ਸੇਂਟ ਸੋਲਜਰ ਵਿਦਿਆਰਥੀਆਂ ਨੇ ਲਗਾਏ ਬੂਟੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 23 August 2017

ਸੇਂਟ ਸੋਲਜਰ ਵਿਦਿਆਰਥੀਆਂ ਨੇ ਲਗਾਏ ਬੂਟੇ

ਜਲੰਧਰ 23 ਅਗਸਤ (ਜਸਵਿੰਦਰ ਆਜ਼ਾਦ)- ਕੈਂਪਸ ਨੂੰ ਹਰਿਆ ਭਰਿਆ ਅਤੇ ਸੁੰਦਰ ਬਣਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਨਰਸਿੰਗ ਟੈ੍ਰਨਿੰਗ ਇੰਸਟੀਚਿਊਟ ਵਿਚ ਪਲਾਂਟੇਸ਼ਨ ਡਰਾਇਵ ਕਰਵਾਈ ਗਈ। ਜਿਸ ਵਿੱਚ ਪਿ੍ਰੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾਂ ਨਿਰਦੇਸ਼ਾਂ ਉੱਤੇ ਜੀ.ਐਨ.ਐਮ ਦੇ ਵਿਦਿਆਰਥੀਆਂ ਵਲੋਂ ਕੈਂਪਸ ਵਿੱਚ ਛਾਂਦਾਰ, ਫਲਾਂ ਵਾਲੇ, ਸਜਾਵਟੀ, ਮੈਡਿਸ਼ਨ ਪਲਾਂਟਸ ਲਗਾਏ ਗਏ। ਵਿਦਿਆਰਥੀਆਂ ਧਰਮਵੀਰ, ਗੁਰਪਿੰਦਰ, ਵਲਿਤ, ਅਮਨਪ੍ਰੀਤ, ਨੈਂਸੀ, ਪ੍ਰਿਯਾ, ਪ੍ਰਭਲੀਨ, ਪ੍ਰਿਅੰਕਾ, ਸੋਨਿਆ, ਰਜਨੀ, ਸੰਦੀਪ ਆਦਿ ਨੇ ਬੂਟੇ ਨੂੰ ਨਾ ਸਿਰਫ ਲਗਾਇਆ ਬਲਕਿ ਉਨਾਂ੍ਹ ਨੂੰ ਸੰਭਾਲਣ ਦੀ ਵੀ ਸਹੁੰ ਚੁੱਕੀ। ਪ੍ਰਿੰਸੀਪਲ ਸ਼੍ਰੀਮਤੀ ਨੀਰਜ ਸੇਠੀ ਨੇ ਵਿਦਿਆਰਥੀਆਂ ਦੇ ਇਸ ਕਾਰਜ ਦੀ ਸਲ਼ਾਘਾ ਕਰਦੇ ਹੋਏ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ, ਦੂਸ਼ਿਤ ਹੋ ਰਹੇ ਵਾਤਾਵਰਣ ਅਤੇ ਕੈਂਪਸ ਨੂੰ ਗਰਨਿ ਅਤੇ ਆਕਸੀਜਨ ਭਰਪੂਰ ਬਣਾਉਣ ਲਈ ਜ਼ਿਆਦਾ ਬੂਟੇ ਲਗਾਉਣ ਦੀ ਜਰੂਰਤ ਹੈ। ਇਸ ਮੌਕੇ ਸੰਸਥਾ ਦੇ ਸਭ ਅਧਿਆਪਕਾਂ ਵੀ ਮੌਜੂਦ ਰਹੇ।

No comments:

Post Top Ad

Your Ad Spot