਂ ਨੇ ਫੋਕ ਗੀਤ, ਬੋਲੀਆਂ, ਡਾਂਸ, ਗਿੱਧਾ, ਭੰਗੜਾ ਅਤੇ ਮਾਡਲਿੰਗ ਕਰਦੇ ਹੋਏ ਕਲਾ ਦਾ ਪ੍ਰਦਰਸ਼ਨ ਕੀਤਾ। ਨੰਨ੍ਹੇਂ ਵਿਦਿਆਰਥੀਆਂ ਵਲੋਂ ਇਸ ਪ੍ਰੋਗਰਾਮ ਵਿੱਚ ਪੰਜਾਬ ਦੀ ਝਲਕ ਪੇਸ਼ ਕਰਦੇ ਹੋਏ ਫੁਲਕਾਰੀਆਂ, ਛਝ, ਚਾਟੀਆਂ, ਮਧਾਣੀਆਂ ਵੀ ਸਜਾਈਆਂ ਗਈਆਂ। ਪ੍ਰਿੰਸੀਪਲ ਸ਼੍ਰੀਮਤੀ ਪ੍ਰਤੀਭਾ ਸੂਦ ਨੇ ਵਿਦਿਆਰਥੀਆਂ ਨੂੰ ਤੀਜ ਦੀ ਵਧਾਈ ਦਿੰਦੇ ਹੋਏ ਸਭ ਨੂੰ ਤੀਜ ਦਾ ਮਹੱਤਵ ਦੱਸਿਆ।

No comments:

Post Top Ad

Your Ad Spot